ਹੇਮਕੁੰਟ ਸਕੂਲ ’ਚ ਮਨਾਇਆ ਵਿਸਾਖੀ ਦਾ ਤਿਉਹਾਰ
ਹੇਮਕੁੰਟ ਸਕੂਲ ’ਚ ਮਨਾਇਆ ਵਿਸਾਖੀ ਦਾ ਤਿਉਹਾਰ
Publish Date: Mon, 13 Apr 2026 03:59 PM (IST)
Updated Date: Mon, 13 Apr 2026 04:04 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਹੇਮਕੁੰਟ ਸਕੂਲ ਵਿਚ ਵਿਸਾਖੀ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਵਿਸਾਖੀ ਦੇ ਇਤਿਹਾਸਕ, ਧਾਰਮਿਕ ਅਤੇ ਸੱਭਿਆਚਾਰਕ ਮਹੱਤਵ ’ਤੇ ਰੌਸ਼ਨੀ ਪਾਈ ਗਈ। ਬੱਚਿਆਂ ਨੇ ਕਵਿਤਾਵਾਂ, ਭਾਸ਼ਣਾਂ ਅਤੇ ਸੁਰੀਲੇ ਗੀਤਾਂ ਰਾਹੀਂ ਤਿਉਹਾਰ ਦੀ ਖੁਸ਼ੀ ਨੂੰ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਰਵਾਇਤੀ ਪਹਿਰਾਵਿਆਂ ਵਿਚ ਸਜੇ ਵਿਦਿਆਰਥੀ ਮਨਮੋਹਕ ਦ੍ਰਿਸ਼ ਪੈਦਾ ਕਰ ਰਹੇ ਸਨ। ਢੋਲ ਦੀਆਂ ਤਾਲਾਂ ’ਤੇ ਮੁੰਡਿਆਂ ਦਾ ਜੋਸ਼ੀਲਾ ਭੰਗੜਾ ਅਤੇ ਕੁੜੀਆਂ ਦਾ ਸੁੰਦਰ ਗਿੱਧਾ ਦਰਸ਼ਕਾਂ ਨੂੰ ਮੋਹਿਤ ਕਰ ਗਿਆ। ਇਸ ਮੌਕੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਨੇ ਵਿਸਾਖੀ ਨੂੰ ਕਿਸਾਨਾਂ ਦੀ ਖੁਸ਼ੀ ਦਾ ਪ੍ਰਤੀਕ ਦੱਸਦਿਆਂ ਕਿਹਾ ਕਿ ਇਹ ਦਿਨ ਮਿਹਨਤ ਦੇ ਫਲ ਦੀ ਖੁਸ਼ੀ ਮਨਾਉਣ ਦਾ ਸਮਾਂ ਹੁੰਦਾ ਹੈ। ਐੱਮਡੀ ਰਣਜੀਤ ਕੌਰ ਸੰਧੂ ਨੇ ਵਿਸਾਖੀ ਦੇ ਇਤਿਹਾਸਕ ਮਹੱਤਵ ’ਤੇ ਚਾਨਣ ਪਾਉਂਦਿਆਂ ਖਾਲਸਾ ਪੰਥ ਦੀ ਸਥਾਪਨਾ ਅਤੇ ਜਲ੍ਹਿਆਵਾਲਾ ਬਾਗ ਦੇ ਸ਼ਹੀਦਾਂ ਨੂੰ ਯਾਦ ਕੀਤਾ। ਪ੍ਰਿੰਸੀਪਲ ਰਮਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਨਾਲ ਜੁੜੇ ਰਹਿਣ ਅਤੇ ਜੀਵਨ ਵਿਚ ਉੱਚੇ ਲਕਸ਼ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਸਮਾਗਮ ਦੇ ਅੰਤ ’ਤੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਿਸਾਖੀ ਦੀਆਂ ਦਿਲੋਂ ਵਧਾਈਆਂ ਦਿੱਤੀਆਂ ਗਈਆਂ।