ਆਂਗਨਵਾੜੀ ਵਰਕਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਦੀ ਕਰਵਾਈ
ਬੱਚਿਆਂ ਦੇ ਭਾਸ਼ਾ, ਬੌਧਿਕ, ਰਚਨਾਤਮਕ, ਸਰੀਰਕ ਅਤੇ ਸੱਭਿਆਚਾਰਕ ਵਿਕਾਸ ਨਾਲ ਸਬੰਧਤ ਵੱਖ-ਵੱਖ ਗਤਿਵਿਧੀਆ ਕਰਵਾਈਆਂ
Publish Date: Fri, 30 Jan 2026 03:43 PM (IST)
Updated Date: Fri, 30 Jan 2026 03:46 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਿਚਿਕਾ ਨੰਦਾ ਦੀ ਦੇਖ-ਰੇਖ ਹੇਠ ‘ਪੋਸ਼ਣ ਵੀ ਪੜ੍ਹਾਈ ਵੀ’ ਤਹਿਤ ਜ਼ਿਲ੍ਹਾ ਪੱਧਰ ਤੇ ਆਂਗਨਵਾੜੀ ਵਰਕਰਾਂ ਦੀ ਤਿੰਨ ਰੋਜ਼ਾ ਟਰੇਨਿੰਗ ਦੀ ਕਰਵਾਈ ਗਈ। ਇਸ ਸਿਖਲਾਈ ਦਾ ਪਹਿਲਾ ਬੈਚ ਮਿਤੀ 15 ਤੋਂ 17 ਜਨਵਰੀ ਤੇ ਦੂਜਾ ਬੈਚ 19 ਤੋਂ 21 ਜਨਵਰੀ ਦੇਵ ਸਮਾਜ ਮਾਡਲ ਸਕੂਲ, ਪੰਚਵਟੀ ਹੋਟਲ ਫਿਰੋਜ਼ਪੁਰ ਵਿਖੇ ਅਤੇ ਗੁਰੂਹਰਸਹਾਏ ਵਿਖੇ ਐੱਚਕੇਐੱਲ ਕਾਲਜ ਅਤੇ ਤੀਸਰਾ ਬੈਚ 28 ਤੋਂ 30 ਜਨਵਰੀ ਨੂੰ ਪੰਚਵਟੀ ਹੋਟਲ ਫਿਰੋਜ਼ਪੁਰ ਅਤੇ ਐੱਚਕੇਐੱਲ ਕਾਲਜ ਗੁਰੂਹਰਸਹਾਏ ਵਿਖੇ ਲੜੀ ਵਾਰ 8 ਬੈਚ ਮੁਕੰਮਲ ਕਰਵਾਏ ਗਏ। ਇਸ ਟਰੇਨਿੰਗ ਦੌਰਾਨ ਆਂਗਨਵਾੜੀ ਵਰਕਰਾਂ ਨੂੰ ਬੱਚਿਆ ਦੀ ਸਮੁੱਚੀ ਵਿਕਾਸ ਪ੍ਰਕਿਰਿਆ (0-3 ਸਾਲ) ਅਤੇ ਬੱਚਿਆਂ ਦੀ ਸ਼ੁਰੂਆਤੀ ਦੇਖਭਾਲ ਅਤੇ ਸਿੱਖਿਆ (0-3 ਸਾਲ) ਬਾਰੇ ਵਿਸਥਾਰ ਵਿਚ ਟਰੇਨਿੰਗ ਦਿੱਤੀ ਗਈ। ਇਸ ਟਰੇਨਿੰਗ ਵਿਚ ਆਂਗਨਵਾੜੀ ਵਰਕਰਾਂ ਨੂੰ 3 ਤੋਂ 6 ਸਾਲ ਦੇ ਬੱਚਿਆਂ ਨੂੰ ਭਾਸ਼ਾ ਵਿਕਾਸ, ਬੌਧਿਕ ਵਿਕਾਸ, ਰਚਨਾਤਮਕ ਵਿਕਾਸ ਸਰੀਰਕ ਵਿਕਾਸ ਅਤੇ ਸੱਭਿਆਚਾਰਕ ਵਿਕਾਸ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆ ਕਰਵਾਈਆਂ ਗਈਆਂ। ਇਸ ਮੌਕੇ ਪ੍ਰਥਮ ਟੀਮ ਸੁਪਰਵਾਈਜ਼ਰ, ਬਲਾਕ ਕੋਆਡੀਨੇਟਰ ਅਤੇ ਆਂਗਨਵਾੜੀ ਵਰਕਰਾਂ ਹਾਜ਼ਰ ਸਨ।