ਕਈ ਨੌਜਵਾਨ ਭਾਜਪਾ ’ਚ ਸ਼ਾਮਲ
ਦੀਪਕ ਸ਼ਰਮਾ ਦੀ ਅਗਵਾਈ ’ਚ ਕਈ ਨੌਜਵਾਨ ਨਵੀਂ ਪੀੜ੍ਹੀ ਨੇ ਫੜਿਆ ਭਾਜਪਾ ਦਾ ਪੱਲਾ
Publish Date: Mon, 09 Mar 2026 04:44 PM (IST)
Updated Date: Mon, 09 Mar 2026 04:45 PM (IST)
ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਹਲਕਾ ਗੁਰੂਹਰਸਹਾਏ ਅੰਦਰ ਦੀਪਕ ਸ਼ਰਮਾ ਵੱਲੋਂ ਭਾਜਪਾ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਦੀ ਕੀਤੀ ਜਾ ਰਹੀ ਮਿਹਨਤ ਸਦਕਾ ਦੀਪਕ ਸ਼ਰਮਾ ਦੀ ਅਗਵਾਈ ਵਿਚ ਭਾਜਪਾ ਦਾ ਪਰਿਵਾਰ ਲਗਾਤਾਰ ਵੱਡਾ ਹੋ ਰਿਹਾ ਹੈ। ਜਿਸ ਲੜੀ ਤਹਿਤ ਦੀਪਕ ਸ਼ਰਮਾ ਫਾਰਮ ਹਾਊਸ ਵਿਖੇ ਇਕ ਵਿਸ਼ੇਸ਼ ਮਿਲਣੀ ਦੌਰਾਨ ਕਈ ਨੌਜਵਾਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਨੀਤੀਆਂ ਅਤੇ ਵਿਕਾਸਸ਼ੀਲ ਸੋਚ ਤੋਂ ਪ੍ਰਭਾਵਿਤ ਹੋ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ। ਇਸ ਮੌਕੇ ਦੀਪਕ ਸ਼ਰਮਾ ਨੇ ਕਿਹਾ ਕਿ ਅੱਜ ਪੰਜਾਬ ਦਾ ਨੌਜਵਾਨ ਬਦਲਾਅ ਚਾਹੁੰਦਾ ਹੈ। ਉਹ ਅਜਿਹੀ ਸਰਕਾਰ ਚਾਹੁੰਦਾ ਹੈ ਜੋ ਰਾਜ ਵਿਕਾਸ, ਰੋਜ਼ਗਾਰ ਅਤੇ ਨਸ਼ਾ ਮੁਕਤ ਸਮਾਜ ਵੱਲ ਲੈ ਕੇ ਜਾਵੇ। ਉਨ੍ਹਾਂ ਨੇ ਨਵੇਂ ਜੁੜੇ ਨੌਜਵਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਵਿਚ ਹਰ ਇਕ ਵਰਕਰ ਨੂੰ ਸਤਿਕਾਰ ਅਤੇ ਸੇਵਾ ਦਾ ਮੌਕਾ ਮਿਲਦਾ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਨੌਜਵਾਨ ਵੱਡੀ ਗਿਣਤੀ ਵਿਚ ਭਾਜਪਾ ਨਾਲ ਜੁੜ ਕੇ ਰਾਜ ਵਿਚ ਮਜ਼ਬੂਤ ਵਿਕਾਸ ਦੀ ਰਾਹ ਬਣਾਏਗਾ। ਇਸ ਮੌਕੇ ਦਫਤਰ ਇੰਚਾਰਜ਼ ਹਰਚਰਨ ਭੰਡਾਰੀ, ਸੋਸ਼ਲ ਮੀਡੀਆ ਇੰਚਾਰਜ਼ ਗੁਲਸ਼ਨ ਸ਼ਰਮਾ, ਯੁਵਾ ਮੋਰਚਾ ਲਵਿਸ਼ ਧਵਨ, ਸਾਹਿਲ ਕੁਮਾਰ ਅਤੇ ਹੋਰ ਸਾਥੀ ਵੀ ਮੌਜ਼ੂਦ ਸਨ।