ਮਾਤਾ ਗੁਜਰੀ ਸਕੂਲ ’ਚ ਕਰਵਾਇਆ ‘ਟਿੰਨੀ ਟੈਲੇਂਟ ਸ਼ੋਅ’
ਮਾਤਾ ਗੁਜਰੀ ਪਬਲਿਕ ਸਕੂਲ ਵਿਚ ਧੂਮ ਧਾਮ ਨਾਲ ਕਰਵਾਇਆ ਗਿਆ ਐੱਲਕੇਜੀ ਕਲਾਸ ਦਾ ਟਿੰਨੀ ਟੈਲੇਂਟ ਸ਼ੋਅ
Publish Date: Sun, 22 Feb 2026 04:01 PM (IST)
Updated Date: Sun, 22 Feb 2026 04:03 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਮਾਤਾ ਗੁਜਰੀ ਪਬਲਿਕ ਸਕੂਲ ਵਿਚ ਸਮੇਂ-ਸਮੇਂ ’ਤੇ ਅਨੇਕਾਂ ਪ੍ਰੋਗਰਾਮ ਕਰਵਾਏ ਜਾਂਦੇ ਹਨ, ਤਾਂ ਜੋ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋ ਸਕੇ ।ਇਸ ਦੇ ਚੱਲਦੇ ਹੀ ਪਿਛਲੇ ਦਿਨ ਐੱਲਕੇਜੀ ਕਲਾਸ ਦਾ ਟਿੰਨੀ ਟੈਲੈਂਟ ਸ਼ੋਅ ਅਤੇ ਸੈਕਿੰਡ ਕਲਾਸ ਦਾ ਡਾਂਸ ਡਲਾਈਟ ਸ਼ੋਅ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਵਿਦਿਆਰਥੀਆਂ ਵੱਲੋਂ ਪਾਈਆਂ ਸੁੰਦਰ- ਸੁੰਦਰ ਡਰੈਸਾਂ ਇਕ ਮੋਹਿਕ ਦ੍ਰਿਸ਼ ਪੇਸ਼ ਕਰ ਰਹੀਆਂ ਸਨ ।ਵਿਦਿਆਰਥੀਆਂ ਨੇ ਵੱਖ-ਵੱਖ ਧੁਨਾਂ ਤੇ ਡਾਂਸ ਕਰਕੇ ਹਰ ਇਕ ਦਾ ਮਨ ਮੋਹ ਲਿਆ। ਇਸ ਸਮੇਂ ਤੇ ਮਾਪੇ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਸਕੂਲ ਪ੍ਰਿੰਸੀਪਲ ਪਰਵਿੰਦਰਜੀਤ ਕੌਰ ਅਤੇ ਪ੍ਰਿੰਸੀਪਲ ਅਨੁਪ੍ਰੀਤ ਕੌਰ ਨੇ ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਾਈ। ਮਾਪਿਆ ਵੱਲੋਂ ਇਸ ਤਰ੍ਹਾਂ ਦੇ ਕਰਵਾਏ ਪ੍ਰੋਗਰਾਮਾਂ ਦੇ ਲਈ ਸਕੂਲ ਕਮੇਟੀ ਦਾ ਧੰਨਵਾਦ ਕੀਤਾ ਗਿਆ। ਸਕੂਲ ਪ੍ਰਿੰਸੀਪਲ ਪਰਵਿੰਦਰਜੀਤ ਕੌਰ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਦੱਸਿਆ ਕਿ ਅੱਜ ਕੱਲ੍ਹ ਵਿਦਿਆਰਥੀ ਸਾਰਾ ਦਿਨ ਮੋਬਾਇਲ ਦੀ ਦੁਰਵਰਤੋਂ ਕਰਦੇ ਰਹਿੰਦੇ ਹਨ। ਇਸ ਦੇ ਕਾਰਨ ਹੀ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਹਨ ਤਾਂ ਕਿ ਵਿਦਿਆਰਥੀ ਦਾ ਧਿਆਨ ਉਧਰੋਂ ਹਟ ਸਕੇ ਅਤੇ ਵਿਦਿਆਰਥੀ ਵਿਚ ਸਰਵਪੱਖੀ ਗੁਣ ਆ ਸਕਣ। ਉਹਨਾਂ ਨੇ ਆਉਣ ਵਾਲੇ ਸੈਸ਼ਨ ਦੇ ਲਈ ਵੀ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਪੂਰਨ ਵਿਕਾਸ ਕਰਵਾਉਣ ਦੇ ਲਈ ਸਕੂਲ ਵਿਚ ਵੱਧ ਤੋਂ ਵੱਧ ਬੱਚੇ ਦਾਖਲ ਕਰਵਾਉਣ ਦੇ ਲਈ ਬੇਨਤੀ ਕੀਤੀ। ਕੋਆਰਡੀਨੇਟਰ ਅੰਜੂਪ੍ਰੀਤ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।