ਕਿਸਾਨਾਂ ਦੀ ਲੁੱਟ ਕਰਨ ਵਾਲੇ ਆੜ੍ਹਤੀਏ ਬਖ਼ਸ਼ੇ ਨਾ ਜਾਣ : ਬੀਕੇਯੂ ਲੱਖੋਵਾਲ
ਗਰੀਬ ਕਿਸਾਨਾਂ ਦੇ ਬਿਆਨੇ ਕਰਾ ਕੇ ਉਨ੍ਹਾਂ ਦੀ ਲੁੱਟ ਕਰਨ ਵਾਲੇ ਆੜਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ: ਕਿਸਾਨ ਆਗੂ
Publish Date: Tue, 21 Apr 2026 05:32 PM (IST)
Updated Date: Tue, 21 Apr 2026 05:34 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਫਿਰੋਜ਼ਪੁਰ ਦੀ ਇਕ ਅਹਿਮ ਮੀਟਿੰਗ ਸੁਖਮੰਦਰ ਸਿੰਘ ਸੂਸਕ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਜ਼ੀਰਾ ਵਿਖੇ ਹੋਈ। ਜਿਸ ਵਿਚ ਵੱਡੀ ਗਿਣਤੀ ਵਿਚ ਕਿਸਾਨ ਆਗੂਆਂ ਅਤੇ ਵਰਕਰਾਂ ਨੇ ਭਾਗ ਲਿਆ। ਇਸ ਦੌਰਾਨ ਸੰਬੋਧਨ ਕਰਦਿਆ ਹਰਦਿਆਲ ਸਿੰਘ ਅਲੀਪੁਰ ਮੀਤ ਪ੍ਰਧਾਨ ਪੰਜਾਬ ਨੇ ਕਿਹਾ ਕਿ ਯੂਨੀਅਨ ਦੇ ਧਿਆਨ ਵਿਚ ਆਇਆ ਹੈ ਕਿ ਕਈ ਆੜਤੀਆਂ ਵੱਲੋਂ ਕਿਸਾਨਾਂ ਦੀਆਂ ਮਜ਼ਬੂਰੀਆਂ ਦਾ ਫਾਇਦਾ ਉਠਾਉਂਦੇ ਹੋਏ ਉਨ੍ਹਾਂ ਦੀਆਂ ਜ਼ਮੀਨਾਂ ਦੇ ਘੱਟ ਰੇਟ ਤੇ ਬਿਆਨੇ ਕਰਾ ਲਏ ਜਾਂਦੇ ਹਨ ਅਤੇ ਬਾਅਦ ਵਿਚ ਅਜਿਹੇ ਕਿਸਾਨਾਂ ਦੀਆਂ ਕਈ ਆੜਤੀਆਂ ਵੱਲੋਂ ਜ਼ਮੀਨਾਂ ਹੜੱਪਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਨੇ ਕਿਹਾ ਕਿ ਅਜਿਹਾ ਹੀ ਇਕ ਮਾਮਲਾ ਪਿੰਡ ਸੇਖਵਾਂ ਵਿਖੇ ਸਾਹਮਣੇ ਆਇਆ ਹੈ, ਜਿੱਥੋਂ ਦੇ ਕਿਸਾਨ ਦਾ ਤਲਵੰਡੀ ਭਾਈ ਦੇ ਇਕ ਆੜਤੀ ਵੱਲੋਂ ਜ਼ਮੀਨ ਦਾ ਬਿਆਨਾ ਕਰਵਾ ਲਿਆ ਗਿਆ ਜਿਸ ਨੂੰ ਲੈ ਪਰਿਵਾਰ ’ਚ ਖੂਨੀ ਜੰਗ ਹੋ ਗਈ, ਜਿਸ ਦੌਰਾਨ ਕਈ ਪਰਿਵਾਰਿਕ ਮੈਂਬਰ ਜ਼ਖਮੀ ਵੀ ਹੋਏ ਤੇ ਇਸ ਦੌਰਾਨ ਕਿਸੇ ਦੀ ਜਾਨ ਵੀ ਜਾ ਸਕਦੀ ਸੀ, ਜਿਸ ਕਰਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਜਿਹੇ ਆੜਤੀਆਂ ਨੂੰ ਚੇਤਾਵਨੀ ਦਿੰਦੀ ਹੈ ਕਿ ਉਹ ਆਪਣੀਆਂ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਜਿਹੇ ਆੜ੍ਹਤੀ ਲੋਕਾਂ ਖਿਲਾਫ ਸੰਘਰਸ਼ ਵਿੱਢਣ ਤੋਂ ਵੀ ਸੰਕੋਚ ਨਹੀਂ ਕਰੇਗੀ। ਇਸ ਮੌਕੇ ਜਲੌਰ ਸਿੰਘ ਜ਼ਿਲ੍ਹਾ ਵਿੱਤ ਸਕੱਤਰ, ਚਮਕੌਰ ਸਿੰਘ ਖੋਸਾ ਜ਼ਿਲਾ ਮੀਤ ਪ੍ਰਧਾਨ, ਬਲਵਿੰਦਰ ਸਿੰਘ ਜ਼ੀਰਾ ਜ਼ਿਲ੍ਹਾ ਪ੍ਰੈੱਸ ਸਕੱਤਰ ਪਲਵਿੰਦਰ ਸਿੰਘ ਬੈਕਾਂ, ਬਲਵਿੰਦਰ ਸਿੰਘ ਮਰਖਾਈ, ਕੁਲਦੀਪ ਸਿੰਘ ਸਨੇਰ, ਗੁਰਵਿੰਦਰ ਸਿੰਘ ਚਿਰਾਗ ਵਾਲੀ, ਤੇਜ ਸਿੰਘ ਸੁੱਖੇਵਾਲ ਆਦਿ ਉਚੇਚੇ ਤੌਰ ’ਤੇ ਹਾਜ਼ਰ ਸਨ।