ਸੁਆਮੀ ਆਤਮਾਨੰਦ ਪੁਰੀ ਦੇ 60ਵੇਂ ਜਨਮ ਮਹਾਂਉਤਸਵ ਸਬੰਧੀ ਦੋ ਦਿਨਾਂ ਸਮਾਗਮ ਸ਼ੁਰੂ
ਸੁਆਮੀ ਆਤਮਾਨੰਦ ਪੁਰੀ ਜੀ ਦੇ 60ਵੇਂ ਜਨਮ ਮਹਾਂਉਤਸਵ ਸਬੰਧੀ ਦੋ ਦਿਨਾਂ ਸਮਾਗਮ ਸ਼ੁਰੂ
Publish Date: Tue, 10 Feb 2026 04:42 PM (IST)
Updated Date: Tue, 10 Feb 2026 04:44 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ: ਹਰਿਦੁਆਰ ਧਾਮ ਦੀ ਪਵਿੱਤਰ ਧਰਤੀ ਤੇ ਸ਼ਿਵ ਸ਼ਕਤੀ ਯੋਗ ਮਿਸ਼ਨ ਵੱਲੋਂ ਮਹਾਂਮੰਡਲੇਸ਼ਵਰ ਅਚਾਰਿਆ ਸੁਆਮੀ ਆਤਮਾਨੰਦ ਪੁਰੀ ਜੀ ਮਹਾਰਾਜ ਦਾ 60ਵਾਂ ਜਨਮ ਮਹਾਉਤਸਵ ਸੁਆਮੀ ਸਵਤੇ ਪ੍ਰਕਾਸ਼ ਆਸ਼ਰਮ, ਰਾਣੀ ਗਲੀ, ਭੂਪਤ ਵਾਲਾ ਵਿਖੇ ਭਗਤੀ ਭਾਵਨਾ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਦੋ ਦਿਨਾਂ ਤੱਕ ਚੱਲਣ ਵਾਲੇ ਇਸ ਮਹਾਂਉਤਸਵ ਦਾ ਪਹਿਲੇ ਦਿਨ ਸਵੇਰੇ ਅਚਾਰਿਆ ਪੰਡਿਤ ਵਿਦਵਾਨਾਂ ਵੱਲੋਂ ਮਹਾਂਮ੍ਰਿਤੁੰਜਯ ਮੰਤ੍ਰ ਜਾਪ, ਇੱਕਾਦਸ਼ ਰੁਦਰ ਪਾਠ ਅਤੇ ਸ਼੍ਰੀ ਸੁੰਦਰ ਕਾਂਡ ਦੇ ਪਾਠ ਕਰਵਾਏ ਗਏ। ਮੰਤ੍ਰਾਂ ਦੀ ਗੂੰਜ ਨੇ ਵਾਤਾਵਰਨ ਨੂੰ ਪਵਿੱਤਰ ਕਰ ਦਿੱਤਾ ਅਤੇ ਹਰ ਹਿਰਦੇ ਨੂੰ ਸ਼ਾਂਤੀ ਤੇ ਸੰਕਲਪ ਨਾਲ ਜੋੜ ਦਿੱਤਾ। ਇਸ ਉਪਰੰਤ ਬੈਂਡ ਬਾਜਿਆਂ ਦੀ ਧਾਰਮਿਕ ਧੁੰਨਾਂ ਦੇ ਨਾਲ ਮਹਿਲਾਵਾਂ ਵੱਲੋਂ ਕਲਸ਼ ਯਾਤਰਾ ਕੱਢੀ ਗਈ। ਇਸ ਪਵਿੱਤਰ ਮੌਕੇ ਤੇ ਪੰਜਾਬ, ਗੁਜਰਾਤ, ਹਰਿਆਣਾ ਅਤੇ ਰਾਜਸਥਾਨ ਤੋਂ ਹਜ਼ਾਰਾਂ ਸ਼ਰਧਾਲੂ ਪਹੁੰਚੇ। ਸਭ ਨੇ ਸੁਆਮੀ ਜੀ ਦੇ ਦਰਸ਼ਨ ਕਰਕੇ ਆਸ਼ੀਰਵਾਦ ਲਿਆ। ਇਹ ਜਨਮ ਮਹਾਂਉਤਸਵ ਮਨੁੱਖਤਾ, ਪ੍ਰੇਮ ਅਤੇ ਆਤਮਿਕ ਉੱਨਤੀ ਦਾ ਮਹਾਂ ਸੰਦੇਸ਼ ਬਣ ਕੇ ਉਭਰਿਆ, ਜੋ ਹਰ ਹਿਰਦੇ ਵਿੱਚ ਨਵੀਂ ਆਸ ਦੀ ਜੋਤ ਜਗਾਉਂਦਾ ਹੈ। ਇਸ ਮੌਕੇ ਸੁਆਮੀ ਕਿਸ਼ੋਰ ਪੂਰੀ ਗੁਜਰਾਤ, ਸਵਾਮੀ ਉਮਾਪੁਰੀ, ਓਮ ਪ੍ਰਕਾਸ਼ ਪੁਰੀ, ਗੁਲਸਨ ਸ਼ਰਮਾ, ਜਗਦੀਸ਼ ਜੁਨੇਜਾ, ਪ੍ਰਦੀਪ ਰਾਠੀ ਪੀਲੀ ਬੰਗਾ, ਹਰੀ ਭਾਈ ਨਵੀਂ ਦਿੱਲੀ, ਪੁਰਸ਼ੋਤਮ ਸ਼ਰਮਾ, ਅਮਿਤ ਭਾਈ ਗਾਂਧੀ ਨਗਰ, ਪ੍ਰਦੀਪ ਬਜਾਜ ਮੋਗਾ, ਰਾਜ ਕੁਮਾਰ ਮੋਗਾ, ਸੁਨੀਲ ਕੁਮਾਰ ਗੰਗਾ ਨਗਰ, ਜਨਕ ਰਾਜ ਝਾਂਬ, ਪ੍ਰੋਫੈਸਰ ਰਾਜ ਕੁਮਾਰ ਕੋਟਕਪੂਰਾ,ਸੁਭਾਸ਼ ਛਾਬੜਾ, ਸੰਦੀਪ ਸ਼ਰਮਾ, ਦੀਪਕ ਕੁਮਾਰ ਜਗਰਾਵਾਂ, ਸੰਦੀਪ ਸ਼ਰਮਾ ਲੁਧਿਆਣਾ, ਓਮ ਪ੍ਰਕਾਸ਼ ਬਠਿੰਡਾ, ਰੱਤੀ ਰਾਮ ਗੁਜਰਾਤ, ਗਰੀਸ਼ ਭਾਈ ਬੜੋਦਾ, ਰਾਮਜੀ ਦਾਸ ਰਾਣਾ ਬਠਿੰਡਾ, ਸੁਖਵਿੰਦਰ ਸਿੰਘ,ਰਾਜੂ ਪੀਲੀਬੰਗਾ, ਰਾਮੇਸ਼ ਅਗਰਵਾਲ ਫਰੀਦਕੋਟ ਤੋਂ ਇਲਾਵਾ ਭਾਰੀ ਸੰਖਿਆ ਵਿਚ ਸ਼ਰਧਾਲੂ ਹਾਜਰ ਸਨ।