ਕੇਂਦਰ ਸਰਕਾਰ ਦਾ ਬਜਟ ਸਲਾਉਣਯੋਗ : ਆਹਲਾਂ
ਕੇਂਦਰ ਸਰਕਾਰ ਦੇ ਬਜਟ ਦਾ ਦੇਸ਼ ਨੂੰ, ਦੇਸ਼ ਵਾਸੀ ਨੂੰ ਬਹੁਤ ਹੀ ਫਾਇਦਾ ਮਿਲੇਗਾ : ਆਹਲਾਂ
Publish Date: Mon, 02 Feb 2026 03:58 PM (IST)
Updated Date: Mon, 02 Feb 2026 04:01 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ ਮਖੂ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਬਜਟ ਦੀ ਪ੍ਰਸੰਸਾ ਕਰਦਿਆਂ ਭਾਰਤੀ ਜਨਤਾ ਪਾਰਟੀ ਮੰਡਲ ਮਖੂ ਦੇ ਪ੍ਰਧਾਨ ਜਥੇ. ਕਾਰਜ ਸਿੰਘ ਆਹਲਾਂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਬਜਟ ਦੇਸ਼ ਦੇ ਅਰਥਚਾਰੇ ਦੀ ਮਜ਼ਬੂਤੀ, ਆਮ ਆਦਮੀ ਲਈ ਬਹੁਤ ਹੀ ਸਲਾਹਣਯੋਗ ਹੈ ਤੇ ਇਸ ਦਾ ਦੇਸ਼ ਨੂੰ, ਹਰ ਦੇਸ਼ ਵਾਸੀ ਨੂੰ ਬਹੁਤ ਹੀ ਵੱਡਾ ਫਾਇਦਾ ਮਿਲੇਗਾ। ਇਹ ਬਜਟ ਸਾਰੇ ਵਰਗਾਂ, ਕਿਸਾਨਾਂ, ਮਜਦੂਰਾਂ ਨੂੰ ਧਿਆਨ ਰੱਖਦਿਆਂ ਪੇਸ਼ ਕੀਤਾ ਗਿਆ, ਬਜਟ ’ਚ ਉਦਯੋਗਾਂ ਨੂੰ ਰਾਹਤ ਤੇ ਦਰਮਿਆਨੇ ਵਰਗ ਨੂੰ ਧਿਆਨ ਵਿੱਚ ਰੱਖ ਕੇ ਉਸ ਲਈ ਯੋਜਨਾਵਾਂ ਬਣਾਈਆਂ ਗਈਆਂ, ਕੱਪੜੇ ਅਤੇ ਦਵਾਈਆਂ ਤੇ ਹੋਰ ਨਿੱਤ ਲੋੜਾਂ ਦੀਆਂ ਲੋੜਾਂ ਸਸਤੀਆਂ ਕੀਤੀਆਂ ਗਈਆਂ। ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਮੀਤ ਸੰਦੀਪ ਸਚਦੇਵਾ ਨੇ ਕਿਹਾ ਕਿ ਇਹ ਬਜਟ ਵਿਕਾਸ ਕੇਂਦਰਿਤ ਹੈ ਅਤੇ ਖੇਤੀਬਾੜੀ, ਵਪਾਰ, ਸਿੱਖਿਆ ਅਤੇ ਸਿਹਤ ਸਮੇਤ ਸਮਾਜ ਦੇ ਹਰ ਵਰਗ ਲਈ ਲਾਹੇਵੰਦ ਹੈ। ਬਜਟ ਵਿਚ ਕੋਈ ਕਰ ਨਹੀਂ ਲਗਾਇਆ ਗਿਆ ਅਤੇ ਵੱਖ ਵੱਖ ਖੇਤਰਾਂ ਨੂੰ ਰਾਹਤ ਦਿੱਤੀ ਗਈ ਹੈ ਤਾਂ ਜੋ ਦੇਸ਼ ਵਿਚ ਵਪਾਰ ਕਰਨਾ ਆਸਾਨ ਬਣ ਸਕੇ। ਉਨ੍ਹਾਂ ਕਿਹਾ ਕਿ ਕੇਂਦਰੀ ਬਜਟ ਵਿਚ ਆਈਟੀ ਅਤੇ ਛੋਟੇ ਤੇ ਦਰਮਿਆਨੇ ਪੱਧਰ ਤੇ ਉਦਯੋਗਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਜਿਸ ਨਾਲ ਨੋਜਵਾਨਾਂ ਲਈ ਰੋਜ਼ਗਾਰ ਦੇ ਹੋਰ ਮੌਕੇ ਪੈਦਾ ਹੋਣਗੇ। ਦਿਵਿਆਂਗ ਸੈੱਲ ਭਾਜਪਾ ਪੰਜਾਬ ਦੇ ਪ੍ਰਧਾਨ ਡਾ. ਰਜੀਵ ਆਹੂਜਾ ਨੇ ਕਿਹਾ ਕਿ ਬਜਟ ਵਿਚ ਗਰੀਬ ਅਤੇ ਮੱਧ ਵਰਗ ਦੀ ਸਿਹਤ ਵੱਲ ਵਿਸ਼ੇਸ਼ ਧਿਆਨ ਧਿਆਨ ਦਿੱਤਾ ਗਿਆ ਹੈ। ਦੇਸ਼ ’ਚ ਬੀਮਾਰੀਆਂ ਦਾ ਬੋਝ ਗੈਰ ਸੰਚਾਰੀ ਬਿਮਾਰੀਆਂ ਵੱਲ ਵੱਧ ਰਿਹਾ ਹੈ, ਜਿਵੇਂ ਕਿ ਸ਼ੂਗਰ, ਕੈਂਸਰ, ਦਿਲ ਦੀ ਬੀਮਾਰੀ, ਗੁਰਦੇ ਅਤੇ ਜਿਗਰ ਦੀਆਂ ਬੀਮਾਰੀਆਂ ਆਦਿ 7 ਬੀਮਾਰੀਆਂ ਦੀਆਂ ਦਵਾਈਆਂ ਸਸਤੀਆਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ 1140 ਕਰੋੜ ਰੁਪਏ ਹਸਪਤਾਲਾਂ, ਹੋਰ ਲੋੜਾਂ ਲਈ ਰੱਖੇ ਗਏ ਹਨ, ਜੋ ਸਰਕਾਰ ਦਾ ਆਮ ਆਦਮੀ ਪ੍ਰਤੀ ਫਿਕਰ ਜ਼ਾਹਿਰ ਕਰਦਾ ਹੈ। ਇਸ ਨਾਲ ਗਰੀਬ ਅਤੇ ਦਰਮਿਆਨੇ, ਲੋੜਵੰਦ ਵਿਆਕਤੀਆਂ ਨੂੰ ਬਹੁਤ ਲਾਭ ਹੋਵੇਗਾ।