ਠੁਕਰਾਲ ਹਸਪਤਾਲ ਮਖੂ ਨੇ ਮੁਫਤ ਮੈਡੀਕਲ ਕੈਂਪ ਲਗਾਇਆ
ਠੁਕਰਾਲ ਹਸਪਤਾਲ ਮਖੂ ਵੱਲੋਂ ਅੰਤਰਰਾਸ਼ਟਰੀ ਔਰਤ ਦਿਵਸ ਨੂੰ ਸਮਰਪਿਤ ਮੁਫਤ ਮੈਡੀਕਲ ਕੈਂਪ ਲਗਾਇਆ
Publish Date: Sun, 08 Mar 2026 03:34 PM (IST)
Updated Date: Sun, 08 Mar 2026 03:36 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ, ਮਖੂ : ਧੰਨ ਧੰਨ ਮਸਤ ਕਰਮ ਚੰਦ ਜੀ ਬਾਠਾਂ ਵਾਲਿਆਂ ਦੀ 41ਵੀਂ ਬਰਸੀ ਅਤੇ ਅੰਤਰਰਾਸ਼ਟਰੀ ਔਰਤ ਦਿਵਸ ਨੂੰ ਸਮਰਪਿਤ ਇਕ ਰੋਜ਼ਾ ਮੁਫਤ ਮੈਡੀਕਲ ਕੈਂਪ ਠੁਕਰਾਲ ਹਸਪਤਾਲ ਰੇਲਵੇ ਰੋਡ ਮਖੂ ਵਿਖੇ ਲਗਾਇਆ ਗਿਆ। ਜਿਸ ਵਿਚ ਮਖੂ ਇਲਾਕੇ ਦੇ ਔਰਤਾਂ ਦੇ ਮਾਹਿਰ ਸੀਨੀਅਰ ਲੇਡੀ ਡਾਕਟਰ ਡਾ. ਸੁਨੀਤਾ ਠੁਕਰਾਲ (ਬੇਔਲਾਦ ਜੋੜਿਆਂ ਦੇ ਮਾਹਿਰ) ਨੇ ਮਰੀਜਾਂ ਦਾ ਮੁਫਤ ਚੈੱਕਅੱਪ ਅਤੇ ਇਲਾਜ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਜਨਰਲ ਫਿਜੀਸ਼ੀਅਨ ਅਤੇ ਐਮਰਜੈਂਸੀ ਮਾਹਿਰ ਡਾ. ਸਤੀਸ਼ ਠੁਕਰਾਲ ਸੋਨੀ ਨੇ ਵੀ ਮਰੀਜਾਂ ਦਾ ਮੁਫਤ ਇਲਾਜ ਕੀਤਾ। ਇਸ ਮੈਡੀਕਲ ਕੈਂਪ ਵਿੱਚ ਔਰਤਾਂ ਦੇ ਰੋਗਾਂ, ਚਮੜੀ ਰੋਗਾਂ, ਪੇਟ ਰੋਗਾਂ, ਜੋੜਾਂ ਹੱਡੀਆਂ ਦੇ ਰੋਗਾਂ, ਬਾਂਝਪਨ, ਦਿਲ ਅਤੇ ਸਾਹ ਦੇ ਰੋਗਾਂ ਦਾ ਮੁਫਤ ਇਲਾਜ ਕੀਤਾ ਗਿਆ। ਲੋੜਵੰਦ ਮਰੀਜਾਂ ਦੀ ਈਸੀਜੀ ਅਤੇ ਹੋਰ ਟੈਸਟ ਮੁਫਤ ਕੀਤੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਡਾ. ਸਤੀਸ਼ ਠੁਕਰਾਲ ਨੇ ਦੱਸਿਆ ਕਿ ਅੱਜ ਡਾਕਟਰੀ ਵਿਉਪਾਰ ਬਣ ਚੁੱਕੀ ਹੈ ਬਹੁਤ ਥਾਵਾਂ ਤੇ ਆਪੇ ਬਣੇ ਡਾਕਟਰ ਜਾਂ ਮੈਡੀਕਲ ਕਾਰੋਬਾਰੀ ਕੈਂਪਾਂ ਅਤੇ ਸਸਤੀਆਂ ਦਵਾਈਆਂ ਦੇ ਨਾਮ ਉੱਤੇ ਮਰੀਜਾਂ ਨਾਲ ਖਿਲਵਾੜ ਕਰਕੇ ਆਪਣੀਆਂ ਜੇਬਾਂ ਭਰ ਰਹੇ ਹਨ ਜਦਕਿ ਮੁਫਤ ਕੈਂਪ ਦਾ ਅਸਲੀ ਮਕਸਦ ਮਾਨਵਤਾ ਦੀ ਸੇਵਾ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਡਾਕਟਰੀ ਕਿੱਤੇ ਵਿਚ ਹਰ ਤਰ੍ਹਾਂ ਦੀ ਕਮੀਸ਼ਨ ਬੰਦ ਕਰਵਾਈ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਮਰੀਜਾਂ ਦਾ ਇਲਾਜ ਸਿਰਫ ਤੇ ਸਿਰਫ ਕਵਾਲੀਫਾਇਡ ਡਾਕਟਰਾਂ ਹੀ ਕਰਨ। ਮਰੀਜਾਂ ਨੂੰ ਵੀ ਹੱਕ ਹੋਵੇ ਕਿ ਉਹ ਆਪਣੇ ਡਾਕਟਰ ਕੋਲੋਂ ਉਸਦੀ ਵਿੱਦਿਅਕ ਯੋਗਤਾ ਅਤੇ ਉਸਦੇ ਡਾਕਟਰੀ ਤਜੁਰਬੇ ਬਾਬਤ ਸਵਾਲ ਪੁੱਛ ਸਕੇ। ਇੱਥੇ ਇਹ ਵਿਸ਼ੇਸ਼ ਤੌਰ ’ਤੇ ਵਰਨਣਯੋਗ ਹੈ ਕਿ ਪਿਛਲੇ 26 ਸਾਲਾਂ ਤੋਂ ਮਖੂ ਵਿਖੇ ਡਾਕਟਰੀ ਸੇਵਾਵਾਂ ਨਿਭਾ ਰਹੇ ਡਾ. ਠੁਕਰਾਲ ਦੰਪਤੀ ਵੱਲੋਂ ਲੋੜਵੰਦ ਮਰੀਜਾਂ ਅਤੇ ਹੜਾਂ ਆਦਿ ਜਿਹੀ ਆਫਤ ਦੌਰਾਨ ਅਕਸਰ ਹੀ ਮੁਫਤ ਮੈਡੀਕਲ ਕੈਂਪ ਲਗਾ ਕੇ ਸਮਾਜ ਸੇਵਾ ਪ੍ਰਤੀ ਆਪਣਾ ਬਣਦਾ ਫਰਜ ਨਿਭਾਇਆ ਜਾਂਦਾ ਹੈ। ਠੁਕਰਾਲ ਹਸਪਤਾਲ ਵਿਖੇ ਅੱਜ ਵੀ ਬਹੁਤ ਘੱਟ ਫੀਸ ਲੈ ਕੇ ਮਰੀਜਾਂ ਦਾ ਇਲਾਜ ਕੀਤਾ ਜਾਂਦਾ ਹੈ।