ਚਾਹ-ਬਿਸਕੁੱਟ ਦਾ ਲੰਗਰ ਲਗਾਇਆ
ਪਿੰਡ ਸ਼ੀਹਾਂਪਾੜੀ ਦੀ ਸੰਗਤ ਵੱਲੋਂ ਚਾਹ ਤੇ ਬਿਸਕੁੱਟ ਦਾ ਲੰਗਰ ਵਰਤਾਇਆ
Publish Date: Fri, 06 Mar 2026 04:53 PM (IST)
Updated Date: Fri, 06 Mar 2026 04:57 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ : ਧੰਨ-ਧੰਨ ਸ੍ਰੀਮਾਨ ਸੰਤ ਬਾਬਾ ਕਰਮ ਚੰਦ ਬਾਠਾਂ ਵਾਲੇ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਬਾਬਾ ਕਰਮ ਚੰਦ ਬਾਠਾਂ ਵਾਲੇ ਦੀ ਸੰਗਤ ਵੱਲੋਂ ਸਜਾਇਆ ਵਿਸ਼ਾਲ ਨਗਰ ਕੀਰਤਨ ਜਦ ਪਿੰਡ ਸ਼ੀਹਾਂਪਾੜੀ ਵਿਖੇ ਪਹੁੰਚਿਆ ਤਾਂ ਪਿੰਡ ਦੀ ਸੰਗਤ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਨਗਰ ਕੀਰਤਨ ਵਿੱਚ ਸ਼ਾਮਲ ਸੰਗਤ ਵਿੱਚ ਚਾਹ ਅਤੇ ਬਿਸਕੁੱਟ ਦਾ ਲੰਗਰ ਵਰਤਾਇਆ ਗਿਆ। ਲੰਗਰ ਦੀ ਸੇਵਾ ਡਾ. ਬਲਵੰਤ ਸਿੰਘ ਸਿੱਧੂ, ਬਲਕਾਰ ਸਿੰਘ ਸਿੱਧੂ, ਪੂਰਨ ਸਿੰਘ ਸਿੱਧੂ, ਡਾ. ਗੁਰਦਿੱਤ ਸਿੰਘ ਸਿੱਧੂ, ਬੋਹੜ ਸਿੰਘ, ਬੇਅੰਤ ਸਿੰਘ ਰੰਧਾਵਾ, ਸਾਬ ਸਿੰਘ ਸਿੱਧੂ, ਪ੍ਰਭਜੀਤ ਸਿੰਘ, ਰਾਜਦੀਪ ਸਿੰਘ, ਗੁਰਲਾਲ ਸਿੰਘ ਸਿੱਧੂ, ਜਗਮੀਤ ਸਿੰਘ ਢਿੱਲੋਂ, ਬੂਟਾ ਸਿੰਘ, ਕੁਲਦੀਪ ਸਿੰਘ ਸੰਧੂ, ਜਸ਼ਨ ਢਿੱਲੋਂ, ਗੁਰਵਿੰਦਰ ਢਿੱਲੋਂ ਆਦਿ ਵੱਲੋਂ ਨਿਭਾਈ ਗਈ।