ਟੀਟੀਈ ਨੇ ਘਰੋਂ ਭੱਜਿਆ ਨਾਬਾਲਗ ਮਾਪਿਆਂ ਹਵਾਲੇ ਕੀਤਾ
ਟੀਟੀਈ ਨੇ ਘਰੋਂ ਨਾਰਾਜ਼ ਹੋ ਕੇ ਭੱਜਿਆ ਨਾਬਾਲਗ ਲੱਭਿਆ, ਮਾਪਿਆਂ ਦੇ ਕੀਤਾ ਹਵਾਲੇ
Publish Date: Sat, 11 Apr 2026 03:56 PM (IST)
Updated Date: Sat, 11 Apr 2026 03:59 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਰੇਲਵੇ ਦੇ ਟਿਕਟ ਚੈਕਿੰਗ ਸਟਾਫ਼ ਨੇ ਘਰੋਂ ਨਾਰਾਜ਼ ਹੋ ਕੇ ਭੱਜੇ 17 ਸਾਲਾ ਨਾਬਾਲਿਗ ਲੜਕੇ ਨੂੰ ਸੁਰੱਖਿਅਤ ਬਚਾਅ ਕੇ ਉਸ ਦੇ ਪਰਿਵਾਰ ਨਾਲ ਮਿਲਿਆ ਹੈ। ਸਟਾਫ ਨੂੰ ਸੂਚਨਾ ਮਿਲੀ ਸੀ ਕਿ ਲੜਕਾ ਗੱਡੀ ਨੰਬਰ 14541 ਵਿਚ ਸਫ਼ਰ ਕਰ ਰਿਹਾ ਹੈ। ਸੂਚਨਾ ਮਿਲਦੇ ਹੀ ਅਰਪਿਤ ਕੁਮਾਰ ਦੀ ਭਾਲ ਕਰਕੇ ਪਛਾਣ ਲਿਆ ਅਤੇ ਅੰਮ੍ਰਿਤਸਰ ਸਟੇਸ਼ਨ ’ਤੇ ਪਹੁੰਚਣ ’ਤੇ ਬਾਕੀ ਟੀਟੀਈ ਸਟਾਫ਼ ਅਤੇ ਜੀਆਰਪੀ ਕਾਂਸਟੇਬਲ ਦੀ ਮੌਜ਼ੂਦਗੀ ਵਿਚ ਲੜਕੇ ਨੂੰ ਸਹੀ-ਸਲਾਮਤ ਉਸ ਦੇ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ। ਪਰਮਦੀਪ ਸਿੰਘ ਸੈਨੀ ਸੀਨੀਅਰ ਮੰਡਲ ਵਪਾਰਕ ਮੈਨੇਜਰ, ਫਿਰੋਜ਼ਪੁਰ ਮੰਡਲ ਨੇ ਦੱਸਿਆ ਕਿ ਟਿਕਟ ਚੈਕਿੰਗ ਸਟਾਫ਼ ਆਪਣੀ ਨਿਯਮਤ ਡਿਊਟੀ ਦੇ ਨਾਲ-ਨਾਲ ਮੁਸਾਫ਼ਰਾਂ ਦੀ ਸੁਰੱਖਿਆ ਅਤੇ ਸਹਾਇਤਾ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਫਿਰੋਜ਼ਪੁਰ ਮੰਡਲ ਵੱਲੋਂ ਅਰਪਿਤ ਕੁਮਾਰ ਦੇ ਇਸ ਸ਼ਲਾਘਾਯੋਗ ਕਾਰਜ ਦੀ ਪ੍ਰਸੰਸਾਕੀਤੀ ਗਈ ਹੈ।