ਨਾਰੀ ਅਦਾਲਤ ਸਕੀਮ ਤਹਿਤ ਵਰਕਸ਼ਾਪ ਟਰੇਨਿੰਗ ਕਰਵਾਈ
ਨਾਰੀ ਅਦਾਲਤ ਸਕੀਮ ਤਹਿਤ ਵਰਕਸ਼ਾਪ ਟਰੇਨਿੰਗ ਕਰਵਾਈ ਗਈ
Publish Date: Tue, 17 Feb 2026 03:44 PM (IST)
Updated Date: Tue, 17 Feb 2026 03:45 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਪ੍ਰਾਪਤ ਨਾਰੀ ਅਦਾਲਤ ਸਕੀਮ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਬਲਾਕ ਮਮਦੋਟ ਵਿਖੇ ਵਰਕਸ਼ਾਪ ਟਰੇਨਿੰਗ ਕਰਵਾਈ ਗਈ। ਇਹ ਜਾਣਕਾਰੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਿਚਿਕਾ ਨੰਦਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਨਾਰੀ ਅਦਾਲਤ ਸਕੀਮ ਪਿੰਡ ਕਾਕੜ ਅਤੇ ਪੋਜੋ ਕੇ ਵਿਖੇ ਪੰਚਾਇਤ ਪੱਧਰ ਤੇ ਔਰਤਾਂ ਨੂੰ ਦਰਪੇਸ਼ ਆ ਰਹੀਆ ਛੋਟੀਆ ਮੁਸ਼ਕਲਾਂ ਜਿਵੇਂ ਪ੍ਰੇਸ਼ਾਨ ਕਰਨਾ, ਘਰ ਵਿਚ ਲੜਾਈ, ਘਰੇਲੂ ਹਿੱਸਾ ਅਤੇ ਜਾਇਦਾਦ ਨਾਲ ਸਬੰਧਤ ਝਗੜੇ ਆਦਿ ਨਾਲ ਸਬੰਧਤ ਸ਼ਿਕਾਇਤਾਂ ਨੂੰ ਸੁਲਝਾਉਣ ਲਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਨਾਰੀ ਅਦਾਲਤ ਸਕੀਮ ਰਾਹੀ ਔਰਤਾਂ ਨਾਲ ਸਬੰਧਿਤ ਸਕੀਮਾਂ ਜਿਸ ਵਿਚ ਸਰਕਾਰ ਵੱਲੋਂ ਔਰਤਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆ ਹਨ ਬਾਰੇ ਵੀ ਔਰਤਾਂ ਨੂੰ ਜਾਗਰੂਕਤ ਕੀਤਾ ਜਾਵੇਗਾ। ਇਸ ਮੌਕੇ ਸੀਮਾ ਰਾਣੀ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਗੁਰਮੀਤ ਕੌਰ ਸਖੀ ਵਨ ਸਟਾਪ ਸੈਂਟਰ, ਬਲਾਕ ਕੋਆਡੀਨੇਟਰ, ਸੁਪਰਵਾਈਜ਼ਰ ਅਤੇ ਪਿੰਡਾਂ ਦੇ ਸਰਪੰਚ ਅਤੇ ਮੈਂਬਰ ਹਾਜ਼ਰ ਸਨ।