ਭਲ਼ਕੇ ਲੱਗੇਗਾ ਇਸ ਵਰ੍ਹੇ ਦਾ ਪਹਿਲਾ ਚੰਦਰ ਗ੍ਰਹਿਣ
3 ਮਾਰਚ ਨੂੰ ਲੱਗੇਗਾ ਇਸ ਵਰ੍ਹੇ ਦਾ ਪਹਿਲਾ ਚੰਦਰ ਗ੍ਰਹਿਣ
Publish Date: Sun, 01 Mar 2026 03:22 PM (IST)
Updated Date: Sun, 01 Mar 2026 03:25 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਸਾਲ ਦਾ ਪਹਿਲਾ ਚੰਦਰ ਗ੍ਰਹਿਣ 3 ਮਾਰਚ ਨੂੰ ਲੱਗੇਗਾ। ਇਹ ਪੂਰਨ ਚੰਦਰ ਗ੍ਰਹਿਣ ਹੋਵੇਗਾ। ਜਦੋਂ ਚੰਦਰ ਗ੍ਰਹਿਣ ਚੰਦਰਮਾ ਚੜ੍ਹਨ ਤੋਂ ਪਹਿਲਾਂ ਸ਼ੁਰੂ ਹੁੰਦਾ ਹੈ, ਤਾਂ ਇਸਨੂੰ ਪੂਰਨ ਚੰਦਰ ਗ੍ਰਹਿਣ ਕਿਹਾ ਜਾਂਦਾ ਹੈ। ਗ੍ਰਹਿਣ ਦਾ ਸੂਤਕ ਕਾਲ ਲਗਭਗ 9 ਘੰਟੇ ਪਹਿਲਾਂ ਸ਼ੁਰੂ ਹੋ ਜਾਵੇਗਾ। ਗ੍ਰਹਿਣ ਦੁਪਹਿਰ 3.20 ਵਜੇ ਸ਼ੁਰੂ ਹੋਵੇਗਾ। ਗ੍ਰਹਿਣ ਸ਼ਾਮ 6.43 ਵਜੇਬੰਦਿਆਂ ਖਤਮ ਹੋਵੇਗਾ। ਇਸ ਲਈ ਚੰਦਰ ਗ੍ਰਹਿਣ ਦਾ ਸੂਤਕ ਨੌਂ ਘੰਟੇ ਪਹਿਲਾਂ ਲੱਗ ਜਾਣ ਕਾਰਨ ਗ੍ਰਹਿਣ ਤੋਂ ਪਹਿਲਾਂ ਹੀ ਮੰਦਰਾਂ ਦੇ ਕਿਵਾੜ ਬੰਦ ਕਰ ਦਿੱਤੇ ਜਾਣਗੇ। ਇਸ ਬਾਰੇ ਜੋਤਿਸ਼ੀ ਪੰਡਿਤ ਕਰਨ ਸ਼ਰਮਾ ਮਹਿਤਪੁਰ ਅਤੇ ਪੰਡਿਤ ਸੰਦੀਪ ਪ੍ਰਭਾਕਰ ਨੇ ਦੱਸਿਆ ਕਿ ਸਨਾਤਨ ਰਵਾਇਤਾਂ ਮੁਤਾਬਕ ਸੂਤਕ ਕਾਲ ਦੌਰਾਨ ਭਗਵਾਨ ਦੀ ਪ੍ਰਤਿਮਾ ਨੂੰ ਛੂਹਣਾ ਨਹੀਂ ਚਾਹੀਦਾ ਤੇ ਨਾ ਹੀ ਇਸ ਸਮੇਂ ਕਿਸੇ ਵੀ ਤਰ੍ਹਾਂ ਦਾ ਸ਼ੁੱਭ ਕਾਰਜ ਕਰਨਾ ਚਾਹੀਦਾ ਹੈ। ਇਸ ਲਈ ਹੋਲੀ ਦੇ ਦਿਨ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਲੱਗਣਾ ਇਕ ਦੁਰਲੱਭ ਸੰਯੋਗ ਵੀ ਮੰਨਿਆ ਜਾ ਰਿਹਾ ਹੈ। ਚੰਦਰ ਗ੍ਰਹਿਣ ਦੌਰਾਨ ਤੇ ਸੂਤਕ ਕਾਲ ਵਿਚਾਲੇ ਭਗਵਾਨ ਦਾ ਸਿਮਰਨ ਅਤੇ ਭਗਤੀ ਕਰਨੀ ਚਾਹੀਦੀ ਹੈ। ਜਿਸ ਨਾਲ ਹੀ ਸੂਤਕ ਕਾਲ ਤੇ ਗ੍ਰਹਿਣ ਲੱਗਣ ਦੌਰਾਨ ਪੈਦਾ ਹੋਣ ਵਾਲੀਆਂ ਨਾਂਹਪੱਖੀ ਸ਼ਕਤੀਆਂ ਦਾ ਪ੍ਰਭਾਵ ਵੀ ਘੱਟ ਜਾਂਦਾ ਹੈ। ਤਿੰਨ ਮਾਰਚ ਮੰਗਲਵਾਰ ਨੂੰ ਲੱਗਣ ਵਾਲਾ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਭਾਵੇਂ ਦੁਪਹਿਰ 3.20 ਵਜੇ ਸ਼ੁਰੂ ਹੋ ਕੇ ਸ਼ਾਮ 6.47 ਵਜੇ ਤੱਕ ਰਹੇਗਾ। ਪਰ ਇਸ ਦਾ ਸੂਤਕ ਕਾਲ ਇਸ ਵਾਰ 9 ਘੰਟੇ ਪਹਿਲਾਂ ਹੀ ਲੱਗ ਜਾਣਾ ਹੈ। ਇਸ ਮੁਤਾਬਕ ਤੜਕੇ 6 ਵਜੇ ਹੀ ਮੰਦਰਾਂ ਦੇ ਕਿਵਾੜ ਬੰਦ ਕਰ ਦਿੱਤੇ ਜਾਣਗੇ। ਗ੍ਰਹਿਣ ਦੌਰਾਨ ਕੀ ਕਰਨਾ ਚਾਹੀਦਾ ਹੈ ਸੂਤਕ ਲੱਗਣ ਤੋਂ ਪਹਿਲਾਂ ਦੁੱਧ, ਦਹੀਂ ਤੇ ਪੱਕੇ ਖਾਣੇ ਚ ਤੁਲਸੀ ਦੇ ਪੱਤੇ ਰੱਖ ਲਓ। ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਘਰ ਚੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨ। ਗ੍ਰਹਿਣ ਖਤਮ ਹੋਣ ਦੇ ਬਾਅਦ ਇਸ਼ਨਾਨ ਤੇ ਦਾਨ ਕਰੋ। ਗ੍ਰਹਿਣ ਦੀ ਮਿਆਦ ’ਚ ਭਗਵਾਨ ਦੀਆਂ ਮੂਰਤੀਆਂ ਵੀ ਛੂਹਣਾ ਨਹੀਂ ਚਾਹੀਦਾ। ਚੰਦਰ ਗ੍ਰਹਿਣ ਦੇ ਸਮੇਂ ’ਚ ਮੰਤਰਾਂ ਦਾ ਉਚਾਰਨ ਕਰੋ। ਸਵੇਰੇ 6 ਵਜੇ ਬੰਦ ਹੋ ਜਾਣਗੇ ਮੰਦਰਾਂ ਦੇ ਕਿਵਾੜ।