ਭਾਕਿਯੂ ਕ੍ਰਾਂਤੀਕਾਰੀ ਪੰਜਾਬ ਦੇ ਚੌਥੇ ਸੂਬਾ ਡੈਲੀਗੇਟ ਇਜਲਾਸ ਮੁਕੰਮਲ
ਭਾਕਿਯੂ ਕ੍ਰਾਂਤੀਕਾਰੀ ਪੰਜਾਬ ਦੇ ਚੌਥੇ ਸੂਬਾ ਡੈਲੀਗੇਟ ਇਜਲਾਸ ਦਾ ਸੈਸ਼ਨ ਮੁਕੰਮਲ
Publish Date: Mon, 06 Apr 2026 05:44 PM (IST)
Updated Date: Mon, 06 Apr 2026 05:46 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦਾ ਦੋ ਦਿਨਾਂ ਸੂਬਾ ਡੈਲੀਗੇਟ ਇਜਲਾਸ ਸੈਸ਼ਨ ਸਥਾਨਕ ਸ਼ਹਿਰ ਦੇ ਫਿਰੋਜ਼ਪੁਰ ਰੋਡ ਤੇ ਸਥਿਤ ਸ਼ਹਿਨਸ਼ਾਹ ਪੈਲੇਸ ਵਿਖੇ ਹੋਇਆ। ਇਸ ਇਜਲਾਸ ਸੈਸ਼ਨ ਦੇ ਪਹਿਲੇ ਦਿਨ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਸੂਬਾ ਚੇਅਰਮੈਨ ਸੁਰਜੀਤ ਸਿੰਘ ਫੂਲ਼ ਵੱਲੋਂ ਸੰਵਿਧਾਨਿਕ ਨੀਤੀ ਤਹਿਤ ਪਹਿਲਾਂ ਝੰਡੇ ਦੀ ਰਸਮ ਨਿਭਾਈ ਗਈ, ਜਦਕਿ ਉਪਰੰਤ ਹਾਜ਼ਰ ਡੈਲੀਗੇਟਾਂ ਵੱਲੋਂ ਲੋਕ ਘੋਲਾਂ ਦੇ ਸ਼ਹੀਦਾਂ ਨੂੰ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਇਜਲਾਸ ਸੈਸ਼ਨ ਦੀ ਸਟੇਜ ਕਾਰਵਾਈ ਸੂਬਾ ਜਨਰਲ ਸਕੱਤਰ ਬੀਬੀ ਸੁਖਵਿੰਦਰ ਕੌਰ ਰਾਮਪੁਰਾ ਵੱਲੋਂ ਸ਼ੁਰੂ ਕਰਨ ਉਪਰੰਤ ਸਤਵੰਤ ਸਿੰਘ ਬਾਜੀਦਪੁਰ ਦੁਆਰਾ ਸਮੂਹ ਡੈਲੀਗੇਟਾਂ ਅਤੇ ਹੋਰਨਾਂ ਭਰਾਤਰੀ ਡੈਲੀਗੇਸ਼ਨਾਂ ਦੇ ਸਵਾਗਤ ਵਜੋਂ ਧੰਨਵਾਦੀ ਸ਼ਬਦ ਕਹੇ ਗਏ। ਇਸ ਮੌਕੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਵੱਲੋਂ ਜਥੇਬੰਦੀ ਦੇ ਪਿਛਲੇ ਤਿੰਨ ਸਾਲਾਂ ਦੀਆਂ ਕਾਰਜਸ਼ਾਲੀ ਯਤਨਾਂ ਸਬੰਧੀ ਭਾਸ਼ਣ ਦਿੱਤਾ ਗਿਆ। ਇਸ ਕਾਰਵਾਈ ਉਪਰੰਤ ਸੂਬਾ ਆਗੂ ਲਾਲ ਸਿੰਘ ਗੋਲੇਵਾਲਾ ਵੱਲੋਂ ਜਥੇਬੰਦੀ ਦੇ ਪਿਛਲੇ ਤਿੰਨ ਸਾਲਾਂ ਦੀ ਰਿਪੋਰਟ ਪੜ੍ਹਕੇ ਸੁਣਾਈ ਗਈ। ਇਸ ਦੌਰਾਨ ਭਰਾਤਰੀ ਜਥੇਬੰਦੀਆਂ ਵਿਚੋਂ ਬੀਕੇਯੂ ਐੱਸਬੀਐੱਸ ਵੱਲੋਂ ਅਮਰਜੀਤ ਸਿੰਘ ਮੋਹੜੀ ਅਤੇ ਤੇਜਵੀਰ ਸਿੰਘ ਪੰਜੋਖੇੜਾ, ਮਲਕੀਤ ਸਿੰਘ ਗੁਲਾਮੀਵਾਲਾ, ਜਸਦੇਵ ਸਿੰਘ ਲਲਤੋਂ ਦਸ਼ਮੇਸ਼ ਕਿਸਾਨ ਯੂਨੀਅਨ, ਸਰਬਜੀਤ ਸਿੰਘ ਬੀਕੇਯੂ ਭਟੇੜੀ, ਲੋਕ ਸੰਗਰਾਮ ਮੋਰਚਾ, ਟੈਕਨੀਕਲ ਸਰਵਿਸਿਜ਼ ਯੂਨੀਅਨ (ਇਨਕਲਾਬੀ ਗਰੁੱਪ ਮਖੂ), ਲੋਕਪੱਖੀ ਬੁੱਧੀਜੀਵੀ ਡਾ. ਅਜੀਤਪਾਲ ਸਿੰਘ ਐਮਡੀ ਬਠਿੰਡਾ ਸਮੇਤ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਤੋਂ ਲਖਵੀਰ ਸਿੰਘ ਲੱਖਾ ਵੱਲੋਂ ਵੀ ਸੰਦੇਸ਼ ਪੜ੍ਹਕੇ ਸੁਣਾਏ ਗਏ। ਮੋਗਾ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ, ਮਾ. ਸੂਰਜਭਾਨ, ਫ਼ਰੀਦਕੋਟ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਗੁਰੂਸਰ ਵੱਲੋਂ ਮਤੇ ਪੇਸ਼ ਕੀਤੇ ਗਏ। ਇਸ ਮੌਕੇ ਇਜਲਾਸ ਦੀ ਅੰਤਿਮ ਕਾਰਵਾਈ ਦੌਰਾਨ ਵਿਚਾਰ ਚਰਚਾ ਮਗਰੋਂ ਸੁਰਜੀਤ ਸਿੰਘ ਫੂਲ਼, ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ, ਸੂਬਾ ਜਨਰਲ ਸਕੱਤਰ ਬੀਬੀ ਸੁਖਵਿੰਦਰ ਕੌਰ ਰਾਮਪੁਰਾ, ਸੂਬਾ ਖਜ਼ਾਨਚੀ ਲਾਲ ਸਿੰਘ ਗੋਲੇਵਾਲਾ, ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਵੈਰੋਕੇ, ਸੂਬਾ ਮੀਤ ਪ੍ਰਧਾਨ ਮਾ. ਸੂਰਜਭਾਨ, ਸੂਬਾ ਪ੍ਰੈਸ ਸਕੱਤਰ ਡਾ. ਜਰਨੈਲ ਸਿੰਘ ਕਾਲੇਕੇ, ਹਰਭਿੰਦਰ ਸਿੰਘ ਜਲਾਲ ਮੀਡੀਆ ਇੰਚਾਰਜ਼, ਸੂਬਾ ਪ੍ਰਾਪੋਗੰਡਾ ਸਕੱਤਰ ਰਣਜੀਤ ਸਿੰਘ ਸਵਾਜਪੁਰ, ਸੂਬਾ ਸਹਾਇਕ ਸਕੱਤਰ ਬਲਦੇਵ ਸਿੰਘ ਸੁਖਣਵਾਲ, ਸੂਬਾ ਕਮੇਟੀ ਮੈਂਬਰ ਬਲਵੰਤ ਮਹਿਰਾਜ, ਸੂਬਾ ਕਮੇਟੀ ਮੈਂਬਰ ਅਸ਼ੋਕ ਭਾਰਤੀ, ਸੂਬਾ ਕਮੇਟੀ ਮੈਂਬਰ ਸ਼ਵਿੰਦਰਪਾਲ ਮੋਲੋਵਾਲੀ ਆਦਿ ਆਗੂਆਂ ਦੀ ਚੋਣ ਕੀਤੀ ਗਈ। ਇਸ ਦੌਰਾਨ ਉਕਤ ਚੋਣ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਨਵੀਂ ਚੁਣੀ ਗਈ ਸੂਬਾ ਕਮੇਟੀ ਨੂੰ ਸੂਬਾ ਚੇ: ਸੁਰਜੀਤ ਸਿੰਘ ਫੂਲ਼ ਵੱਲੋਂ ਜਥੇਬੰਦੀ ਦੇ ਅਸੂਲਾਂ ਉੱਪਰ ਕਾਇਮ ਰਹਿਣ ਲਈ ਸੌਂ ਚੁਕਾਈ ਗਈ। ਇਸ ਮੌਕੇ ਬਠਿੰਡਾ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ, ਜ਼ਿਲ੍ਹਾ ਗੁਰਦਾਸਪੁਰ ਪ੍ਰਧਾਨ ਕੁਲਦੀਪ ਸਿੰਘ, ਜ਼ਿਲ੍ਹਾ ਫਿਰੋਜ਼ਪੁਰ ਪ੍ਰਧਾਨ ਗੁਰਪ੍ਰੀਤ ਫਰੀਦੇਵਾਲਾ ਸਮੇਤ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ।