ਫ਼ਿਰੋਜ਼ਪੁਰ ਦੀਆਂ ਮੰਡੀਆਂ 'ਚ ਕਣਕ ਦੇ ਅੰਬਾਰ, ਪਰ ਸਰਕਾਰੀ ਖਰੀਦ ਠੱਪ; ਦਾਣੇ ਦੇ ਸਾਈਜ਼ 'ਚ ਛੋਟ ਦੀ ਉਡੀਕ 'ਚ ਬੈਠੇ ਪੰਜਾਬ ਦੇ ਕਿਸਾਨ
ਜ਼ਿਲ੍ਹੇ ਦੀਆਂ ਮੰਡੀਆਂ ਅੰਦਰ ਕਣਕ ਦੀ ਆਮਦ ਪੂਰੇ ਜੋਰਾਂ ‘ਤੇ ਹੈ। ਹਰ ਪਾਸੇ ਕਿਸਾਨ ਦੀ ਫਸਲ ਦੀਆਂ ਸੋਨੇ ਰੰਗੀਆਂ ਢੇਰੀਆਂ ਲੱਗੀਆਂ ਹੋਈਆਂ ਹਨ। ਮੰਡੀ ਦੇ ਚੌਧਰੀਆਂ ਤੇ ਕਾਮਿਆਂ ਵੱਲੋਂ ਪੱਖੇ ਲਾ ਲਾ ਕੇ ਕਣਕ ਨੂੰ ਬੋਰੀਆਂ ਵਿੱਚ ਭਰਨ ਯੋਗ ਬਣਾ ਰੱਖਿਆ ਹੈ ਪਰ ਸਰਕਾਰੀ ਖਰੀਦ ਨਾ ਹੋਣ ਕਾਰਨ ਕਿਸਾਨ ਬੀਤੇ ਕਈ ਦਿਨਾਂ ਤੋਂ ਪਰੇਸ਼ਾਨ ਹੋ ਰਹੇ ਹਨ।
Publish Date: Wed, 15 Apr 2026 12:18 PM (IST)
Updated Date: Wed, 15 Apr 2026 12:19 PM (IST)
ਪਰਮਿੰਦਰ ਸਿੰਘ ਥਿੰਦ , ਪੰਜਾਬੀ ਜਾਗਰਣ, ਫ਼ਿਰੋਜ਼ਪੁਰ: ਜ਼ਿਲ੍ਹੇ ਦੀਆਂ ਮੰਡੀਆਂ ਅੰਦਰ ਕਣਕ ਦੀ ਆਮਦ ਪੂਰੇ ਜੋਰਾਂ ‘ਤੇ ਹੈ। ਹਰ ਪਾਸੇ ਕਿਸਾਨ ਦੀ ਫਸਲ ਦੀਆਂ ਸੋਨੇ ਰੰਗੀਆਂ ਢੇਰੀਆਂ ਲੱਗੀਆਂ ਹੋਈਆਂ ਹਨ। ਮੰਡੀ ਦੇ ਚੌਧਰੀਆਂ ਤੇ ਕਾਮਿਆਂ ਵੱਲੋਂ ਪੱਖੇ ਲਾ ਲਾ ਕੇ ਕਣਕ ਨੂੰ ਬੋਰੀਆਂ ਵਿੱਚ ਭਰਨ ਯੋਗ ਬਣਾ ਰੱਖਿਆ ਹੈ ਪਰ ਸਰਕਾਰੀ ਖਰੀਦ ਨਾ ਹੋਣ ਕਾਰਨ ਕਿਸਾਨ ਬੀਤੇ ਕਈ ਦਿਨਾਂ ਤੋਂ ਪਰੇਸ਼ਾਨ ਹੋ ਰਹੇ ਹਨ।
ਪਿੰਡ ਜਖਰਾਂਵਾ ਦੇ ਕਿਸਾਨ ਪ੍ਰੇਮ ਸਿੰਘ ਨੇ ਦੱਸਿਆ ਕਿ ਉਸ ਨੂੰ ਮੰਡੀ ਕਣਕ ਲੈ ਕੇ ਆਏ ਨੂੰ ਚਾਰ ਪੰਜ ਦਿਨ ਹੋ ਗਏ ਹਨ, ਪਰ ਕਣਕ ਨਹੀਂ ਵਿਕੀ। ਹਾਲਾਂਕਿ ਪ੍ਰੇਮ ਸਿੰਘ ਨੇ ਬਿਜਲੀ ਪਾਣੀ ਸਾਫ਼ ਸਫ਼ਾਈ ਜਿਹੇ ਪ੍ਰਬੰਧਾਂ ਤੇ ਸੰਤੁਸ਼ਟੀ ਜਤਾਈ ਹੈ ਪਰ ਕਣਕ ਦੀ ਖਰੀਦ ਨਾ ਹੋਣ ਕਾਰਨ ਪਰੇਸ਼ਾਨ ਹੈ। ਉਧਰ ਇਸ ਸਬੰਧੀ ਡੀ ਐਫ ਐੱਸ ਸੀ ਫਿਰੋਜ਼ਪੁਰ ਨੇ ਦੱਸਿਆ ਕਿ ਇਸ ਵਾਰ ਮੌਸਮ ਖਰਾਬ ਹੋਣ ਕਾਰਨ ਕਣਕ ਦਾ ਦਾਣਾ ਕੁਝ ਛੋਟਾ ਰਹਿ ਗਿਆ ਹੈ। ਇਸ ਸਬੰਧੀ ਹਰਿਆਣਾ ਨੂੰ ਦੇ ਛੋਟ ਦਿੱਤੀ ਗਈ ਹੈ, ਹੋ ਸਕਦਾ ਹੈ ਅੱਜ ਦੁਪਹਿਰ ਤੱਕ ਪੰਜਾਬ ਨੂੰ ਵੀ ਮਿਲ ਜਾਏ।