ਹਨੀ ਟਰੈਪ ਲਗਾਉਣ ਵਾਲਿਆਂ ਦੀ ਹੁਣ ਖੈਰ ਨਹੀਂ
ਹਨੀ ਟਰੈਪ ਲਗਾਉਣ ਵਾਲਿਆਂ ਦੀ ਹੁਣ ਖੈਰ ਨਹੀਂ
Publish Date: Sun, 15 Feb 2026 04:32 PM (IST)
Updated Date: Sun, 15 Feb 2026 04:36 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਲੰਬੇ ਸਮੇਂ ਤੋਂ ਹਲਕਾ ਗੁਰੂਹਰਸਹਾਏ ਵਿਚ ਹਨੀ ਟਰੈਪ ਦੇ ਜਰੀਏ ਕੀਤੀ ਜਾ ਰਹੀ ਬਲੈਕ ਮੇਲਿੰਗ ਨੂੰ ਨੱਥ ਪਾਉਣ ਲਈ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਨੇ ਮੋਰਚਾ ਖੋਲ ਦਿੱਤਾ ਹੈ ਅਤੇ ਵਾਰਸ ਪੰਜਾਬ ਦੇ ਪਾਰਟੀ ਦੇ ਆਗੂ ਜਤਿੰਦਰ ਕੰਬੋਜ ਨੇ ਅਜਿਹੇ ਚੱਲ ਰਹੇ ਗਿਰੋਹ ਬਾਰੇ ਖੁਲਾਸੇ ਕਰਦੇ ਪੁਲਿਸ ਦੇ ਉੱਚ ਅਫਸਰਾਂ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਜਤਿੰਦਰ ਕੰਬੋਜ਼ ਨੇ ਦੱਸਿਆ ਕਿ ਇਲਾਕੇ ਵਿੱਚ ਅਜਿਹਾ ਇੱਕ ਗਿਰੋਹ ਚੱਲ ਰਿਹਾ ਹੈ ਜਿਹੜਾ ਕਿ ਭੋਲੇ ਭਾਲੇ ਲੋਕਾਂ ਨੂੰ ਪਹਿਲਾਂ ਆਪਣੇ ਜਾਲ ਵਿੱਚ ਫਸਾਉਂਦਾ ਹੈ ਅਤੇ ਫਿਰ ਉਹਨਾ ਨੂੰ ਆਪਣੇ ਜਾਲ ਵਿਚ ਫਸਾ ਕੇ ਸਹਿਮਤੀ ਦਿਖਾ ਕੇ ਉਹਨਾਂ ਦੇ ਸਰੀਰਿਕ ਸਬੰਧ ਬਣਵਾਏ ਜਾਂਦੇ ਹਨ। ਜਤਿੰਦਰ ਕੰਬੋਜ ਨੇ ਦੱਸਿਆ ਕਿ ਸਰੀਰਕ ਸਬੰਧ ਬਣਨ ਤੋਂ ਬਾਅਦ ਉਕਤ ਗਿਰੋਹ ਦੇ ਕਰਤਾ ਧਰਤਾ ਬਲਾਤਕਾਰ ਦਾ ਪਰਚਾ ਦਰਜ ਕਰਵਾਉਣ ਦਾ ਡਰ ਪਾ ਕੇ ਸਰੀਰਕ ਸਬੰਧ ਬਣਾਉਣ ਵਾਲੇ ਵਿਅਕਤੀਆਂ ਤੋਂ ਮੋਟੇ ਪੈਸੇ ਬਟੋਰਦੇ ਹਨ ਅਤੇ ਪੈਸੇ ਨਾ ਦੇਣ ਦੀ ਜਿੱਦ ਕਰਨ ਵਾਲਿਆਂ ਕਈਆਂ ਤੇ ਪਰਚੇ ਦਰਜ ਕਰਵਾਕੇ ਉਹਨਾਂ ਤੋਂ ਮੋਟੀ ਰਕਮ ਹਾਸਲ ਕੀਤੀ ਜਾਂਦੀ ਹੈ। ਜਤਿੰਦਰ ਕੰਬੋਜ ਨੇ ਦੱਸਿਆ ਕਿ ਉਕਤ ਗਰੋਹ ਵੱਲੋਂ ਗਿਰੋਹ ਵਿਚ ਸ਼ਾਮਲ ਲੜਕੀਆਂ ਨੂੰ ਸੜਕਾਂ ਕਿਨਾਰੇ ਖੜਾ ਕਰ ਦਿੱਤਾ ਜਾਂਦਾ ਹੈ ਜੋ ਕਿ ਆਉਂਦੇ ਜਾਂਦੇ ਮਰਦਾ ਨੌਜਵਾਨਾਂ ਤੋਂ ਲਿਫਟ ਮੰਗਦੀਆਂ ਹਨ ਅਤੇ ਉਹਨਾਂ ਦੇ ਨਾਲ ਬੈਠ ਕੇ ਗੱਲਾਂਬਾਤਾਂ ਕਰਦੇ ਹੋਏ ਨੰਬਰ ਸ਼ੇਅਰ ਕਰ ਦਿੱਤਾ ਜਾਂਦੇ ਹਨ ਤੇ ਫਿਰ ਉਨ੍ਹਾਂ ਮਰਦਾਂ ਨੌਜਵਾਨਾਂ ਨੂੰ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਪ੍ਰੇਮ ਜਾਲ ਦੇ ਝਾਂਸੇ ਵਿਚ ਫਸਾ ਲਿਆ ਜਾਂਦਾ ਹੈ ਅਤੇ ਫਿਰ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਪਰਚਾ ਦਰਜ ਕਰਾਉਣ ਦੀ ਧਮਕੀ ਦੇ ਕੇ ਮੋਟੇ ਪੈਸੇ ਬਟੋਰ ਲਏ ਜਾਂਦੇ ਹਨ। ਜਤਿੰਦਰ ਨੇ ਦੱਸਿਆ ਕਿ ਆਪਣੀ ਇੱਜਤ ਨੂੰ ਬਚਾਉਣ ਖਾਤਰ ਉਕਤ ਗਿਰੋਹ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਮਜਬੂਰਨ ਪੈਸੇ ਦੇਣੇ ਪੈਂਦੇ ਹਨ ਅਤੇ ਉਹ ਪਰਚੇ ਦੇ ਡਰ ਕਰਕੇ ਇਸ ਬਲੈਕ ਮੇਲਿੰਗ ਦੀ ਸੂਚਨਾ ਪੁਲਿਸ ਨੂੰ ਦੇਣ ਤੋਂ ਚੁੱਪੀ ਵੱਟੀ ਰੱਖਦੇ ਹਨ। ਜਤਿੰਦਰ ਕੰਬੋਜ਼ ਨੇ ਕਿਹਾ ਕਿ ਉਹ ਅਜਿਹੇ ਗਿਰੋਹ ਖਿਲਾਫ ਕਾਰਵਾਈ ਕਰਾ ਕੇ ਹੀ ਚੁੱਪ ਬੈਠਣਗੇ । ਆਗੂਆਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਉਕਤ ਬਲੈਕਮੇਲਰਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਜਦੋਂ ਇਸ ਸਬੰਧ ਵਿਚ ਥਾਣਾ ਮੁਖੀ ਇੰਸਪੈਕਟਰ ਗੁਰਜੰਟ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਤਿੰਦਰ ਕੰਬੋਜ਼ ਵੱਲੋਂ ਦੱਸੇ ਗਏ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਉਕਤ ਮਾਮਲੇ ਵਿਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।