ਸੁਖਪਾਲ ਸਿੰਘ ਖਹਿਰਾ ਦਾ ਬਿਨਾਂ ਨੋਟਿਸ ਘਰ ਢਾਹੁਣਾ ਨਿੰਦਣਯੋਗ : ਬੰਗੜ
ਮਾਨ ਸਰਕਾਰ ਵੱਲੋਂ ਕਨੂੰਨ ਦੀ ਦੁਰਵਰਤੋਂ ਕਰਕੇ ਸੁਖਪਾਲ ਸਿੰਘ ਖਹਿਰਾ ਦਾ ਬਿਨ੍ਹਾ ਨੋਟਿਸ ਦਿੱਤੇ ਘਰ ਢਾਹੁਣਾ ਨਿੰਦਣਯੋਗ: ਬਲਜੀਤ ਕੌਰ ਬੰਗੜ
Publish Date: Fri, 27 Feb 2026 04:57 PM (IST)
Updated Date: Fri, 27 Feb 2026 05:01 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ, ਫਿਰੋਜ਼ਪੁਰ : ਮਾਨ ਸਰਕਾਰ ਵੱਲੋਂ ਕਨੂੰਨ ਦੀ ਦੁਰਵਰਤੋਂ ਕਰਕੇ ਸੁਖਪਾਲ ਸਿੰਘ ਖਹਿਰਾ ਦਾ ਬਿਨ੍ਹਾ ਨੋਟਿਸ ਦਿੱਤੇ ਘਰ ਢਾਹੁਣਾ ਬਹੁਤ ਹੀ ਨਿੰਦਣਯੋਗ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਵਾਇਸ ਪ੍ਰਧਾਨ ਬਲਜੀਤ ਕੌਰ ਬੰਗੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਦਾ ਗੈਰ ਤਰੀਕੇ ਨਾਲ ਕਾਨੂੰਨ ਦੀ ਉਲੰਘਣਾ ਕਰਕੇ ਪ੍ਰਸਾਸ਼ਨ ਦੀ ਬਾਂਹ ਮਰੋੜ ਕੇ ਬਿਨ੍ਹਾ ਨੋਟਿਸ ਜਾਰੀ ਕੀਤੇ ਹੀ ਉਸ ਦਾ ਘਰ ਢਾਹੁਣ ਦੀ ਹਰਕਤ ਕਰਕੇ ਨਿੱਜੀ ਰੰਜਿਸ਼ਾਂ ਕੱਢ ਰਹੀ ਹੈ, ਜੋ ਕੇ ਕਾਂਗਰਸ ਪਾਰਟੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।