ਕਾਂਗਰਸ ਭਵਨ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ
ਕਾਂਗਰਸ ਭਵਨ ਫਿਰੋਜਪੁਰ ਛਾਉਣੀ ਵਿਖੇ ਕਾਂਗਰਸ ਪਾਰਟੀ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ
Publish Date: Wed, 07 Jan 2026 05:53 PM (IST)
Updated Date: Wed, 07 Jan 2026 05:57 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਰਬਤ ਦੇ ਭਲੇ ਵਾਸਤੇ ਅਤੇ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਲਈ ਬੁੱਧਵਾਰ ਨੂੰ ਕਾਂਗਰਸ ਭਵਨ ਫਿਰੋਜਪੁਰ ਛਾਉਣੀ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਇਸ ਦੌਰਾਨ ਰਾਗੀ ਅਤੇ ਢਾਡੀ ਸਿੰਘਾਂ ਨੇ ਗੁਰੂ ਜੱਸ ਸੁਣਾ ਕੇ ਸਾਰਿਆਂ ਨੂੰ ਨਿਹਾਲ ਕੀਤਾ ਅਤੇ ਗੁਰੂ ਮਹਾਰਾਜ ਦੇ ਦੱਸੇ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਸਮੂਹ ਕਾਂਗਰਸੀ ਆਗੂਆਂ ਨੇ ਜਿੱਥੇ ਗੁਰੂ ਮਹਾਰਾਜ ਅੱਗੇ ਸਾਰਿਆਂ ’ਤੇ ਆਪਣੀ ਮਿਹਰ ਭਰਿਆ ਹੱਥ ਰੱਖਣ ਲਈ ਅਰਦਾਸ ਕੀਤੀ, ਉੱਥੇ ਹੀ ਉਨ੍ਹਾਂ ਸਮਾਗਮ ਵਿਚ ਪਹੁੰਚੇ ਸਮੂਹ ਕਾਂਗਰਸੀ ਵਰਕਰਾਂ ਤੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਅਤੇ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਜਿੱਤ ਲਈ ਹੁਣ ਤੋਂ ਹੀ ਇੱਕਜੁੱਟ ਹੋ ਕੇ ਕੰਮ ਕਰਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾ ਕੇ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਜਾਵੇ। ਜਿਸ ਦੌਰਾਨ ਮੁੱਖ ਮਹਿਮਾਨ ਵਜੋਂ ਆਲ ਇੰਡੀਆ ਕਾਂਗਰਸ ਕਮੇਟੀ ਤੋਂ ਸਕੱਤਰ ਰਵਿੰਦਰ ਉੱਤਮ ਡਾਲਵੀ, ਸਾਬਕਾ ਡਿਪਟੀ ਸੀਐੱਮ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ, ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ, ਹਲਕਾ ਇੰਚਾਰਜ਼ ਅਮਰਦੀਪ ਸਿੰਘ ਆਸ਼ੂ ਬੰਗੜ, ਗੁਰਭੇਜ ਸਿੰਘ ਟਿੱਬੀ ਨੈਸ਼ਨਲ ਕੋਰਡੀਨੇਟਰ ਡਿਪਾਰਟਮੈਂਟ ਆਲ ਇੰਡੀਆ ਕਾਂਗਰਸ ਕਮੇਟੀ, ਸਾਬਕਾ ਮੰਤਰੀ ਹੰਸਰਾਜ ਜੋਸਨ, ਸਾਬਕਾ ਐੱਮਪੀ ਮੋਹਨ ਸਿੰਘ ਫਲੀਆਂ ਵਾਲਾ, ਗੁਰਦੀਪ ਸਿੰਘ ਢਿੱਲੋਂ, ਨਵਦੀਪ ਸਿੰਘ ਬੱਬੂ ਬਰਾੜ ਜ਼ਿਲ੍ਹਾ ਪ੍ਰਧਾਨ ਫਰੀਦਕੋਟ, ਹਰਪ੍ਰੀਤ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ, ਅਜੇਪਾਲ ਸਿੰਘ ਸੰਧੂ ਸਾਬਕਾ ਜ਼ਿਲਾ ਪ੍ਰਧਾਨ, ਵਿਜੇ ਕਾਲੜਾ, ਸਾਬਕਾ ਵਿਧਾਇਕ ਨੱਥੂ ਰਾਮ, ਹਰਿੰਦਰ ਸਿੰਘ ਖੋਸਾ, ਹਰਦੀਪ ਕਿੰਗਰਾ, ਰਜਿੰਦਰ ਕੌਰ ਬੱਲੂਆਣਾ, ਸਤਵੰਤ ਸਿੰਘ ਬਰਾੜ, ਰਾਜ ਬਖਸ਼ ਕੰਬੋਜ਼, ਜ਼ਿਲ੍ਹਾ ਸੀਨੀਅਰ ਵਾਈਸ ਪ੍ਰਧਾਨ ਬਲਜੀਤ ਕੌਰ ਬੰਗੜ, ਜ਼ਿਲ੍ਹਾ ਮੀਤ ਪ੍ਰਧਾਨ ਸਤਨਾਮ ਸਿੰਘ ਫਰੀਦੇਵਾਲਾ, ਜ਼ਿਲ੍ਹਾ ਵਾਈਸ ਪ੍ਰਧਾਨ ਜਗਸੀਰ ਸਿੰਘ ਕੋਟ ਕਰੋੜ ਕਲਾਂ, ਸੁਖਵਿੰਦਰ ਸਿੰਘ ਸ਼ੀਸ਼ਾ ਸੰਧੂ, ਸਰਬਜੀਤ ਕੌਰ ਬਰਾੜ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ, ਬਲਾਕ ਪ੍ਰਧਾਨ ਕਮਲਪ੍ਰੀਤ ਸਿੰਘ ਗਿੱਲ, ਕਮਲ ਅਗਰਵਾਲ ਸ਼ਹਿਰੀ ਪ੍ਰਧਾਨ ਮੁਦਕੀ, ਬਲਾਕ ਪ੍ਰਧਾਨ ਗੁਰਬਚਨ ਸਿੰਘ ਕਾਲਾ ਟਿੱਬਾ, ਸ਼ਹਿਰੀ ਪ੍ਰਧਾਨ ਮਮਦੋਟ ਹਰਪਾਲ ਸਿੰਘ ਨੀਟਾ, ਰੂਪ ਲਾਲ ਵੱਤਾ, ਸੁਖਜੀਤ ਸਿੰਘ ਗੋਗੀ ਪਿਆਰੇਆਣਾ, ਪ੍ਰੀਤਮ ਸਿੰਘ ਪਿਆਰੇਆਣਾ, ਹਰਮਨ ਸੰਧੂ ਸਾਈਆਂ ਵਾਲਾ, ਜੋਬਨਜੀਤ ਸਿੰਘ ਧਾਲੀਵਾਲ, ਸੁਲੱਖਣ ਸਿੰਘ ਸੁਲਿਹਾਣੀ, ਪਰਮਜੀਤ ਸਿੰਘ ਖੋਸਾ, ਦੇਸ ਰਾਜ ਅਹੂਜਾ, ਗੁਰਪ੍ਰੀਤ ਸਿੰਘ ਬਰਾੜ, ਸਰਪੰਚ ਜਗਦੀਸ਼ ਸਿੰਘ, ਗੋਪੀ ਔਲਖ਼, ਪਰਵਿੰਦਰ ਸਿੰਘ ਭੁੱਲਰ, ਲਖਬੀਰ ਸਿੰਘ ਔਲਖ਼, ਕੁਲਬੀਰ ਸਿੰਘ ਠੇਠਰ ਕਲਾਂ, ਲੱਖਾ ਜੰਬਰ, ਗੁਰਜੀਤ ਸਿੰਘ ਝੋਕ, ਸਾਬਕਾ ਐਮਐਲਏ ਪਰਮਿੰਦਰ ਸਿੰਘ ਪਿੰਕੀ ਦੀ ਟੀਮ, ਸਾਬਕਾ ਐੱਮਐੱਲਏ ਰਮਿੰਦਰ ਆਵਲਾ ਦੀ ਟੀਮ, ਸਾਬਕਾ ਵਿਧਾਇਕ ਗੁਰਨੈਬ ਸਿੰਘ ਬਰਾੜ, ਸਾਬਕਾ ਜ਼ਿਲ੍ਹਾ ਪ੍ਰਧਾਨ ਰਜਿੰਦਰ ਛਾਵੜਾ, ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਨਾਹਰ, ਗਗਨ ਗਾਮੇ ਵਾਲਾ, ਪੀਏ ਤਰਨ ਬੁੱਟਰ, ਨਿੱਜੀ ਸਕੱਤਰ ਕਮਲ ਗਿੱਲ ਸੋਨੂੰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।