ਸੜਕ ਹਾਦਸੇ ’ਚ ਦੋ ਲੜਕੀਆਂ ਜ਼ਖਮੀਂ, ਮਾਮਲਾ ਦਰਜ
ਸੜਕ ਹਾਦਸੇ ’ਚ ਦੋ ਲੜਕੀਆਂ ਜ਼ਖਮੀਂ, ਮਾਮਲਾ ਦਰਜ
Publish Date: Sun, 08 Feb 2026 04:15 PM (IST)
Updated Date: Sun, 08 Feb 2026 04:17 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਫਿਰੋਜ਼ਪੁਰ ਵਿਖੇ ਹੋਏ ਸੜਕ ਹਾਦਸੇ ਵਿਚ ਦੋ ਲੜਕੀਆਂ ਦੇ ਜ਼ਖਮੀਂ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਕੁੱਲਗੜ੍ਹੀ ਪੁਲਿਸ ਨੇ ਅਣਪਛਾਤੇ ਗੱਡੀ ਚਾਲਕ ਖਿਲਾਫ 281, 324 (4), 125 (4), 125 (ਬੀ) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰਾਕੇਸ਼ ਕੁਮਾਰ ਪੁੱਤਰ ਕਸ਼ਮੀਰ ਲਾਲ ਚਾਵਲਾ ਵਾਸੀ ਬਾਬਾ ਰਾਮ ਲਾਲ ਨਗਰ ਗਲੀ ਨੰਬਰ 2 ਫਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ ਮਿਤੀ 7 ਫਰਵਰੀ 2026 ਨੂੰ ਉਸ ਦੀ ਲੜਕੀ ਨੇਹਾ ਸਮੇਤ ਉਸ ਦੀ ਦੋਸਤ ਪ੍ਰਿਆ ਸ਼ਰਮਾ ਵਾਸੀ ਦੀਪ ਇਨਕਲੇਵ ਸਤੀਏ ਵਾਲਾ ਆਪਣੀ ਸਕੂਟਰੀ ਨੰਬਰ ਪੀਬੀ 05 ਏਯੂ 7407 ’ਤੇ ਸਵਾਰ ਹੋ ਕੇ ਆਪਣੇ ਦਫਤਰ ਤੋਂ ਗੌਰਮਿੰਟ ਸਕੂਲ ਫਿਰੋਜ਼ਸ਼ਾਹ ਨੂੰ ਜਾ ਰੇ ਸੀ। ਜਦ ਸਤੀਏ ਵਾਲਾ ਮੇਲ ਰੋਡ ਤੇ ਚੜ੍ਹਨ ਲੱਗੇ ਤਾਂ ਫਿਰੋਜ਼ਪੁਰ ਛਾਉਣੀ ਵੱਲੋਂ ਇਕ ਤੇਜ਼ ਰਫਤਾਰ ਸਕਾਰਪਿਓ ਜਿਸ ਨੂੰ ਇਕ ਅਣਪਛਾਤਾ ਵਿਅਕਤੀ ਚਲਾ ਰਿਹਾ ਸੀ ਬੜੀ ਲਾਪ੍ਰਵਾਹੀ ਅਤੇ ਤੇਜ਼ ਰਫਤਾਰ ਨਾਲ ਲਿਆ ਕੇ ਉਸ ਦੀ ਲੜਕੀ ਦੀ ਸਕੂਟਰੀ ਵਿਚ ਮਾਰੀ ਤੇ ਉਸ ਦੀ ਗੱਡੀ ਵਿਚ ਵੱਜਣ ਕਾਰਨ ਸੜਕ ਤੇ ਡਿੱਗ ਪਈ ਤੇ ਗੰਭੀਰ ਜ਼ਖਮੀਂ ਹੋ ਗਈ। ਰਾਕੇਸ਼ ਕੁਮਾਰ ਨੇ ਦੱਸਿਆ ਕਿ ਗੱਡੀ ਚਾਲਕ ਇਸ ਘਟਨਾ ਨੂੰ ਅੰਜ਼ਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ। ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਲੜਕੀ ਨੇਹਾ ਅਤੇ ਉਸ ਦੀ ਦੋਸਤ ਜੇਰੇ ਇਲਾਜ ਬਾਗੀ ਹਸਪਤਾਲ ਫਿਰੋਜ਼ਪੁਰ ਦਾਖਲ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਤਰਲੋਕ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਗੱਡੀ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।