ਸੋਗ ਭਰੇ ਮਾਹੌਲ ’ਚ ਹੋਇਆ ਮਾਹੀ ਸੋਢੀ ,ਉਸ ਦੀ ਪਤਨੀ ਤੇ ਬੱਚੀਆਂ ਦਾ ਸਸਕਾਰ
ਸੋਗ ਭਰੇ ਮਾਹੌਲ ’ਚ ਹੋਇਆ ਚਾਰਾਂ ਲਾਸ਼ਾਂ ਦਾ ਅੰਤਿਮ ਸਸਕਾਰ
Publish Date: Fri, 09 Jan 2026 07:28 PM (IST)
Updated Date: Sat, 10 Jan 2026 04:06 AM (IST)

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣਦ, ਫਿਰੋਜ਼ਪੁਰ: ਬੀਤੇ ਵੀਰਵਾਰ ਨੂੰ ਸ਼ੱਕੀ ਹਲਾਤ ’ਚ ਮਿਲੀਆਂ ਸ਼ਹਿਰ ਦੇ ਫਾਈਨਾਂਸ਼ਰ ਮਾਹੀ ਸੋਢੀ,ਉਸ ਦੀ ਪਤਨੀ ਅਤੇ ਦੋ ਬੱਚੀਆਂ ਦੀਆਂ ਲਾਸ਼ਾਂ ਦਾ ਸ਼ੁੱਕਰਵਾਰ ਬਾਅਦ ਦੁਪਹਿਰ ਫਿਰੋਜ਼ਪੁਰ ਸ਼ਹਿਰ ਦੇ ਜ਼ੀਰਾ ਗੇਟ ਸ਼ਮਸ਼ਾਨਘਾਟ ਵਿਖੇ ਅੰਤਮ ਸਸਕਾਰ ਕਰ ਦਿੱਤਾ ਗਿਆ। ਇਸ ਮੋਕੇ ਮਾਹੌਲ ਬਹੁਤ ਹੀ ਜ਼ਿਆਦਾ ਸੋਗਮਈ ਸੀ। ਸ਼ਮਸ਼ਾਨਘਾਟ ਵਿਚ ਉਸ ਵੇਲੇ ਹਰ ਅੱਖ ਬੂਰੀ ਤਰਾਂ ਹੰਝੂਆਂ ਨਾਲ ਭਰ ਗਈ ਜਦੋਂ ਮਾਹੀ ਸੋਢੀ ਦੇ ਭਰਾ ਬੱਚੀਆਂ ਨੂੰ ਸ਼ਵ ਵਾਹਨ ਤੋਂ ਚੁੱਕ ਕੇ ਚਿਖਾ ’ਤੇ ਲਿਟਾ ਰਹੇ ਸਨ। ਇਸ ਮੌਕੇ ਸ਼ਮਸ਼ਾਨਘਾਟ ’ਚ ਮੌਜੂਦ ਹਰ ਸ਼ਖਸ ਰੱਬ ਨੂੰ ਉਲਾਂਭਾ ਦੇ ਰਿਹਾ ਸੀ। ਜਿਵੇਂ ਹੀ ਚਿਖਾਵਾਂ ਨੂੰ ਅਗਨ ਭੇਟ ਕੀਤਾ ਗਿਆ ਰਿਸ਼ਤੇਦਾਰਾਂ ,ਦੋਸਤਾਂ ਮਿੱਤਰਾਂ ਅਤੇ ਸਨੇਹੀਆਂ ਵਿਚ ਚੀਖ ਚਿਹਾੜਾ ਮੱਚ ਗਿਆ। ਜਿਕਰਯੋਗ ਹੈ ਕਿ ਵੀਰਵਾਰ ਸਵੇਰੇ ਸ਼ਹਿਰ ਦੇ ਹਰਮਨ ਨਗਰ ਵਿਚ ਰਹਿੰਦੇ ਸੈਲੂਨ ਮਾਲਿਕ ਅਤੇ ਫਾਇਨਾਂਸਰ ਅਮਨਦੀਪ ਸਿੰਘ ਉਰਫ ਮਾਹੀ ਸੋਢੀ,ਉਸ ਦੀ ਪਤਨੀ ਅਤੇ ਦੋ ਬੱਚੀਆਂ ਦੀਆਂ ਲਾਸ਼ਾਂ ਮਿਲਣ ਨਾਲ ਚੁਫੇਰੇ ਸਨਸਨੀ ਫੈਲ ਗਈ ਸੀ । ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਜਦੋਂ ਜਾਂਚ ਕੀਤੀ ਗਈ ਤਾਂ ਚਾਰਾਂ ਦੀਆਂ ਲਾਸ਼ਾਂ ’ਤੇ ਇਕ ਇਕ ਗੋਲੀ ਵੱਜੀ ਹੋਈ ਸੀ ਅਤੇ ਨਜਦੀਕ ਹੀ ਮਾਹੀ ਸੋਢੀ ਦੀ ਪਿਸਟਲ ਪਹੀ ਹੋਈ ਸੀ। ਪੁਲਿਸ ਵੱਲੋਂ ਮੁੱਢਲੇ ਤੌਰ ’ਤੇ ਇਹ ਹੀ ਅੰਦਾਜ਼ਾ ਲਗਾਇਆ ਗਿਆ ਕਿ ਮਾਹੀ ਸੋਢੀ ਨੇ ਹੀ ਆਪਣੀ ਪਤਨੀ ਅਤੇ ਦੋਵਾਂ ਬੱਚੀਆਂ ਨੂੰ ਗੋਲੀ ਮਾਰ ਕੇ ਖੁੱਦਕੁਸ਼ੀ ਕੀਤੀ ਹੋ ਸੱਕਦੀ ਹੈ। ਦੂਜੇ ਪਾਸੇ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਮੁਤਾਬਿਕ ਪੁਲਿਸ ਵੱਲੋਂ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ।
--
ਮੀਡੀਆ ਰਿਪੋਰਟਾਂ ਅਨੁਸਾਰ ਚਾਰਾਂ ਦੇ ਸਰੀਰ ’ਤੇ ਚਾਰ ਗੋਲੀਆਂ ਵੱਜੀਆਂ ਪਰ ਮੌਕੇ ਤੋਂ ਮਿਲੇ 7 ਖੋਲ
----ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਇੱਕ ਬੰਦ ਕਮਰੇ ਵਿੱਚ ਪਤੀ ਪਤਨੀ ਅਤੇ ਦੋ ਮਾਸੂਮ ਧੀਆਂ ਦੀਆਂ ਲਾਸ਼ਾਂ ਮਿਲਣ ਨਾਲ ਇਹ ਸਵਾਲ ਖੜ੍ਹੇ ਹੋ ਗਏ ਹਨ ਕਿ ਕੀ ਪਰਿਵਾਰ ਨੂੰ ਘਰ ਦੇ ਮੁਖੀ ਨੇ ਹੀ ਮਾਰ ਕੇ ਖੁੱਦਕੁਸ਼ੀ ਕੀਤੀ ਜਾਂ ਮਾਮਲਾ ਕੋਈ ਹੋਰ ਹੈ। ਦੂਜੇ ਪਾਸੇ ਮੀਡੀਆ ਰਿਪੋਰਟਾਂ ਅਨੁਸਾਰ ਚਾਰਾਂ ਦੇ ਸਰੀਰ ਤੋਂ ਚਾਰ ਗੋਲੀਆਂ ਮਾਰੀਆਂ ਗਈਆਂ ਸਨ ,ਪਰ ਮੌਕਾ ਏ ਵਾਰਦਾਤ ਤੋਂ ਪੂਲਿਸ ਨੂੰ 7 ਖੋਲ ਬਰਾਮਦ ਹੋਏ ਹਨ। ਬਹਿਰਹਾਲ ਪੁਲਿਸ ਸੀਸੀਟੀਵੀ ਅਤੇ ਫੋਰੈਂਸਿਕ ਟੀਮਾਂ ਦੀ ਵਰਤੋਂ ਕਰਕੇ ਜਾਂਚ ਕਰ ਰਹੀ ਹੈ। ਉਧਰ ਪੁਲਿਸ ਮੁਖੀ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਜਲਦ ਹੀ ਮਾਮਲਾ ਸੁਲਝਾ ਲਿਆ ਜਾਵੇਗਾ।