ਸੰਤ ਬਾਬਾ ਕਰਮ ਚੰਦ ਦੀ ਬਰਸੀ ਸਬੰਧੀ ਪਾਠਾਂ ਦੀ ਪਹਿਲੀ ਲੜੀ ਅੱਜ ਤੋਂ
ਸੰਤ ਬਾਬਾ ਕਰਮ ਚੰਦ ਜੀ ਦੀ ਬਰਸੀ ਦੇ ਸਬੰਧ ’ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਪਹਿਲੀ ਲੜੀ ਅੱਜ ਤੋਂ ਆਰੰਭ
Publish Date: Sat, 21 Feb 2026 05:03 PM (IST)
Updated Date: Sat, 21 Feb 2026 05:06 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ ਮਖੂ : ਧੰਨ ਧੰਨ ਸ੍ਰੀਮਾਨ ਸੰਤ ਬਾਬਾ ਕਰਮ ਚੰਦ ਬਾਠਾਂ ਵਾਲਾ ਦੀ ਸਲਾਨਾ ਬਰਸੀ ਮਨਾਉਣ ਦੇ ਸਬੰਧ ’ਚ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਬਾਬਾ ਕਰਮ ਚੰਦ ਜੀ ਵਾਲੇ ਦੇ ਪ੍ਰਬਧੰਕ ਕਮੇਟੀ ਦੇ ਮੈਨੇਜਰ ਇਕਬਾਲ ਸਿੰਘ ਚੱਬਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਦੀ 41ਵੀਂ ਬਰਸੀ ਸ਼ਹਿਰ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 6 ਮਾਰਚ ਨੂੰ ਬਹੁਤ ਹੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ। ਬਾਬਾ ਦੀ ਬਰਸੀ ਮੌਕੇ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ 6 ਲੜੀਆਂ ਵਿਚ ਬੇਅੰਤ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ। ਸ਼੍ਰੀ ਅਖੰਡ ਪਾਠ ਸਾਹਿਬ ਦੀ ਪਹਿਲੀ ਲੜੀ 22 ਫਰਵਰੀ ਨੂੰ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਵਿੱਚ 40 ਸ਼ਰਧਾਲੂਆਂ ਵੱਲੋਂ ਸ਼੍ਰੀ ਅਖੰਡ ਪਾਠ ਆਰੰਭ ਕਰਵਾਏ ਜਾਣਗੇ। ਬਾਬਾ ਦੀ ਬਰਸੀ ਨੂੰ ਸਮਰਪਿਤ 5 ਮਾਰਚ ਨੂੰ ਇਲਾਕੇ ਵਿੱਚ ਪੰਜ ਪਿਆਰਿਆਂ ਤੇ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਛੱਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਅਤੇ 6 ਮਾਰਚ ਨੂੰ ਬਾਬਾ ਦੇ ਬਰਸੀ ਵਾਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸੰਪੂਰਨ ਉਪਰੰਤ ਰਾਗੀ ਢਾਡੀ ਜਥੇ ਵੱਲੋਂ ਸੰਗਤਾਂ ਨੂੰ ਗੁਰੂ ਘਰ ਦਾ ਜੱਸ ਸੁਣਾ ਕੇ ਨਿਹਾਲ ਕੀਤਾ ਜਾਵੇਗਾ। ਇਸ ਮੌਕੇ ਭਾਈ ਮਨਜੀਤ ਸਿੰਘ ਹੈਡ ਗ੍ਰੰਥੀ, ਭਾਈ ਗੁਰਜੰਟ ਸਿੰਘ ਕਥਾ ਵਾਚਕ, ਭਾਈ ਬਲਵੀਰ ਸਿੰਘ ਗ੍ਰੰਥੀ, ਹਜੂਰੀ ਰਾਗੀ ਭਾਈ ਕਰਨਦੀਪ ਸਿੰਘ, ਭਾਈ ਗੁਰਵਿੰਦਰ ਸਿੰਘ, ਭਾਈ ਗੁਰ ਸਾਹਿਬ ਸਿੰਘ, ਸੇਵਾਦਾਰ ਤਰਲੋਚਨ ਸਿੰਘ, ਸਤਨਾਮ ਸਿੰਘ, ਜਗਜੀਤ ਸਿੰਘ ਪੱਪੂ, ਅਮਨਦੀਪ ਸਿੰਘ, ਜਸ਼ਨਦੀਪ ਸਿੰਘ, ਗੁਰਜੀਤ ਸਿੰਘ, ਧਰਮਪ੍ਰੀਤ ਸਿੰਘ, ਅਮਨਦੀਪ ਸਿੰਘ, ਗੁਰਜੰਟ ਸਿੰਘ ਮਿਸਤਰੀ, ਜਤਿੰਦਰ ਸਿੰਘ, ਪ੍ਰਗਟ ਸਿੰਘ ਲਹਿਰਾ, ਨਿਸ਼ਾਨ ਸਿੰਘ ਜੱਗੇਵਾਲਾ ਆਦਿ ਹਾਜ਼ਰ ਸਨ।