ਐੱਸਡੀਐੱਮ ਵੱਲੋਂ ਪਿੰਡ ਚੱਕ ਰਾਉਕੇ ਹਿਠਾੜ ਦਾ ਦੌਰਾ
ਐੱਸਡੀਐੱਮ ਗੁਰੂਹਰਸਹਾਏ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾ ਦੇ ਅਮਲੇ ਨੇ ਸਰਹੱਦੀ ਪਿੰਡ ਚੱਕ ਰਾਉਕੇ ਹਿਠਾੜ ਦਾ ਕੀਤਾ ਦੌਰਾ
Publish Date: Sun, 15 Mar 2026 04:40 PM (IST)
Updated Date: Sun, 15 Mar 2026 04:42 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ: ਵਿਧਾਨ ਸਭਾ ਹਲਕਾ ਗੁਰੂਹਸਹਾਏ ਅਤੇ ਬਲਾਕ ਮਮਦੋਟ ਅਧੀਨ ਸਰਹੱਦੀ ਪਿੰਡ ਚੱਕ ਰਾਉਕੇ ਹਿਠਾੜ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਵਿਚ ਵੀ ਫੈਲ ਸਕਦਾ ਹੈ ਲੈਪਟੋਸਪਾਇਰੋਸਿਸ ਬੈਕਟੀਰੀਆ’ ਦੇ ‘‘ਪੰਜਾਬੀ ਜਾਗਰਣ’’ ਵਿਚ ਖਬਰ ਪ੍ਰਕਾਸ਼ਿਤ ਹੋਣ ਮਗਰੋ ਹਲਕਾ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਦਿਸ਼ਾ-ਨਿਰਦੇਸ਼ ਤੇ ਐੱਸਡੀਐੱਮ ਗੁਰੂਹਰਸਹਾਏ ਬਚਿੱਤਰ ਸਿੰਘ ਦੀ ਅਗਵਾਈ ਹੇਠ ਵੱਖ ਵੱਖ ਪੰਚਾਇਤੀ ਵਿਭਾਗ, ਸਿਹਤ ਵਿਭਾਗ, ਵਾਟਰ ਸਪਲਾਈ ਵਿਭਾਗ, ਸਿੱਖਿਆ ਵਿਭਾਗ ਆਦਿ ਸਰਕਾਰੀ ਤੰਤਰ ਹਰਕਤ ਵਿਚ ਆਇਆ ਤੇ ਸਰਹੱਦੀ ਪਿੰਡ ਚੱਕ ਰਾਉਕੇ ਹਿਠਾੜ ਦਾ ਦੌਰਾ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਬ ਡਵੀਜ਼ਨ ਗੁਰੂਹਰਸਹਾਏ ਦੇ ਮਜਿਸਟ੍ਰੇਟ ਬਚਿੱਤਰ ਸਿੰਘ ਨੇ ਦੱਸਿਆ ਪਿੰਡ ਚੱੱਕ ਰਾਉਕੇ ਹਿਠਾੜ ਦੇ ਛੱਪੜ ਦੀ ਸਫ਼ਾਈ, ਵਾਟਰ ਬਾਕਸ ਤੋਂ ਪਿੰਡਾਂ ਨੂੰ ਸਾਫ ਪਾਣੀ ਮੁਹੱਈਆ ਕਰਵਾਉਣ ਲਈ, ਸਰਕਾਰੀ ਪ੍ਰਾਇਮਰੀ ਸਕੂਲ ਦੇ ਅਤੇ ਸਕੂਲ ਦੀ ਚਾਰ ਦੀਵਾਰੀ ਲੱਗੀਆਂ ਰੂੜੀਆਂ ਨੂੰ ਹਟਾਉਣ ਅਤੇ ਪਿੰਡ ਦੇ ਆਲੇ ਦੁਆਲੇ ਨੂੰ ਹਰਿਆ ਭਰਿਆ ਸਾਫ - ਸੁਥਰਾ ਬਣਾਉਣ ਲਈ ਵੱਖ ਵੱਖ ਮਹਿਕਮਿਆਂ ਨੂੰ ਹੁਕਮ ਜਾਰੀ ਕੀਤੇ ਹਨ । ਇਸ ਮੌਕੇ ਵਿਪਨ ਕੁਮਾਰ ਬੀਡੀਪੀਓ ਮਮਦੋਟ, ਡਾ. ਰੇਖਾ ਭੱਟੀ ਐੱਸਐੱਮੳ ਸਿਵਲ ਹਸਪਤਾਲ ਮਮਦੋਟ,ਸਰਪੰਚ ਨਿਰਮਲਾ ਰਾਣੀ, ਸਰਪੰਚ ਦੇ ਪਤੀ ਅਮਰਜੀਤ ਸਿੰਘ ਬੱਬੂ, ਪੰਚ ਦੇਸ ਸਿੰਘ, ਪੰਚ ਸਰਬਜੀਤ ਸਿੰਘ, ਪੰਚ ਪ੍ਰਕਾਸ਼ ਕੌਰ, ਪਰਮਜੀਤ ਸਿੰਘ, ਸੁਰਜੀਤ ਸਿੰਘ, ਚਿਮਨ ਸਿੰਘ ਆਦਿ ਹਾਜ਼ਰ ਸਨ।