ਢਾਬੇ ਤੋਂ ਟਰੱਕ ਚੋਰੀ, ਮਾਮਲਾ ਦਰਜ
ਢਾਬੇ ਤੋਂ ਟਰੱਕ ਚੋਰੀ, ਮਾਮਲਾ ਦਰਜ
Publish Date: Thu, 08 Jan 2026 03:12 PM (IST)
Updated Date: Fri, 09 Jan 2026 04:00 AM (IST)
ਢਾਬੇ ਤੋਂ ਟਰੱਕ ਚੋਰੀ, ਮਾਮਲਾ ਦਰਜ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ: ਤਲਵੰਡੀ ਭਾਈ ਰੋਡ ’ਤੇ ਗਿੱਲ ਢਾਬਾ ਤੋਂ ਇਕ ਵਿਅਕਤੀ ਦਾ ਟਰੱਕ ਚੋਰੀ ਕਰਨ ਦੇ ਦੋਸ਼ ਵਿਚ ਥਾਣਾ ਸਦਰ ਜ਼ੀਰਾ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮਿਲਖਾ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਮਰਹਾਣਾ ਤਹਿ. ਪੱਟੀ ਜ਼ਿਲ੍ਹਾ ਤਰਨਤਾਰਨ ਨੇ ਦੱਸਿਆ ਕਿ ਉਹ ਆਪਣੇ ਟਰੱਕ ਨੰਬਰ ਪੀਬੀ 13 ਏਐੱਮ 0095 ਟਾਟਾ ਸਿੰਗਾਂ ’ਤੇ ਮਿਤੀ 5 ਨਵੰਬਰ 2025 ਨੂੰ ਮਾਲ ਲੋਡ ਕਰਨ ਲਈ ਮਰਹਾਣਾ ਤੋਂ ਜਲਾਲਾਬਾਦ ਲਈ ਰਵਾਨਾ ਹੋਇਆ ਸੀ ਤਾਂ ਰਸਤੇ ਵਿਚ ਕਰੀਬ 6 ਵਜੇ ਸ਼ਾਮ ਨੂੰ ਗਿੱਲ ਢਾਬਾ ਤਲਵੰਡੀ ਭਾਈ ਰੋਡ ਪਿੰਡ ਲਹਿਰਾ ਰੋਹੀ ਪਹੁੰਚਿਆ ਤਾਂ ਉਸ ਨੇ ਆਪਣਾ ਟਰੱਕ ਗਿੱਲ ਢਾਡਾ ਤੋਂ ਤਲਵੰਡੀ ਭਾਈ ਰੋਡ ’ਤੇ ਰੋਕ ਦਿੱਤਾ ਅਤੇ ਰੋਟੀ ਖਾਣ ਲਈ ਢਾਬੇ ’ਤੇ ਚਲਾ ਗਿਆ। ਮਿਲਖਾ ਸਿੰਘ ਨੇ ਦੱਸਿਆ ਕਿ ਰੋਟੀ ਖਾਣ ਤੋਂ ਬਾਅਦ ਜਦ ਉਸ ਨੇ ਆਪਣੇ ਟਰੱਕ ਵੱਲ ਵੇਖਿਆ ਤਾਂ ਕੋਈ ਅਣਪਛਾਤਾ ਵਿਅਕਤੀ ਟਰੱਕ ਚੋਰੀ ਕਰਕੇ ਲੈ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।