13 ਵਾਰਡਾਂ ਨੂੰ ਤੋੜ ਕੇ ਨਵੇਂ ਸਿਰ ਤੋਂ ਬਣਾਏ ਜਾਣ ਨੂੰ ਲੈ ਕੇ ਰੋਸ
ਨਗਰ ਪੰਚਾਇਤ ਮਮਦੋਟ ਅਧੀਨ ਆਉਂਦੇ 13 ਵਾਰਡਾਂ ਨੂੰ ਤੋੜ ਕੇ ਨਵੇਂ ਸਿਰ ਤੋਂ ਬਣਾਏ ਜਾਣ ਨੂੰ ਲੈ ਕੇ ਭਾਰੀ ਰੋਸ ਪਾਇਆ
Publish Date: Thu, 01 Jan 2026 05:12 PM (IST)
Updated Date: Fri, 02 Jan 2026 04:06 AM (IST)
ਫੋਟੋ ਫਾਈਲ: 01 ਐੱਫਜੈੱਡਆਰ 11
ਬਗੀਚਾ ਸਿੰਘ, ਪੰਜਾਬੀ ਜਾਗਰਣ, ਮਮਦੋਟ: ਨਗਰ ਪੰਚਾਇਤ ਮਮਦੋਟ ਅਧੀਨ ਆਉਂਦੇ 13 ਵਾਰਡਾਂ ਨੂੰ ਤੋੜ ਕੇ ਨਵੇਂ ਸਿਰ ਤੋਂ ਬਣਾਏ ਜਾਣ ਨੂੰ ਲੈ ਕੇ ਮਮਦੋਟ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਬੀਤੇ ਦਿਨ ਵੱਖ ਵੱਖ ਵਾਰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਵਾਰਡ ਬੰਦੀ ਤੋੜਨ ਨੂੰ ਲੈ ਕੇ ਨਗਰ ਪੰਚਾਇਤ ਦੇ ਦਫਤਰ ਵਿਚ ਪਹੁੰਚ ਕੇ ਲਿਖਤੀ ਤੌਰ ’ਤੇ ਆਪਣੇ ਇਤਰਾਜ਼ ਜਾਹਿਰ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆਪਣੀ ਰੋਸ ਜਾਹਿਰ ਕਰਦੇ ਹੋਏ ਇਤਰਾਜ਼ ਲਗਾਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹੁੰਚੇ ਹੋਏ ਸੁਰਿੰਦਰ ਸਿੰਘ ਬੱਬੂ ਸੂਬਾ ਕੌਰ ਕਮੇਟੀ ਮੈਂਬਰ, ਹਰਸਿਮਰਨ ਸਿੰਘ ਬਾਵਾ ਵੈਰੜ ਮਮਦੋਟ ਸੁਧਾਰ ਕਮੇਟੀ, ਵਿੱਕੀ ਮਦਾਨ ਪ੍ਰਧਾਨ ਭਾਜਪਾ ਵਪਾਰ ਮੰਡਲ, ਮਨਪ੍ਰੀਤ ਸਿੰਘ ਪ੍ਰਧਾਨ ਕਿਸਾਨ ਯੂਨੀਅਨ, ਰਾਕੇਸ਼ ਕੁਮਾਰ ਮੈਣੀ, ਵਰਿੰਦਰ ਸਿੰਘ ਵੈਰੜ ਪ੍ਰਧਾਨ ਨੰਬਰਦਾਰ ਯੂਨੀਅਨ ਨੇ ਕਿਹਾ ਕਿ ਮੌਜ਼ੂਦਾ ਸਰਕਾਰ ਨੇ ਲੋਕਾਂ ਨੂੰ ਹਨ੍ਹੇਰੇ ਵਿਚ ਰੱਖ ਕੇ ਬਿਨ੍ਹਾ ਕਿਸੇ ਸਿਆਸੀ ਪਾਰਟੀ ਦਾ ਨੁਮਾਇੰਦਾ ਸ਼ਾਮਲ ਕੀਤੇ ਅਤੇ ਬਿਨ੍ਹਾ ਲੋਕ ਰਾਏ ਲਏ ਇਸ ਵਾਰਡ ਬੰਦੀ ਤੋੜ ਕੇ ਨਵੀਂ ਵਾਰਡ ਬੰਦੀ ਬਣਾ ਕੇ ਚੋਣਾਂ ਵਿਚ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਕਿ ਕਾਮਯਾਬ ਨਹੀਂ ਹੋਣ ਦਿੱਤੀਆਂ ਜਾਣਗੀਆਂ। ਇਸ ਸਬੰਧੀ ਇੰਸਪੈਕਟਰ ਜਨਰਲ ਤ੍ਰਿਪਤਾ ਰਾਣੀ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਵਾਰਡ ਬੰਦੀ ਸਬੰਧੀ ਸ਼ਿਕਾਇਤਾਂ ਅਤੇ ਇਤਰਾਜ ਪ੍ਰਾਪਤ ਹੋਏ ਹਨ, ਜੋ ਕਿ ਉੱਚ ਅਧਿਕਾਰੀਆਂ ਨੂੰ ਕਾਰਵਾਈ ਹਿੱਤ ਭੇਜ ਦਿੱਤੇ ਗਏ ਹਨ। ਇਸ ਮੌਕੇ ਦੀਪਕ ਨਾਰੰਗ, ਸ਼ੇਖਰ ਨਾਰੰਗ, ਮਨਪ੍ਰੀਤ ਸਿੰਘ ਸੋਈ, ਕਿੱਕਰ ਸਿੰਘ, ਪਿੱਪਲ ਸਿੰਘ, ਲਖਵਿੰਦਰ ਸਿੰਘ, ਕਾਲੀ ਮਨਚੰਦਾ, ਪ੍ਰੇਮ ਸਿੰਘ ਸਾਹਨਕੇ ਆਦਿ ਹਾਜ਼ਰ ਸਨ।