ਔਰਤਾਂ ਨੂੰ ਪ੍ਰਤੀ ਮਹੀਨਾ ਹਜ਼ਾਰ ਰੁਪਏ ਦੀ ਗਰੰਟੀ ਪੂਰੀ ਹੋਣ ’ਤੇ ਖ਼ੁਸ਼ੀ ਦਾ ਪ੍ਰਗਟਾਵਾ
ਆਮ ਆਦਮੀ ਪਾਰਟੀ ਵੱਲੋਂ ਦਿੱਤੀ ਗਈ ਗਰੰਟੀ ਪੂਰੀ ਹੋਣ ਦੀ ਖੁਸ਼ੀ ਵਿਚ ਔਰਤਾਂ ਨੇ ਲੱਡੂ ਵੰਡੇ
Publish Date: Wed, 11 Mar 2026 03:45 PM (IST)
Updated Date: Wed, 11 Mar 2026 03:48 PM (IST)
ਬਗੀਚਾ ਸਿੰਘ, ਪੰਜਾਬੀ ਜਾਗਰਣ, ਮਮਦੋਟ: ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਚੁਣਾਵੀਂ ਵਾਅਦੇ ਤਹਿਤ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਜਿਸ ਨੂੰ ਕਿ ਆਮ ਆਦਮੀ ਪਾਰਟੀ ਨੇ ਇਕ ਗਰੰਟੀ ਦੇ ਤਹਿਤ ਦੇਣ ਦੀ ਗੱਲ ਕਹੀ ਸੀ ਇਹ ਗਰੰਟੀ 2026 ਦੇ ਬਜਟ ਸੈਸ਼ਨ ਦੌਰਾਨ ਪੰਜਾਬ ਸਰਕਾਰ ਵੱਲੋਂ ਪੂਰੀ ਕਰਨ ਤੇ ਔਰਤਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸੇ ਲੜੀ ਤਹਿਤ ਮਮਦੋਟ ਦੇ ਆਮ ਆਦਮੀ ਪਾਰਟੀ ਇਸਤਰੀ ਵਿੰਗ ਵੱਲੋਂ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਖੁਸ਼ੀ ਵਿਚ ਲੱਡੂ ਵੰਡੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਨ੍ਹਾਂ ਦੇ ਨਾਲ ਮਾਰਕੀਟ ਕਮੇਟੀ ਮਮਦੋਟ ਦੇ ਚੇਅਰਮੈਨ ਬਲਰਾਜ ਸਿੰਘ ਸੰਧੂ, ਨਗਰ ਪੰਚਾਇਤ ਮਮਦੋਟ ਦੇ ਪ੍ਰਧਾਨ ਉਪਿੰਦਰ ਸਿੰਘ ਸਿੰਧੀ, ਐੱਮਸੀ ਕੇਵਲ ਕ੍ਰਿਸ਼ਨ ਵਿਪਨ, ਡਾਕਟਰ ਦਲਜੀਤ ਸਿੰਘ ਜੋਸਨ ਰਹੀਮੇ ਕੇ, ਕੋਮਲ ਧਵਨ ਬਲਾਕ ਪ੍ਰਧਾਨ ਇਸਤਰੀ ਵਿੰਗ ਆਮ ਆਦਮੀ ਪਾਰਟੀ ਮਮਦੋਟ, ਅਨੁਰਾਧਾ ਐੱਮਸੀ ਮਮਦੋਟ, ਸ਼ਮਾ ਸ਼ਰਮਾ, ਸੋਨੀਆ, ਪੂਜਾ ਬਿੰਦਰਾ, ਰੀਆ ਵਿਨਾਇਕ, ਮੋਨਿਕਾ ਅਤੇ ਹੋਰ ਬਹੁਤ ਸਾਰੇ ਆਗੂ ਅਤੇ ਵਰਕਰ ਹਾਜ਼ਰ ਸਨ।