ਔਰਤ ਦੀ ਕੀਤੀ ਕੁੱਟਮਾਰ, 9 ਖ਼ਿਲਾਫ਼ ਮਾਮਲਾ ਦਰਜ
ਰੰਜ਼ਿਸ਼ ਦੇ ਚੱਲਦਿਆਂ ਔਰਤ ਦੀ ਕੀਤੀ ਕੁੱਟਮਾਰ, 9 ਖਿਲਾਫ ਮਾਮਲਾ ਦਰਜ
Publish Date: Fri, 09 Jan 2026 03:14 PM (IST)
Updated Date: Sat, 10 Jan 2026 04:00 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰੂਹਰਸਹਾਏ: ਪਿੰਡ ਈਸਾ ਪੰਜ ਗਰਾਈਂ ਵਿਖੇ ਰੰਜ਼ਿਸ਼ ਦੇ ਚੱਲਦਿਆਂ ਇਕ ਔਰਤ ਦੀ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਦੇ ਦੋਸ਼ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਨੇ 9 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪਰਮਜੀਤ ਕੌਰ ਪਤਨੀ ਜੋਗਿੰਦਰ ਸਿੰਘ ਵਾਸੀ ਪਿੰਡ ਈਸਾ ਪੰਜ ਗਰਾਈਂ ਨੇ ਦੱਸਿਆ ਕਿ 4 ਜਨਵਰੀ 2026 ਨੂੰ ਉਹ ਘਰ ਵਿਚ ਇਕੱਲੀ ਸੀ ਤਾਂ ਵਕਤ ਕਰੀਬ 7 ਵਜੇ ਰਾਤ ਦੋਸ਼ੀਅਨ ਰਾਜਵੀਰ ਸਿੰਘ ਪੁੱਤਰ ਬਗੀਚਾ ਸਿੰਘ, ਸੰਤੋਸ਼ ਰਾਣੀ ਪਤਨੀ ਰਾਜਵੀਰ ਸਿੰਘ, ਬਗੀਚਾ ਸਿੰਘ, ਅਨਵਰ ਸਿੰਘ , ਸ਼ਿੰਦਰ ਸਿੰਘ, ਪਰਮਜੀਤ ਸਿੰਘ, ਗੁਰਮੇਜ ਸਿੰਘ, ਹਰਬੰਸ ਸਿੰਘ ਤੇ ਕੁਲਵੰਤ ਸਿੰਘ ਵਾਸੀਅਨ ਪਿੰਡ ਈਸਾ ਪੰਜ ਗਰਾਈਂ ਉਸ ਦੇ ਘਰ ਦਾ ਮੇਨ ਗੇਟ ਤੋੜ ਕੇ ਘਰ ਅੰਦਰ ਦਾਖਲ ਹੋ ਕੇ ਮੁਸੱਲਾ ਹੋ ਕੇ ਉਸ ਦੀ ਕੁੱਟਮਾਰ ਕੀਤੀ। ਵਜ੍ਹਾ ਰੰਜ਼ਿਸ਼ ਇਹ ਹੈ ਕਿ ਦੋਸ਼ੀ ਉਸ ਨੂੰ ਨਵੀਂ ਪੰਚਾਇਤੀ ਸੜਕ ਬਣਾਉਣ ਦਾ ਹੈ। ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦਾ ਇਲਾਜ ਸਿਵਲ ਹਸਪਤਾਲ ਮਮਦੋਟ ਵਿਖੇ ਚੱਲ ਰਿਹਾ ਹੈ। ਸਹਾਇਕ ਥਾਣੇਦਾਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।