ਇੰਸਟਾਗ੍ਰਾਮ ’ਤੇ ਹਥਿਆਰਾਂ ਦੀਆਂ ਰੀਲਾਂ ਪਾਉਣ ਵਾਲਾ ਨਾਮਜ਼ਦ
ਇੰਸਟਾਗ੍ਰਾਮ ਆਈਡ ’ਤੇ ਹਥਿਆਰਾਂ ਦੀਆਂ ਰੀਲਾਂ ਅਤੇ ਸਟੋਰੀਆਂ ਪਾਉਣ ਵਾਲ ਨਾਮਜ਼ਦ
Publish Date: Tue, 14 Apr 2026 03:46 PM (IST)
Updated Date: Wed, 15 Apr 2026 04:00 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਆਰਿਫ ਕੇ ਵਿਖੇ ਇਕ ਇੰਸਟਾਗ੍ਰਾਮ ਆਈਡ ’ਤੇ ਹਥਿਆਰਾਂ ਦੀਆਂ ਰੀਲਾਂ ਅਤੇ ਸਟੋਰੀਆਂ ਪਾਉਣ ਵਾਲੇ ਇਕ ਵਿਅਕਤੀ ਖਿਲਾਫ ਥਾਣਾ ਆਰਿਫ ਕੇ ਪੁਲਿਸ ਨੇ ਉਸ ਖਿਲਾਫ 351 (4) ਬੀਐੱਨਐੱਸ, 30 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਇਕ ਲਿਸਟ ਪੱਤਰ ਨੰਬਰ 1013-15/ਐੱਸਐੱਮਐੱਲ ਮਿਤੀ 12 ਅਪ੍ਰੈਲ 2026 ਉੱਚ ਅਫਸਰਾਨ ਬਾਲਾ ਜੀ ਦੇ ਦਫਤਰ ਵੱਲੋਂ ਬਜਰੀਆਂ ਵਟਸਐਪ ਰਾਹੀਂ ਮੌਸੂਲ ਥਾਣਾ ਹੋਈ ਹੈ। ਜਿਸ ਮੁਤਾਬਿਕ ਨਿਹੰਗ ਜੋਰਾਵਰ ਸਿੰਘ ਵਾਸੀ ਆਰਿਫ ਕੇ ਵੱਲੋਂ ਇੰਸਟਾਗ੍ਰਾਮ ਫਾਈਲ ਹੈ ਪ੍ਰੋਫਾਈਲ ਯੂਜਰ ਨੇਮ Çਲੰਕ ’ਤੇ ਜਿਸ ਵਿਚ ਉਸ ਵੱਲੋਂ ਇੰਸਟਾਗ੍ਰਾਮ ਆਈਡ ’ਤੇ ਵੱਖ ਵੱਖ ਦੀਆਂ ਰੀਆਂ ਅਤੇ ਸਟੋਰੀਆਂ ’ਚ ਹਥਿਆਰ ਵਿਖਾਇਆ ਗਿਆ ਹੈ। ਜਾਂਚਕਰਤਾ ਗੁਰਚਰਨ ਸਿੰਘ ਨੇ ਦੱਸਿਆ ਕਿ ਇਹ ਵੀਡਿਓ ਜੋ ਸੋਸ਼ਲ ਮੀਡੀਆ ਪਲੈਟਫੋਰਮ ’ਤੇ ਇਹ ਵੀਡਿਓ ਤੇਜ਼ੀ ਨਾਲ ਫੈਲੀ ਹੈ ਜੋ ਕਿ ਜੁਰਮ ਅਧੀਨ ਧਾਰਾ 351 (4) ਬੀਐੱਨਐੱਸ ਤੇ ਅਸਲਾ ਐਕਟ ਤਹਿਤ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।