ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਵਿਖੇ ਗਊ ਮਾਤਾ ਕਥਾ ਸਮਾਪਤ
ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਵਿਖੇ ਤਿੰਨ ਦਿਨਾਂ ਗਊ ਮਾਤਾ ਕਥਾ ਸੰਪੰਨ
Publish Date: Mon, 09 Mar 2026 05:23 PM (IST)
Updated Date: Mon, 09 Mar 2026 05:27 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸਥਾਨਕ ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਆਯੋਜਿਤ ਤਿੰਨ ਦਿਨਾਂ ‘ਗਊ ਮਾਤਾ ਕਥਾ’ ਦਾ ਸਮਾਗਮ ਸਮਾਪਤ ਹੋ ਗਿਆ। ਸਮਾਗਮ ਦੇ ਤੀਜੇ ਮੁੱਖ ਕਥਾਵਾਚਕ ਚੰਦਰਕਾਂਤ ਗਊ ਮਾਤਾ ਦੀ ਮਹਿਮਾ ਸੁਣਾਈ। ਸਮਾਗਮ ਦੇ ਮੁੱਖ ਪ੍ਰਬੰਧਕ ਅਤੇ ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮਪਾਲ ਬਾਂਸਲ (ਡਾਇਰੈਕਟਰ ਹਾਰਮਨੀ ਕਾਲਜ) ਨੇ ਦੱਸਿਆ ਕਿ ਸੰਸਥਾ ਦਾ ਮੁੱਖ ਉਦੇਸ਼ ਸਨਾਤਨ ਧਰਮ ਦਾ ਪ੍ਰਚਾਰ ਕਰਨਾ ਹੈ। ਇਸ ਮੌਕੇ ਉਨ੍ਹਾਂ ਵੱਲੋਂ ਦੋ ਨਵੇਂ ਭਜਨ ‘ਸਬ ਸੇ ਊਚੀ ਪ੍ਰੇਮ ਸਗਾਈ’ ਅਤੇ ‘ਅਬ ਤੋ ਭਜੋ ਭਗਵਾਨ ਕੋ’ ਰਿਲੀਜ਼ ਕੀਤੇ ਗਏ। ਇਸ ਪਵਿੱਤਰ ਮੌਕੇ ’ਤੇ ਸੁਆਮੀ ਡਾ. ਅਨਿਲ ਸ਼ਰਮਾ (ਗੁਰੂ ਜੀ), ਬਾਬਾ ਬਲਦੇਵ ਗਿਰੀ ਜੀ ਮਹਾਰਾਜ ਫਿਰੋਜ਼ਪੁਰ, ਬਾਬਾ ਰਾਹੁਲ ਬਜਾਜ, ਹੈੱਡ ਗ੍ਰੰਥੀ ਵਿਲੰਬਰ ਸਿੰਘ ਸਾਰਾਗੜ੍ਹੀ ਗੁਰੂਦੁਆਰਾ ਅਤੇ ਵਿੱਦਿਆ ਆਨੰਦ ਗਿਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਪ੍ਰੋਗਰਾਮ ਦੌਰਾਨ ਰਾਧਾ-ਕ੍ਰਿਸ਼ਨ ਦੀਆਂ ਮਨਮੋਹਕ ਝਾਕੀਆਂ ਨੇ ਸਭ ਦਾ ਮਨ ਮੋਹ ਲਿਆ। ਪ੍ਰੋਗਰਾਮ ਦੇ ਅੰਤ ਵਿਚ ਧਰਮਪਾਲ ਬਾਂਸਲ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਗਊ ਭਗਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਸਾਰੇ ਪ੍ਰੋਗਰਾਮ ਦਾ ਸਫਲ ਆਯੋਜਨ ਐੱਸਬੀਐੱਸ ਅਤੇ ਹਾਰਮਨੀ ਕਾਲਜ ਦੇ ਸਟਾਫ ਤੇ ਵਿਦਿਆਰਥੀਆਂ ਵੱਲੋਂ ਕੀਤਾ ਗਿਆ। ਇਸ ਮੌਕੇ ਰਾਜ ਕੁਮਾਰ ਬਾਂਸਲ, ਰਾਜੇਸ਼ ਜੈਨ, ਅਸ਼ੋਕ ਗਰਗ, ਮੁਕੇਸ਼ ਗੋਇਲ ਸਮੇਤ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।