ਸਵਾਮੀ ਕਮਲਪੁਰੀ ਵੱਲੋਂ ਭਗਤੀ ਵੇਦਾਂਤ ਤੇ ਸੰਤ ਸੰਮੇਲਨ ਦਾ ਕਾਰਜ ਜਾਰੀ
ਵਿਸ਼ਾਲ ਭਗਤੀ ਵੇਦਾਂਤ ਅਤੇ ਸੰਤ ਸੰਮੇਲਨ 20 ਫਰਵਰੀ ਤੋਂ
Publish Date: Sat, 31 Jan 2026 03:50 PM (IST)
Updated Date: Sat, 31 Jan 2026 03:52 PM (IST)
ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਜ਼ੀਰਾ : ਸਵਾਮੀ ਸ੍ਰੀ ਸ਼ੰਕਰਪੁਰੀ ਦੇ 91ਵੇਂ ਨਿਰਵਾਣ ਦਿਵਸ ਮੌਕੇ ’ਤੇ ਸਮਾਧੀ ਸਿੱਧ ਸਵਾਮੀ ਸ਼ੰਕਰਾਪੁਰੀ ਜ਼ੀਰਾ ਵਿਖੇ 20 ਤੋਂ 22 ਫਰਵਰੀ ਤੱਕ ਭਗਤੀ ਵੇਦਾਂਤ ਤੇ ਸੰਤ ਸੰਮੇਲਨ ਕਰਵਾਇਆ ਜਾ ਰਿਹਾ ਹੈ। ਸਮਾਗਮ ਸਬੰਧੀ ਸਵਾਮੀ ਕਮਲ ਪੁਰੀ ਵੱਲੋਂ ਕਾਰਡ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਅਚਾਰਿਆ ਸੁਵਾਮੀ ਅਨੰਦ ਚੇਤਨ ਸਰਸਵਤੀ, ਅਚਾਰਿਆ ਸਵਾਮੀ ਅਕਸ਼ਰਾਨੰਦ ਗਿਰੀ੍, ਅਚਾਰਿਆ ਸਵਾਮੀ ਸ਼ਿਵ ਚੇਤਨ ਸਰਸਵਤੀ, ਅਚਾਰਿਆ ਮਨਕਾਮੇਸ਼ਵਰਾ ਆਨੰਦ, ਰਿਸ਼ੀ ਰਾਮ ਕ੍ਰਿਸ਼ਨ, ਅਚਾਰਿਆ ਵੇਦ ਭਾਰਤੀ, ਮਹੰਤ ਵਿਦਿਆਨੰਦ, ਮਾਤਾ ਨੀਲਮ ਦੇਵਾ ਤੇ ਸੰਗੀਤਾਚਾਰਿਆ ਰਾਧਿਕਾ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ। ਸਮਾਗਮ ਦੌਰਾਨ ਅਟੁੱਟ ਭੰਡਾਰਾ ਵਰਤਾਇਆ ਜਾਵੇਗਾ। ਇਸ ਮੌਕੇ ਜਗਦੇਵ ਸ਼ਰਮਾ, ਪੰਡਿਤ ਸੰਦੀਪ ਪ੍ਰਭਾਕਰ, ਸੰਦੀਪ ਗੋਇਲ, ਬ੍ਰਿਜ ਭੂਸ਼ਣ ਸ਼ਰਮਾ ਪ੍ਰਧਾਨ ਸਵਾਮੀ ਸ਼ੰਕਰਪੁਰੀ ਪਿੰਜਰਾਪੋਲ ਗਊਸ਼ਾਲਾ, ਰਵਿੰਦਰ ਮੰਗਾ, ਸੁਖਦੇਵ ਬਿੱਟੂ ਵਿੱਜ, ਜਨਕ ਰਾਜ ਗੌਤਮ, ਹਰੀਸ਼ ਸ਼ਰਮਾ, ਕੇ ਕੇ ਗੁਪਤਾ, ਦੀਪਾ ਕੰਡਾ ਆਦਿ ਹਾਜ਼ਰ ਸਨ।