ਗਣਤੰਤਰ ਦਿਵਸ ਮੌਕੇ ਕੱਢਿਆ ਟਰੈਕਟਰ ਮਾਰਚ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਬਿਜਲੀ ਸੋਧ ਬਿੱਲ, ਬੀਜ ਐਕਟ ਮਨਰੇਗਾ ਬੰਦ ਕਰਨ ਦੇ ਵਿਰੋਧ
Publish Date: Tue, 27 Jan 2026 05:02 PM (IST)
Updated Date: Tue, 27 Jan 2026 05:04 PM (IST)

ਰਵੀ ਮੌਂਗਾ, ਪੰਜਾਬੀ ਜਾਗਰਣ ਗੁਰੂਹਰਸਹਾਏ : ਸੰਯੁਕਤ ਮੋਰਚੇ ਦੇ ਸੱਦੇ ’ਤੇ ਵੱਡੀ ਗਿਣਤੀ ਵਿਚ ਟਰੈਕਟਰ ਮਾਰਚ ਕੱਢਿਆ ਗਿਆ, ਜਿਸ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਪ੍ਰਧਾਨ ਸੁਖਦੇਵ ਢੋਟ ਤੇ ਅਸ਼ੋਕ ਕੁਮਾਰ, ਜਨਰਲ ਸਕੱਤਰ ਮੰਗਲ ਸਿੰਘ, ਪ੍ਰੈਸ ਸਕੱਤਰ ਰਮਨ ਕੁਮਾਰ, ਜ਼ਿਲ੍ਹਾ ਮੈਂਬਰ ਬਗੀਚਾ ਸਿੰਘ, ਬੀਕੇਯੂ ਡਕੌਂਦਾ ਬੁਰਜ ਗਿੱਲ ਦੇ ਰਤਨ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਮਹਿਮਾ, ਉਗਰਾਹਾਂ ਦੇ ਸੁਰਜੀਤ ਸਿੰਘ ਦੀ ਅਗਵਾਈ ਵਿਚ ਟਰੈਕਟਰ ਮਾਰਚ ਕੱਢਿਆ ਗਿਆ। ਕਿਸਾਨ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 26 ਜਨਵਰੀ ਵਾਲੇ ਦਿਨ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ। ਇਹ ਜੋ ਸਰਕਾਰਾਂ ਲੋਕਾਂ ਨੂੰ ਮਾਰਨ ਤੇ ਤੁਲੀਆਂ ਹੋਈਆਂ ਹਨ ਜੋ ਕਿ ਨਵੇਂ ਨਵੇਂ ਕਾਨੂੰਨ ਲਿਆ ਕੇ ਜਨਤਕ ਅਦਾਰਿਆਂ ਨੂੰ ਨਿਜੀਕਰਨ ਕੋਆਪਰੇਟਿਵ ਹੱਥਾਂ ਨੂੰ ਸੌਂਪ ਰਹੀਆਂ ਹਨ। ਜਿਸ ਤਰ੍ਹਾਂ ਬਿੱਜਲੀ ਸੋਧ ਬਿੱਲ 2025 ਮੋਦੀ ਸਰਕਾਰ ਲਿਆਉਣਾ ਚਾਹੁੰਦੀ ਹੈ। ਜਿਸ ਤਹਿਤ ਪਿੰਡਾਂ ਵਿੱਚ ਸਮਾਰਟ ਮੀਟਰ ਲਗਾਏ ਜਾ ਰਹੇ ਹਨ। ਇਸ ਨਾਲ ਆਮ ਲੋਕਾਂ, ਮਜ਼ਦੂਰਾਂ, ਕਿਸਾਨਾਂ, ਦੁਕਾਨਦਾਰਾਂ, ਮੁਲਾਜ਼ਮਾਂ ਤੇ ਹਰ ਵਰਗ ਤੇ ਇਸ ਦਾ ਬਹੁਤ ਵੱਡਾ ਅਸਰ ਪਵੇਗਾ। ਜਿਸ ਨਾਲ ਹਰੇਕ ਵਰਗ ਨੂੰ ਇਸ ਦੀ ਮਾਰ ਝੱਲਣੀ ਪਵੇਗੀ ਕਿਉਂਕਿ ਅੱਜ ਦੇ ਜ਼ਮਾਨੇ ਵਿਚ ਬਿਜਲੀ ਤੋਂ ਬਿਨਾਂ ਸਾਡਾ ਕੋਈ ਵੀ ਕੰਮ ਨਹੀਂ ਹੋ ਸਕਦਾ। ਇਸ ਤੋਂ ਬਿਨਾਂ ਅਸੀਂ ਕੋਈ ਵੀ ਘਰੇਲੂ ਜਾਂ ਬਾਹਰੀ ਕੰਮ ਕਾਜ ਨਹੀਂ ਕਰ ਸਕਦੇ। ਇਸ ਦੇ ਵਿਰੋਧ ਵਜੋਂ ਸੰਯੁਕਤ ਮੋਰਚੇ ਦੇ ਸੱਦੇ ’ਤੇ ਇਹ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਦੂਸਰੇ ਨੰਬਰ ’ਤੇ ਜੋ ਬੀਜ ਸੋਧ ਐਕਟ ਸਰਕਾਰ ਲਿਆ ਰਹੀ ਹੈ ਜੋ ਕਿ ਸਾਡੀ ਫਸਲਾਂ ਲਈ ਬੀਜ ਚਾਹੀਦਾ ਹੈ ਉਹ ਵੀ ਕੋਆਪਰੇਟਿਵ ਘਰਾਣਿਆਂ ਨੂੰ ਦੇਣ ਜਾ ਰਹੀ ਹੈ। ਜਿਸ ਕਰਕੇ ਕੋਈ ਵੀ ਕਿਸਾਨ ਆਪਣਾ ਬੀਜ ਨਹੀਂ ਵਰਤ ਸਕਦਾ ਜਿਸ ਦਾ ਖੇਤੀ ਤੇ ਬਹੁਤ ਜਿਆਦਾ ਅਸਰ ਪਵੇਗਾ। ਇਸ ਮੌਕੇ ਸਤਨਾਮ ਚੰਦ ਪ੍ਰਧਾਨ ਪੰਜੇ ਕੇ, ਸੋਨੂ ਸਿੰਘ, ਸ਼ਾਮ ਲਾਲ, ਹਰਪਿੰਦਰ ਸਿੰਘ ਪ੍ਰਧਾਨ ਸ਼ਹੀਦ ਊਧਮ ਸਿੰਘ ਵਾਲਾ, ਗੁਰਦਿਆਲ ਚੰਦ ਪ੍ਰਧਾਨ ਸੈਦੇ ਕੇ, ਬਲਵਿੰਦਰ ਸਿੰਘ, ਨਰਿੰਜਨ ਰਾਮ, ਭੁਪਿੰਦਰ ਸਿੰਘ,ਸੰਦੀਪ ਕੁਮਾਰ,ਗੁਰਬਖਸ਼ ਲਾਲ ਮੋਹਣ ਕੇ, ਮੰਗਤ ਰਾਮ, ਪਾਲਾ ਰਾਮ, ਕਸ਼ਮੀਰ ਸਿੰਘ, ਸੁਖਦਿਆਲ ਨੰਬਰਦਾਰ, ਤਿਲਕ ਰਾਜ ਆਦਿ ਹਾਜ਼ਰ ਸਨ।