ਦੇਵ ਸਮਾਜ ਕਾਲਜ ਫ਼ਿਰੋਜ਼ਪੁਰ ਵਿਖੇ ‘ਰੁੱਖ ਲਗਾਓ’ ਮੁਹਿੰਮ
ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਸ਼ਹਿਰ ਵਿਖੇ ‘ਰੁੱਖ ਲਗਾਓ ਮੁਹਿੰਮ’
Publish Date: Tue, 10 Mar 2026 06:10 PM (IST)
Updated Date: Tue, 10 Mar 2026 06:12 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਦੇ ਸਾਇੰਸ ਬਲਾਕ ਦੇ ਬੋਟੈਨਿਕਲ ਗਾਰਡਨ ਵਿਚ “ਔਸ਼ਧੀ ਪੌਦਿਆਂ ਰਾਹੀਂ ਪਰੰਪਰਾਗਤ ਇਲਾਜ” ਵਿਸ਼ੇ ਹੇਠ ‘ਰੁੱਖ ਲਗਾਓ’ ਪ੍ਰੋਗਰਾਮ ਕਰਵਾਇਆ ਗਿਆ। ਕਰਨਲ ਸੁਨੀਲ ਕੁਮਾਰ ਕਮਾਂਡਿੰਗ ਅਫਸਰ 5 ਪੰਜਾਬ ਗਰਲਸ ਬਟਾਲੀਅਨ ਐੱਨਸੀਸੀ ਮੋਗਾ ਵੱਲੋਂ ਵਿਦਿਆਰਥੀਆਂ ਨੂੰ ਇਹ ਸਮਝਾਇਆ ਗਿਆ ਕਿ ਭਾਰਤੀ ਪਰੰਪਰਾਵਾਂ ਵਿਚ ਪੌਦਿਆਂ ਦਾ ਸਿਹਤ ਸੁਰੱਖਿਆ ਅਤੇ ਵਾਤਾਵਰਣ ਸੰਤੁਲਨ ਲਈ ਕਿੰਨਾ ਯੋਗਦਾਨ ਰਿਹਾ ਹੈ। ਇਸ ਪ੍ਰੋਗਰਾਮ ਦੀ ਸ਼ੁਰੂਆਤ ਔਸ਼ਧੀ ਪੌਦਿਆਂ ਦੇ ਲਾਭਾਂ ਬਾਰੇ ਸੰਖੇਪ ਜਾਣ-ਪਹਿਚਾਣ ਨਾਲ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਜੀ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਸੁਰੱਖਿਆ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਡਾ. ਲੈਫ਼ਟੀਨੈਂਟ ਪਰਮਵੀਰ ਕੌਰ, ਐੱਨਸੀਸੀ ਅਫ਼ਸਰ ਅਤੇ ਮੁਖੀ, ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਡਾ. ਮੋਕਸ਼ੀ, ਇੰਚਾਰਜ਼ ਈਕੋ ਕਲੱਬ ਤੇ ਮੁਖੀ, ਜੂਲੌਜੀ ਵਿਭਾਗ ਨੇ ਵਿਦਿਆਰਥੀਆਂ ਨੂੰ ਤੁਲਸੀ, ਐਲੋਵੀਰਾ, ਨੀਮ ਅਤੇ ਗਲੋ ਵਰਗੇ ਔਸ਼ਧੀ ਪੌਦਿਆਂ ਦੇ ਲਗਾਉਣ ਸੰਬੰਧੀ ਅਤੇ ਸੰਭਾਲ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਐੱਨਸੀਸੀ ਕੈਡਟਸ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਰੁੱਖ ਲਗਾਓ ਮੁਹਿੰਮ ਵਿਚ ਭਾਗ ਲਿਆ ਅਤੇ ਬੋਟੈਨਿਕਲ ਗਾਰਡਨ ਵਿਚ ਕਈ ਔਸ਼ਧੀ ਪੌਦੇ ਲਗਾਏ। ਇਸ ਗਤੀਵਿਧੀ ਰਾਹੀਂ ਵਾਤਾਵਰਣ ਪ੍ਰਤੀ ਜਾਗਰੂਕਤਾ ਫੈਲੀ ਅਤੇ ਵਿਦਿਆਰਥੀਆਂ ਨੂੰ ਕੁਦਰਤ-ਪ੍ਰੇਮੀ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਨਾ ਮਿਲੀ।ਇਸ ਪ੍ਰੋਗਰਾਮ ਦੇ ਆਖ਼ੀਰ ਵਿਚ ਹਾਜ਼ਰੀਨ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਰੁੱਖ ਲਗਾਉਣਾ ਅਤੇ ਉਨ੍ਹਾਂ ਦੀ ਸੰਭਾਲ ਕਰਨਾ ਵਾਤਾਵਰਨ ਸੰਤੁਲਨ ਕਾਇਮ ਰੱਖਣ ਲਈ ਬਹੁਤ ਜ਼ਰੂਰੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਜੜੀ-ਬੂਟੀ ਇਲਾਜ ਦੀ ਪਰੰਪਰਾਗਤ ਜਾਣਕਾਰੀ ਨੂੰ ਸੰਭਾਲ ਕੇ ਰੱਖਣ ਵਿਚ ਭੂਮਿਕਾ ਨਿਭਾਉਂਦਾ ਹੈ।