ਵ੍ਰਿੰਦਾਵਨ ਹਾਦਸੇ ਨੇ ਪੰਜਾਬ ਦੇ ਦਿਲਾਂ ’ਚ ਡੂੰਘਾ ਜ਼ਖਮ ਛੱਡਿਆ : ਕੁਲਬੀਰ ਜ਼ੀਰਾ
ਵ੍ਰਿੰਦਾਵਨ ਦੀ ਪਵਿੱਤਰ ਧਰਤੀ ’ਤੇ ਵਾਪਰੇ ਦਰਦਨਾਕ ਹਾਦਸੇ ਨੇ ਪੰਜਾਬ ਦੇ ਦਿਲਾਂ ’ਚ ਡੂੰਘਾ ਜ਼ਖਮ ਛੱਡਿਆ : ਕੁਲਬੀਰ ਜ਼ੀਰਾ
Publish Date: Sat, 11 Apr 2026 03:20 PM (IST)
Updated Date: Sat, 11 Apr 2026 03:23 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਮਥੁਰਾ-ਵ੍ਰਿੰਦਾਵਨ ਦੀ ਪਵਿੱਤਰ ਧਰਤੀ ’ਤੇ ਵਾਪਰੇ ਦਰਦਨਾਕ ਹਾਦਸੇ ਨੇ ਪੰਜਾਬ ਦੇ ਦਿਲਾਂ ’ਚ ਅਜਿਹਾ ਜ਼ਖਮ ਛੱਡਿਆ ਹੈ, ਜਿਸਨੂੰ ਸ਼ਬਦਾਂ ਵਿਚ ਬਿਆਨ ਕਰਨਾ ਬਹੁਤ ਮੁਸ਼ਕਲ ਹੈ। ਮੋਗਾ ਅਤੇ ਜਗਰਾਓ ਨਾਲ ਸਬੰਧਤ ਕਈ ਸ਼ਰਧਾਲੂਆਂ ਦੀ ਅਚਾਨਕ ਮੌਤ ਦੀ ਖ਼ਬਰ ਨੇ ਹਰ ਇਕ ਅੱਖ ਨੂੰ ਨਮ ਕਰ ਦਿੱਤਾ ਹੈ। ਇਹ ਹਾਦਸਾ ਸਿਰਫ਼ ਪਰਿਵਾਰਾਂ ਲਈ ਹੀ ਨਹੀਂ, ਸਾਰੇ ਪੰਜਾਬ ਲਈ ਇਕ ਨਾ ਭੁੱਲਣ ਵਾਲਾ ਦੁੱਖ ਬਣ ਗਿਆ ਹੈ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਇਸ ਘਟਨਾ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਖ਼ਬਰ ਸੁਣਦੇ ਹੀ ਦਿਲ ਕੰਬ ਗਿਆ। ਉਹ ਮਾਸੂਮ ਜਿੰਦਗੀਆਂ ਜੋ ਆਪਣੇ ਪਰਿਵਾਰਾਂ ਨਾਲ ਧਾਰਮਿਕ ਯਾਤਰਾ ’ਤੇ ਗਈਆਂ ਸਨ, ਉਹ ਇਸ ਤਰ੍ਹਾਂ ਸਦਾ ਲਈ ਵਿੱਛੜ ਜਾਣਗੀਆਂ ਇਹ ਸੋਚ ਕੇ ਰੂਹ ਵੀ ਰੋ ਪੈਂਦੀ ਹੈ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਸ਼ਬਦ ਵੀ ਸਾਥ ਛੱਡ ਜਾਂਦੇ ਹਨ। ਅਸੀਂ ਸਿਰਫ਼ ਇਹੀ ਅਰਦਾਸ ਕਰ ਸਕਦੇ ਹਾਂ ਕਿ ਪ੍ਰਮਾਤਮਾ ਵਿੱਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪੀੜਤ ਪਰਿਵਾਰਾਂ ਨੂੰ ਇਹ ਅਸਹਿਣਯੋਗ ਦੁੱਖ ਸਹਿਣ ਦੀ ਤਾਕਤ ਦੇਵੇ। ਜਿਹੜੇ ਸ਼ਰਧਾਲੂ ਇਸ ਹਾਦਸੇ ‘ਚ ਜਖ਼ਮੀ ਹੋਏ ਹਨ, ਉਨ੍ਹਾਂ ਦੀ ਸਿਹਤਯਾਬੀ ਲਈ ਵੀ ਅਸੀਂ ਦਿਲੋਂ ਪ੍ਰਾਰਥਨਾ ਕਰਦੇ ਹਾਂ।ਕੁਲਬੀਰ ਸਿੰਘ ਜੀਰਾ ਨੇ ਦਿਲਾਸਾ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹਰ ਵੇਲੇ ਪੀੜਤ ਪਰਿਵਾਰਾਂ ਦੇ ਨਾਲ ਖੜੀ ਹੈ। ਇਹ ਸਿਰਫ਼ ਉਨ੍ਹਾਂ ਦਾ ਨਹੀਂ, ਸਾਡਾ ਸਾਂਝਾ ਦੁੱਖ ਹੈ। ਅਸੀਂ ਹਰ ਸੰਭਵ ਸਹਾਇਤਾ ਲਈ ਤਿਆਰ ਹਾਂ। ਪੰਜਾਬ ਦੀ ਧਰਤੀ ਅੱਜ ਸੋਗ ’ਚ ਡੁੱਬੀ ਹੋਈ ਹੈ ਅਤੇ ਹਰ ਦਿਲ ਵਿੱਛੜੀਆਂ ਰੂਹਾਂ ਲਈ ਅਰਦਾਸ ਕਰ ਰਿਹਾ ਹੈ।