ਫਿਰੋਜ਼ਪੁਰ ਮੰਡਲ ਵਿਚ ਟਿਕਟ ਚੈਕਿੰਗ ਪ੍ਰਣਾਲੀ ਹੁਣ ਹੋਈ ਡਿਜੀਟਲ
ਫਿਰੋਜ਼ਪੁਰ ਮੰਡਲ ਵਿਚ ਟਿਕਟ ਚੈਕਿੰਗ ਪ੍ਰਣਾਲੀ ਹੁਣ ਹੋਈ ਡਿਜੀਟਲ
Publish Date: Fri, 06 Mar 2026 03:22 PM (IST)
Updated Date: Fri, 06 Mar 2026 03:24 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਫਿਰੋਜ਼ਪੁਰ ਮੰਡਲ ਵਿਚ ਸਾਰੇ ਟਿਕਟ ਚੈਕਿੰਗ ਸਟਾਫ ਵੱਲੋਂ ਹੁਣ ਯਾਤਰੀਆਂ ਤੋਂ ਭੁਗਤਾਨ ਡਿਜੀਟਲ ਮਾਧਿਅਮ ਰਾਹੀਂ ਲਿਆ ਜਾਵੇਗਾ। ਇਸ ਦੇ ਲਈ ਹੈਂਡ ਹੈਲਡ ਟਰਮੀਨਲ ਨੂੰ ਯੂ.ਪੀ.ਆਈ./ਕਿਊ.ਆਰ. ਕੋਡਨਾਲ ਲਿੰਕ ਕਰ ਦਿੱਤਾ ਗਿਆ ਹੈ। ਹੁਣ ਰੇਲ ਯਾਤਰੀ ਟਰੇਨ ਵਿਚ ਇਨ੍ਹਾਂ ਮਾਧਿਅਮਾਂ ਦੀ ਵਰਤੋਂ ਕਰਕੇ ਟਿਕਟ ਚੈਕਿੰਗ ਸਟਾਫ ਨੂੰ ਡਿਜੀਟਲ ਭੁਗਤਾਨ ਕਰ ਰਹੇ ਹਨ। ਇਸ ਵਿਵਸਥਾ ਨਾਲ ਯਾਤਰੀਆਂ ਨੂੰ ਛੁੱਟੇ ਪੈਸਿਆਂ ਦੀ ਸਮੱਸਿਆ ਤੋਂ ਨਿਜਾਤ ਮਿਲ ਰਹੀ ਹੈ ਨਾਲ ਹੀ, ਜੇਕਰ ਕਿਸੇ ਯਾਤਰੀ ਕੋਲ ਨਕਦੀ ਉਪਲਬੱਧ ਨਹੀਂ ਹੈ, ਤਾਂ ਵੀ ਉਨ੍ਹਾਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਸਾਰੇ ਲੈਣ-ਦੇਣ ਦਾ ਡਿਜੀਟਲ ਰਿਕਾਰਡ ਸੁਰੱਖਿਅਤ ਰਹੇਗਾ, ਜਿਸ ਨਾਲ ਪਾਰਦਰਸ਼ਤਾ ਵਧੇਗੀ ਅਤੇ ਪ੍ਰਣਾਲੀ ਵਧੇਰੇ ਸੁਚਾਰੂ ਹੋਵੇਗੀ। ਮੰਡਲ ਵਿਚ ਲਗਭਗ ਪੌਣੇ ਚਾਰ ਸੌ ਟਿਕਟ ਚੈਕਿੰਗ ਸਟਾਫ ਕੰਮ ਕਰ ਰਿਹਾ ਹੈ ਅਤੇ ਸਾਰਿਆਂ ਨੂੰ ਹੈਂਡ ਹੈਲਡ ਟਰਮੀਨਲ ਮੁਹੱਈਆ ਕਰਵਾ ਦਿੱਤੇ ਗਏ ਹਨ। ਸੀਨੀਅਰ ਮੰਡਲ ਵਪਾਰਕ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਹ ਪਹਿਲ ਰੇਲ ਯਾਤਰੀਆਂ ਦੀ ਸਹੂਲਤ ਵਧਾਉਣ ਅਤੇ ਰੇਲ ਸੇਵਾਵਾਂ ਨੂੰ ਵਧੇਰੇ ਆਧੁਨਿਕ ਅਤੇ ਪਾਰਦਰਸ਼ੀ ਬਣਾਉਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ।