....ਜਦੋਂ ਬਿਮਾਰ ਰਾਹਗੀਰ ਦੀ ਸਹਾਇਤਾ ਕਰਨੀ ਪਈ ਮਹਿੰਗੀ
....ਜਦੋਂ ਬਿਮਾਰ ਰਾਹਗੀਰ ਦੀ ਸਹਾਇਤਾ ਕਰਨੀ ਪਈ ਮਹਿੰਗੀ
Publish Date: Tue, 10 Feb 2026 04:32 PM (IST)
Updated Date: Tue, 10 Feb 2026 04:35 PM (IST)
ਬਗੀਚਾ ਸਿੰਘ, ਪੰਜਾਬੀ ਜਾਗਰਣ, ਮਮਦੋਟ: ਦੁਪਹਿਰ ਦੇ ਸਮੇਂ ਰਸਤੇ ਵਿਚ ਪਰਿਵਾਰਿਕ ਮੈਂਬਰਾਂ ਨਾਲ ਮੋਟਰਸਾਈਕਲ ਸਵਾਰ ਦੇ ਸਹਾਇਤਾ ਕਰਨੀ ਇਕ ਵਿਅਕਤੀ ਨੂੰ ਉਸ ਵੇਲੇ ਮਹਿੰਗੀ ਪੈ ਗਈ ਜਦੋਂ ਸਹਾਇਤਾ ਕਰਦੇ ਸਮੇਂ ਉਸ ਦਾ ਆਪਣਾ ਮੋਟਰਸਾਈਕਲ ਹੀ ਚੋਰੀ ਹੋ ਗਿਆ। ਜਾਣਕਾਰੀ ਦਿੰਦੇ ਹੋਏ ਪੀੜਿਤ ਵਿਜੇ ਸੰਧੂ ਸਾਉਂਡ ਸਿਸਟਮ ਵਾਲਿਆਂ ਨੇ ਦੱਸਿਆ ਕਿ ਸਮਾਨ ਲੈ ਕੇ ਫਿਰੋਜ਼ਪੁਰ ਤੋਂ ਆ ਰਿਹਾ ਸੀ ਕਿ ਮਮਦੋਟ ਦਾਣਾ ਮੰਡੀ ਦੇ ਸਾਹਮਣੇ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਵਿਅਕਤੀ ਡਿੱਗਦੀ ਅਵਸਥਾ ਵਿੱਚ ਉਸ ਨੂੰ ਨਜ਼ਰ ਆਇਆ ਤਾਂ ਆਪਣਾ ਮੋਟਰਸਾਈਕਲ ਰੋਕ ਕੇ ਉਸਨੇ ਉਸ ਦੀ ਸਹਾਇਤਾ ਕਰਨੀ ਚਾਹੀ। ਜਿੰਨੀ ਦੇਰ ਨੂੰ ਉਹ ਉਸ ਦੀ ਸਹਾਇਤਾ ਕਰ ਰਿਹਾ ਸੀ ਤਾਂ ਉਸ ਦੇ ਖੜੇ ਮੋਟਰਸਾਈਕਲ ਨੂੰ ਪਿੱਛੋਂ ਕੋਈ ਹੋਰ ਵਿਅਕਤੀ ਚੋਰੀ ਕਰਕੇ ਲੈ ਗਿਆ। ਮਾੜੀ ਕਿਸਮਤ ਨੂੰ ਜਦੋਂ ਨੇੜੇ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਰਾਹੀਂ ਚੋਰ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅੱਗੋਂ ਕਾਰ ਲੰਘਦੀ ਹੋਈ ਕਾਰਨ ਆਸਾ ਤੇ ਪਾਣੀ ਫਿਰ ਗਿਆ। ਹੁਣ ਹੋਰ ਵੀ ਕੈਮਰਿਆਂ ਰਾਹੀਂ ਮੋਟਰਸਾਈਕਲ ਚੋਰ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।