ਗ੍ਰੰਥੀ ਸਿੰਘ ਨੂੰ ਸਨਮਾਨ ਵਜੋਂ ਕਾਰ ਭੇਟ
ਪਿੰਡ ਮਨਸੂਰਵਾਲ ਕਲਾਂ ਵਾਸੀਆਂ ਵੱਲੋਂ ਵਿਸਾਖੀ ਮੌਕੇ ਗ੍ਰੰਥੀ ਸਿੰਘ ਦਾ ਸਵਿਫਟ ਗੱਡੀ ਨਾਲ ਸਨਮਾਨ
Publish Date: Wed, 15 Apr 2026 05:07 PM (IST)
Updated Date: Wed, 15 Apr 2026 05:09 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਵਿਖੇ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਸਮੂਹ ਪਿੰਡ ਵਾਸੀਆਂ ਅਤੇ ਐੱਨਆਰਆਈ ਵੀਰਾਂ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰ ਰਹੇ ਗ੍ਰੰਥੀ ਸਿੰਘ ਨੂੰ ਸਵਿਫਟ ਗੱਡੀ ਨਾਲ ਸਨਮਾਨਿਤ ਕੀਤਾ ਗਿਆ। ਪਿੰਡ ਦੇ ਸਰਪੰਚ ਸਤਨਾਮ ਸਿੰਘ ਅਤੇ ਸਾਬਕਾ ਸਰਪੰਚ ਗੁਰਮੇਲ ਸਿੰਘ ਨੇ ਦੱਸਿਆ ਕਿ ਗ੍ਰੰਥੀ ਚਰਨਜੀਤ ਸਿੰਘ ਜੋ ਪਰਿਵਾਰ ਸਮੇਤ ਪਿੰਡ ਮਨਸੂਰਵਾਲ ਕਲਾਂ ਵਿਖੇ ਰਹਿ ਰਹੇ ਹਨ ਅਤੇ ਪਿੰਡ ਵਿਚ ਸਥਿਤ ਗੁਰਦੁਆਰਾ ਬਾਬਾ ਸੁੰਦਰ ਦਾਸ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਲਗਭਗ 17 ਸਾਲ ਤੋਂ ਲਗਾਤਾਰ ਗ੍ਰੰਥੀ ਸਿੰਘ ਵਜੋਂ ਸੇਵਾ ਨਿਭਾਅ ਰਹੇ ਹਨ। ਇਸ ਮੌਕੇ ਸਰਪੰਚ ਸਤਨਾਮ ਸਿੰਘ, ਸਾਬਕਾ ਸਰਪੰਚ ਗੁਰਮੇਲ ਸਿੰਘ, ਲਖਵੀਰ ਸਿੰਘ ਵਪਾਰੀ, ਬਲਦੇਵ ਸਿੰਘ,ਸਵਰਨ ਸਿੰਘ, ਕੁਲਦੀਪ ਸਿੰਘ,ਜੁਗਰਾਜ ਸਿੰਘ, ਜਸਵਿੰਦਰ ਸਿੰਘ, ਰੇਸ਼ਮ ਸਿੰਘ, ਗੁਰਵਿੰਦਰ ਸਿੰਘ,ਹਰਵਿੰਦਰ ਸਿੰਘ, ਚਰਨਜੀਤ ਸਿੰਘ, ਗ੍ਰੰਥੀ ਛਿੰਦਰ ਸਿੰਘ ਸ਼ਾਮਲ ਸਨ।