‘‘ਜੈ ਸ੍ਰੀ ਰਾਮ’’ ਦੇ ਜੈਕਾਰਿਆਂ ਨਾਲ ਗੂੰਜਿਆ ਗੂੱਗਾ ਮੰਦਰ
‘‘ਜੈ ਸ੍ਰੀ ਰਾਮ’’ ਦੇ ਜੈਕਾਰਿਆਂ ਦੀ ਗੂੰਜ ਨਾਲ ਗੂੰਜਿਆ ਗੂੱਗਾ ਮੰਦਿਰ
Publish Date: Fri, 23 Jan 2026 05:42 PM (IST)
Updated Date: Fri, 23 Jan 2026 05:45 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਸ਼੍ਰੀ ਰਾਮ ਜਨਮ ਭੂਮੀ ਦੇ ਦੂਜੇ ਸਥਾਪਨਾ ਦਿਵਸ ਦੇ ਪਵਿੱਤਰ ਮੌਕੇ ‘ਤੇ ਸਥਾਨਕ ਗੁੱਗਾ ਮੰਦਰ ਵਿਖੇ ਧਾਰਮਿਕ ਭਾਵਨਾਵਾਂ, ਭਗਤੀ ਅਤੇ ਆਸਥਾ ਨਾਲ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ। ਸ੍ਰੀ ਰਾਮ ਲੀਲਾ ਕਲੱਬ ਦੇ ਪ੍ਰਧਾਨ ਅਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਵਿਭਾਗ ਮੰਤਰੀ ਸੁਪਰਡੈਂਟ ਜੋਗਿੰਦਰ ਪਾਲ ਕੋਰੀ, ਵਿਹਿਪ ਦੇ ਕਾਰਜਕਾਰੀ ਮੈਂਬਰ ਸੁਭਾਸ਼ ਗੁਪਤਾ ਅਤੇ ਮੰਦਰ ਕਮੇਟੀ ਵੱਲੋਂ ਸ਼ਰਧਾ ਭਾਵਨਾ ਨਾਲ ਕਰਵਾਏ ਗਏ ਇਸ ਧਾਰਮਿਕ ਸਮਾਗਮ ਦੌਰਾਨ ਪੰਡਿਤ ਭੁਪਿੰਦਰ ਉਪਾਧਿਆਏ ਵੱਲੋਂ ਪੂਜਾ ਅਰਚਨਾ ਕਰਵਾਈ ਗਈ। ਉਪਰੰਤ ਮੰਦਰ ਪ੍ਰਾਂਗਣ ਵਿੱਚ ਸ੍ਰੀ ਰਾਮ ਸ਼ਰਨਮ ਸੰਸਥਾ ਵੱਲੋਂ ਸ੍ਰੀ ਅੰਮ੍ਰਿਤ ਵਾਣੀ ਦਾ ਪਾਠ ਅਤੇ ਸ੍ਰੀ ਰਾਮ ਨਾਮ ਦਾ ਜਾਪ ਕੀਤਾ ਗਿਆ। ਇਸ ਦੌਰਾਨ ਭਾਰੀ ਸੰਖਿਆ ਵਿੱਚ ਸ਼ਰਧਾਲੂ ਹਾਜ਼ਰ ਹੋਏ। ਹਰ ਚਿਹਰੇ ‘ਤੇ ਰਾਮ ਭਗਤੀ ਦੀ ਝਲਕ ਸਪਸ਼ਟ ਦਿਖਾਈ ਦਿੱਤੀ।ਪਾਠ ਸਮੇਂ ਸ਼ਰਧਾਲੂਆਂ ਦੀਆਂ ਅੱਖਾਂ ‘ਚ ਭਾਵਨਾਵਾਂ ਦੇ ਹੰਝੂ ਅਤੇ ਦਿਲਾਂ ‘ਚ ਅਟੁੱਟ ਵਿਸ਼ਵਾਸ ਸਾਫ਼ ਨਜ਼ਰ ਆ ਰਿਹਾ ਸੀ। ਮੰਦਰ ‘‘ਜੈ ਸ਼੍ਰੀ ਰਾਮ’’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਪਰਡੈਂਟ ਜੋਗਿੰਦਰ ਪਾਲ ਕੋਰੀ ਨੇ ਕਿਹਾ ਕਿ ਲੰਬੇ ਅਤੇ ਕਾਨੂੰਨੀ ਸੰਘਰਸ਼ ਤੋਂ ਬਾਅਦ ਸ਼੍ਰੀ ਰਾਮ ਲੱਲਾ ਜੀ ਦਾ ਅਯੁੱਧਿਆ ਵਿੱਚ ਆਪਣੇ ਘਰ ਵਾਪਸ ਪਰਤਣਾ ਸਾਰੇ ਹਿੰਦੂ ਸਮਾਜ ਲਈ ਇਤਿਹਾਸਕ ਪਲ ਹੈ। ਉਨ੍ਹਾਂ ਕਿਹਾ ਕਿ ਹਰ ਸਨਾਤਨੀ ਨੂੰ ਆਪਣੇ ਘਰਾਂ ‘ਚ ਦੀਵੇ ਜਗਾ ਕੇ, ਮਿਠਾਈਆਂ ਵੰਡ ਕੇ ਅਤੇ ਭਗਵੇਂ ਝੰਡੇ ਲਹਿਰਾ ਕੇ ਇਸ ਦਿਨ ਦੀ ਖੁਸ਼ੀ ਮਨਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 22 ਜਨਵਰੀ 2024 ਸਿਰਫ਼ ਇੱਕ ਤਾਰੀਖ ਨਹੀਂ, ਸਗੋਂ ਨਵੇਂ ਯੁੱਗ ਦਾ ਸਵੇਰਾ ਹੈ। “ਰਾਮ ਭਾਰਤ ਦਾ ਵਿਸ਼ਵਾਸ ਹਨ, ਰਾਮ ਭਾਰਤ ਦੀ ਨੀਂਹ ਹਨ, ਰਾਮ ਭਾਰਤ ਦੀ ਚੇਤਨਾ ਹਨ। ਇਹ ਪਲ ਸਦੀਆਂ ਤੱਕ ਯਾਦ ਰੱਖਿਆ ਜਾਵੇਗਾ। ਇਸ ਸਮਾਗਮ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦੇ ਕਾਰਜਕਾਰੀ ਮੈਂਬਰ ਸੁਭਾਸ਼ ਗੁਪਤਾ, ਸ੍ਰੀ ਰਾਮਲੀਲਾ ਕਲੱਬ ਦੇ ਡਾਇਰੈਕਟਰ ਕ੍ਰਿਸ਼ਨ ਹਾਂਡਾ, ਸੁੰਦਰਮ ਸੂਦ, ਡਾ. ਚਰਨਜੀਤ ਸ਼ਰਮਾ, ਧਰਮਿੰਦਰ ਕੋਰੀ, ਕੇ.ਕੇ. ਗੁਪਤਾ, ਭਾਵਿਪ ਇਕਾਈ ਜੀਰਾ ਦੇ ਪ੍ਰਧਾਨ ਸੁਖਦੇਵ ਬਿੱਟੂ ਵਿੱਜ, ਸੁਰਿੰਦਰ ਸ਼ਰਮਾ, ਮੰਗਤ ਰਾਏ ਅਰੋੜਾ, ਰਾਜੇਸ਼ ਮਿੱਤਲ, ਹਕੂਮਤ ਰਾਏ, ਸੁਨੀਲ, ਧਰਮਿੰਦਰ ਸਚਦੇਵਾ, ਰਾਹੁਲ ਅਗਰਵਾਲ, ਰਾਜ ਕੁਮਾਰ ਰਾਜੂ, ਵਿਭਾ ਬਾਂਸਲ, ਮੀਨਾਕਸ਼ੀ ਗੁਪਤਾ, ਰੰਜੂ ਚੋਪੜਾ, ਕਵਿਤਾ ਜੈਨ, ਰਮਾ ਸ਼ਰਮਾ, ਗੁੱਗਾ ਮੰਦਰ ਮਹਿਲਾ ਸੰਕੀਰਤਨ ਪ੍ਰਮੁੱਖ ਰਾਜ ਰਾਣੀ, ਸੁਨੀਤਾ ਸ਼ਰਮਾ, ਨੀਲਮ ਸ਼ਰਮਾ, ਸ਼ਸ਼ੀ ਅਰੋੜਾ ਸਮੇਤ ਵੱਡੀ ਗਿਣਤੀ ‘ਚ ਸ਼ਰਧਾਲੂ ਹਾਜ਼ਰ ਰਹੇ। ਇਸ ਮੌਕੇ ਅਟੁੱਟ ਲੰਗਰ ਵਰਤਾਇਆ ਗਿਆ।