‘ਪੋਸ਼ਣ ਵੀ ਪੜ੍ਹਾਈ ਵੀ’ ਤਹਿਤ ਆਂਗਨਵਾੜੀ ਵਰਕਰਾਂ ਦੀ ਟ੍ਰੇਨਿੰਗ ਕਰਵਾਈ
ਪੋਸ਼ਣ ਵੀ ਪੜ੍ਹਾਈ ਵੀ ਤਹਿਤ ਆਂਗਨਵਾੜੀ ਵਰਕਰਾਂ ਦੀ ਟਰੇਨਿੰਗ ਆਯੋਜਿਤ
Publish Date: Mon, 06 Apr 2026 03:28 PM (IST)
Updated Date: Mon, 06 Apr 2026 03:31 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੋਸ਼ਣ ਵੀ ਪੜ੍ਹਾਈ ਵੀ ਤਹਿਤ ਜ਼ਿਲ੍ਹਾ ਪੱਧਰ ’ਤੇ ਆਂਗਨਵਾੜੀ ਵਰਕਰਾਂ ਦੀ ਤਿੰਨ ਰੋਜ਼ਾ ਟਰੇਨਿੰਗ ਦੀ ਕਰਵਾਈ ਗਈ। ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਮਖੂ ਦੀਆ ਆਂਗਨਵਾੜੀ ਵਰਕਰਾਂ ਦੀ ਇਸ ਟਰੇਨਿੰਗ ਦੇ 2 ਬੈਚ ਕਾਟਨਵੁੱਡ ਇਨਟਰਨੈਸ਼ਨਲ ਸਕੂਲ ਜ਼ੀਰਾ ਵਿਖੇ ਲਗਵਾਏ ਗਏ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਿਚਿਕਾ ਨੰਦਾ ਨੇ ਦੱਸਿਆ ਕਿ ਇਸ ਟਰੇਨਿੰਗ ਵਿਚ ਪੰਜਾਬ ਰਾਜ ਅਧੀਨ ਆਂਗਨਵਾੜੀ ਵਰਕਰਾਂ ਨੂੰ ਬੱਚਿਆ ਦੇ ਪੋਸ਼ਣ ਤੇ ਸ਼ੁਰੂਆਤੀ ਬਚਪਨ ਦੀ ਸਿੱਖਿਆ ਤੇ ਧਿਆਨ ਕੇਂਦਰਿਤ ਲਈ ਵਰਕਰਾਂ ਨੂੰ ਟਰੇਨਿੰਗ ਦਿੱਤੀ ਗਈ। ਇਸ ਟਰੇਨਿੰਗ ਦਾ ਮੁੱਖ ਉਦੇਸ਼ ਅਰਲੀ ਸਟਿਮਿਊਲੇਸ਼ਨ (0-3 ਸਾਲ) ਅਤੇ ਸ਼ੁਰੂਆਤੀ ਬਚਪਨ ਦੀ ਦੇਖਭਾਲ ਤੇ ਸਿੱਖਿਆ (3-6 ਸਾਲ) ਨੂੰ ਉਤਸ਼ਾਹਿਤ ਕਰਨਾ, ਆਂਗਨਵਾੜੀ ਵਰਕਰਾਂ ਨੂੰ ਵਿਕਾਸ ਦੇ ਵੱਖ-ਵੱਖ ਪੱਖਾਂ ਸਬੰਧੀ ਜਾਣਕਾਰੀ ਦੇਣਾ ਸੀ। ਇਸ ਟਰੇਨਿੰਗ ਵਿਚ ਆਂਗਨਵਾੜੀ ਵਰਕਰਾਂ ਨੂੰ 3 ਤੋਂ 6 ਸਾਲ ਦੇ ਬੱਚਿਆਂ ਨੂੰ ਭਾਸ਼ਾ ਵਿਕਾਸ, ਬੋਧਿਕ ਵਿਕਾਸ ਰਚਨਾਤਮਕ ਵਿਕਾਸ, ਸਰੀਰਕ ਵਿਕਾਸ ਅਤੇ ਸੱਭਿਆਚਾਰਕ ਵਿਕਾਸ ਨਾਲ ਸਬੰਧਤ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਸੁਖਵਿੰਦਰ ਕੌਰ, ਸੁਪਰਵਾਈਜ਼ਰ, ਬਲਾਕ ਕੋਆਡੀਨੇਟਰ ਅਤੇ ਆਂਗਨਵਾੜੀ ਵਰਕਰਾਂ ਹਾਜ਼ਰ ਸਨ।