ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਜ਼ੋਨ ਮਖੂ ਦੀਆਂ ਨਵੀਆਂ ਇਕਾਈਆਂ ਗਠਿਤ
ਕਿਸਾਨ ਮਜ਼ਦੂਰ ਜਥੇਬੰਦੀ ਦੇ ਆਗੂਆਂ ਵੱਲੋਂ ਜੋਨ ਮਖੂ ਦੀਆਂ ਸੰਵਿਧਾਨ ਮੁਤਾਬਿਕ ਇਕਾਈਆਂ ਦੀ ਚੋਣਾਂ ਕੀਤੀਆਂ ਮੁਕੰਮਲ
Publish Date: Tue, 10 Feb 2026 03:41 PM (IST)
Updated Date: Tue, 10 Feb 2026 03:44 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ ਮਖੂ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਜੋਨ ਪ੍ਰਧਾਨ ਵੀਰ ਸਿੰਘ ਨਿਜਾਮਦੀਨ ਵਾਲਾ ਦੀ ਅਗਵਾਈ ਹੇਠ ਆਗੂਆਂ ਵਲੋਂ ਜੋਨ ਦੀਆਂ ਸਾਰੀਆਂ ਇਕਾਈਆਂ ਜਿਵੇਂ ਬਾਹਰਵਾਲੀ, ਘੁੱਦੂਵਾਲਾ, ਟਿੱਬੀ ਅਰਾਈਆਂ, ਮਾਹਲੇ ਵਾਲਾ, ਸਰਫਲੀ ਸ਼ਾਹ, ਮੁੰਡੀ ਛੁਰੀ ਮਾਰਾਂ, ਵਾੜਾ ਕਾਲੀ ਰਾਉਣ, ਜੋਗੇਵਾਲਾ, ਵੱਡੀਆਂ ਚੱਕੀਆਂ, ਤਲਵੰਡੀ ਨਿਪਾਲਾਂ, ਨਿਜ਼ਾਮਦੀਨ ਵਾਲਾ, ਕਿੱਲੀ ਬੋਤਲਾਂ, ਫੇਮੀਵਾਲਾ, ਖਡੂਰ , ਮੰਨੂਮਾਛੀ, ਕੁੱਸੂਵਾਲਾ ਮੌੜ, ਲੱਲ੍ਹੇ, ਬੂਹ, ਵਸਤੀ ਨਾਮਦੇਵ, ਵਾਰਸ ਵਾਲਾ ਜੱਟਾਂ, ਵਰਿਆਂ, ਮਖੂ ਸ਼ਹਿਰ, ਮਹਿਮੂਦ ਵਾਲਾ ਦੀਆਂ ਮੀਟਿੰਗਾਂ ਕਰਕੇ ਜਥੇਬੰਦੀ ਦੇ ਸੰਵਿਧਾਨ ਅਨੁਸਾਰ ਪਿਛਲੀਆਂ ਇਕਾਈਆਂ ਨੂੰ ਭੰਗ ਕਰਕੇ ਨਵੀਆਂ ਇਕਾਈਆਂ ਦਾ ਗਠਨ ਕਰਦਿਆਂ ਚੋਣਾਂ ਕਰਵਾਈਆਂ ਗਈਆਂ। ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਲਖਵਿੰਦਰ ਸਿੰਘ ਬਸਤੀ ਨਾਮਦੇਵ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਨ੍ਹਾਂ ਚੋਣਾਂ ਤੋਂ ਮੁਕੰਮਲ ਹੋਣ ਤੋਂ ਬਾਅਦ ਜੋਨ ਦੀ ਮੀਟਿੰਗ ਕਰਕੇ ਜਲਦੀ ਹੀ ਨਵੀਂ ਆਗੂ ਟੀਮ ਦਾ ਗਠਨ ਕੀਤਾ ਜਾਵੇਗਾ। ਜਥੇਬੰਦੀ ਦੇ ਸੰਵਿਧਾਨ ਅਨੁਸਾਰ ਕੰਮ ਕਰਨ ਵਾਲੇ ਵੱਧ ਤੋਂ ਵੱਧ ਲੋਕਾਂ ਨੂੰ ਜਥੇਬੰਦੀ ਨਾਲ ਜੋੜ ਕੇ ਕੰਮ ਕਰਨ ਲਈ ਪ੍ਰੇਰਿਤ ਕਰਕੇ ਸਰਕਾਰ ਦੁਬਾਰਾ ਲਿਆਂਦੇ ਜਾ ਰਹੇ ਲੋਕ ਮਾਰੂ ਬਿੱਲਾਂ ਖ਼ਿਲਾਫ਼ ਸੰਘਰਸ਼ ਦੇ ਮੈਦਾਨ ਵਿਚ ਨਿੱਤਰਨ ਜ਼ਬਰ ਦੇ ਮੁਕਾਬਲੇ ਸਬਰ ਵਿਚ ਰਹਿ ਕੇ ਕਰਨ ਅਤੇ ਕੇਂਦਰ ਤੇ ਪੰਜਾਬ ਸਰਕਾਰ ਦੇ ਕਾਰਪੋਰੇਟ ਪੱਖੀ ਨੀਤੀਆਂ ’ਤੇ ਚਾਨਣਾ ਪਾਇਆ ਜਾਵੇਗਾ। ਕਿਸਾਨ ਆਗੂਆਂ ਨੇ ਮੀਟਿੰਗਾਂ ਦੌਰਾਨ ਹੋਕਾ ਦਿੰਦਿਆਂ ਕਿਹਾ ਕਿ ਸਰਕਾਰਾਂ ਵਲੋਂ ਆਪਣੇ ਹੱਕਾਂ ਦੀ ਗੱਲ ਕਰਨ ਵਾਲੇ ਸੰਘਰਸ਼ਾਂ ਨੂੰ ਤਾਰਪੀਡੋ ਕਰਨ ਤੇ ਕੁਚਲਣ ਲਈ ਪੰਜਾਬ ਪੁਲਿਸ ਨੂੰ ਮਨਮਰਜ਼ੀ ਕਰਨ ਦੇ ਹੁਕਮ ਦਿੱਤੇ ਹੋਏ ਹਨ। ਜੋ ਕਿ ਮੌਜੂਦਾ ਸਰਕਾਰ ਦਾ ਰਵੱਈਆ ਅਤਿ ਹੀ ਨਿੰਦਣਯੋਗ ਹੈ।