ਮਹਾ ਸ਼ਿਵਰਾਤਰੀ ਤਿਉਹਾਰ ਮੌਕੇ ਮਮਦੋਟ ’ਚ ਉਮੜਿਆ ਸ਼ਰਧਾ ਦਾ ਸੈਲਾਬ
ਮਹਾਂਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਮਮਦੋਟ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ
Publish Date: Sun, 15 Feb 2026 07:25 PM (IST)
Updated Date: Sun, 15 Feb 2026 07:27 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਮਮਦੋਟ ਵਿਖੇ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ’ਤੇ ਸ਼ਿਵ ਭਗਤਾਂ ਨੇ ਮੰਦਿਰਾਂ ਵਿਚ ਜਾ ਕੇ ਸ਼ਿਵਜੀ ਮਹਾਂਰਾਜ ਦੀ ਅਰਧਨਾ ਕੀਤੀ ਅਤੇ ਸ਼ਿਵਲਿੰਗ ਤੇ ਜਲ ਚੜ੍ਹਾ ਕੇ ਅਭਿਸ਼ੇਕ ਕੀਤਾ। ਇਸ ਮੌਕੇ ਤੇ ਨਵ-ਦੁਰਗਾ ਮੰਦਿਰ ਵਿੱਚੋਂ ਇਕ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ, ਜੋ ਵੱਖ ਵੱਖ ਮੰਦਿਰਾਂ ਵਿੱਚੋਂ ਹੁੰਦੀ ਹੋਈ ਬੱਸ ਸਟੈਡ ਤੇ ਪਹੁੰਚੀ ਅਤੇ ਫਿਰ ਮੇਨ ਬਾਜ਼ਾਰ ਰਾਹੀਂ ਵਾਪਿਸ ਦੁਰਗਾ ਮੰਦਿਰ ਵਿਖੇ ਪਹੁੰਚੀ। ਇਸ ਸ਼ੋਭਾ ਯਾਤਰਾ ਦਾ ਮਮਦੋਟ ਨਿਵਾਸੀਆਂ ਵੱਲੋ ਫੁੱਲਾਂ ਵਰਖਾ ਕਰਕੇ ਅਤੇ ਨਾਲ ਚੱਲ ਰਹੇ ਭਗਤਾਂ ਵਾਸਤੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਲਗਾ ਕੇ ਸਵਾਗਤ ਕੀਤਾ ਗਿਆ। ਸ਼ੋਭਾ ਯਾਤਰਾ ਦੌਰਾਨ ਬੈਡ ਵਾਜਾ ਅਤੇ ਵੱਖ ਵੱਖ ਸ਼ਿਵ ਪਾਰਵਤੀ, ਸ੍ਰੀ ਰਾਧਾ ਕ੍ਰਿਸ਼ਨ ਅਤੇ ਹੋਰ ਝਾਕੀਆਂ ਖਿੱਚ ਦੇ ਕੇਂਦਰ ਰਹੀਆਂ। ਇਸ ਮੌਕੇ ਮਮਦੋਟ ਕਾਵੜ ਸੇਵਾ ਸੋਸਾਇਟੀ ਵੱਲੋਂ 17 ਕਾਵੜ੍ਹੀਆਂ ਵੱਲੋ ਸ੍ਰੀ ਗੰਗਾ ਜੀ ਤੋ ਪਵਿੱਤਰ ਜਲ ਲਿਆ ਕੇ ਵੱਖ-ਵੱਖ ਮੰਦਰਾਂ ਵਿਚ ਜਾ ਕੇ ਸ਼ਿਵ ਜੀ ਦਾ ਅਭਿਸ਼ੇਕ ਕਰਵਾਇਆ ਗਿਆ। ਇਸ ਮੌਕੇ ਮਮਦੋਟ ਕਾਵੜ ਸੇਵਾ ਸੋਸਾਇਟੀ ਦੇ ਪ੍ਰਧਾਨ ਸਾਹਿਲ ਪੁਰੀ ਨੇ ਦੱਸਿਆ ਕਿ ਇਹ ਕਾਵੜ ਜਥਾ 9 ਫਰਵਰੀ ਨੂੰ ਮਮਦੋਟ ਵਿੱਚੋਂ ਹਰਿਦੁਆਰ ਲਈ ਰਵਾਨਾ ਹੋਇਆ ਸੀ ਜੋ ਅੱਜ ਗੰਗਾ ਜਲ ਲਿਆ ਕੇ ਸ਼ਿਵ ਜੀ ਦਾ ਅਭਿਸ਼ੇਕ ਕਰਵਾਇਆ ਗਿਆ। ਇਸ ਮੌਕੇ ਨਵ ਦੁਰਗਾ ਭਜਨ ਮੰਡਲੀ ਦੇ ਪ੍ਰਧਾਨ ਵਿਨੋਦ ਕਪੂਰ ਅਤੇ ਹੋਰ ਭਗਤਾਂ ਵੱਲੋ ਸ਼ਿਵ ਜੀ ਦੇ ਭਜਨ ਸੁਣਾ ਕੇ ਲੋਕਾਂ ਨੂੰ ਝੂਮਨ ਲਗਾ ਦਿੱਤਾ। ਇਸੇ ਤਰ੍ਹਾਂ ਪਿੰਡ ਖੁੰਦਰ ਉਤਾੜ ਵਿਖੇ ਸ੍ਰੀ ਰਾਧਾ ਕ੍ਰਿਸ਼ਨ ਮੰਦਿਰ ਅਤੇ ਕੜ੍ਹਮਾ ਦੇ ਮੰਦਿਰਾਂ ਵਿਚ ਵੀ ਮਹਾਂਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਬਹੁਤ ਸ਼ਰਧਾ ਨਾਲ ਮਨਾਇਆ ਗਿਆ। ਇਸ ਸਬੰਧੀ ਦੇਵੀ ਦੁਆਰਾ ਮੰਦਿਰ ਅਤੇ ਹੋਰ ਮੰਦਰਾਂ ਨੂੰ ਲੜੀਆਂ ਲਗਾ ਕੇ ਬਹੁਤ ਚੰਗੀ ਤਰ੍ਹਾਂ ਸਜਾਇਆ ਗਿਆ ਅਤੇ ਮੰਦਿਰਾਂ ਵਿੱਚ ਹਵਨ ਯੱਗ ਕੀਤੇ ਗਏ।