ਪ੍ਰਸ਼ਾਸਨ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ
ਪ੍ਰਸ਼ਾਸਨ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ
Publish Date: Sat, 21 Mar 2026 03:56 PM (IST)
Updated Date: Sat, 21 Mar 2026 03:58 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਰਕਾਰ ਲੋਕਾਂ ਦੇ ਦੁਆਰ ਮੁਹਿੰਮ ਤਹਿਤ ਜੀਰਾ ਵਿਖੇ ਵਪਾਰ ਕਮਿਸ਼ਨ ਵੱਲੋਂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਨਰੇਸ਼ ਕਟਾਰੀਆ, ਐੱਸਡੀਐੱਮ ਜ਼ੀਰਾ ਅਰਵਿੰਦਰ ਪਾਲ ਸਿੰਘ, ਤਹਿਸੀਲਦਾਰ ਸਤਵਿੰਦਰ ਪਾਲ ਸਿੰਘ, ਨਾਇਬ ਤਹਿਸੀਲਦਾਰ ਪਰਮਪਾਲ ਸਿੰਘ ਮੱਲਾਂਵਾਲਾ, ਐੱਸਡੀਓ ਬਿਜਲੀ ਬੋਰਡ ਗੁਰਪ੍ਰੀਤ ਸਿੰਘ ਐੱਸਐੱਚਓ ਥਾਣਾ ਸਿਟੀ ਗੁਰਜੰਟ ਸਿੰਘ, ਐੱਸਐੱਚਓ ਥਾਣਾ ਸਦਰ ਵਰਿੰਦਰ ਪਾਲ ਸਿੰਘ, ਫੂਡ ਇੰਸਪੈਕਟਰ ਸੁਰਿੰਦਰ ਸਿੰਘ, ਐਗਰੀਕਲਚਰ ਅਫਸਰ ਸਤਨਾਮ ਸਿੰਘ, ਜੁਗਰਾਜ ਸਿੰਘ ਸੁਪਰਡੈਂਟ ਐੱਸਡੀਐੱਮ ਦਫਤਰ ਜ਼ੀਰਾ, ਰਜਿੰਦਰ ਕੁਮਾਰ ਸੀਡੀਪੀਓ ਦਫਤਰ ਜ਼ੀਰਾ ਆਦਿ ਨੇ ਸ਼ਿਰਕਤ ਕੀਤੀ। ਮਖੂ, ਮੱਲਾਂਵਾਲਾ ਅਤੇ ਜ਼ੀਰਾ ਖੇਤਰ ਨਾਲ ਸਬੰਧਤ ਵਪਾਰੀਆਂ ਨੇ ਆਪਣੇ ਮੁੱਦੇ ਪ੍ਰਸ਼ਾਸਨ ਦੇ ਸਾਹਮਣੇ ਰੱਖੇ। ਇਸ ਦੌਰਾਨ ਵਪਾਰ ਮੰਡਲ ਦੇ ਪ੍ਰਧਾਨ ਵੇਦ ਪ੍ਰਕਾਸ਼ ਕੱਕੜ ਨੇ ਯੂਨੀਅਨ ਦੀਆਂ ਮੁੱਖ ਸਮੱਸਿਆਵਾਂ ਉਜਾਗਰ ਕੀਤੀਆਂ, ਜਦਕਿ ਕਣਕ ਦੇ ਸੀਜ਼ਨ ਦੇ ਮੱਦੇਨਜ਼ਰ ਆੜ੍ਹਤੀਆਂ ਨੇ ਅਨਾਜ ਮੰਡੀ ਦੀ ਘਾਟ ਨੂੰ ਵੱਡੀ ਚੁਣੌਤੀ ਦੱਸਿਆ। ਉਨ੍ਹਾਂ ਕਿਹਾ ਕਿ ਮੌਜ਼ੂਦਾ ਮੰਡੀ ਫਸਲਾਂ ਦੇ ਅਨੁਪਾਤ ਵਿੱਚ ਛੋਟੀ ਪੈਂਦੀ ਹੈ, ਜਿਸ ਕਾਰਨ ਹਰ ਸਾਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਪੈਸਟੀਸਾਈਡ ਅਤੇ ਫਰਟੀਲਾਈਜ਼ਰ ਯੂਨੀਅਨ ਦੇ ਪ੍ਰਧਾਨ ਇੰਦਰਜੀਤ ਸਿੰਘ ਬੁੱਟਰ, ਹਾਕਮ ਸਿੰਘ ਅਰੋੜਾ, ਸਰਬਜੀਤ ਸਿੰਘ ਢਿੱਲੋ, ਵਿਸ਼ਾਲ ਬਾਂਸਲ, ਤਜਿੰਦਰ ਸਿੰਘ, ਕ੍ਰਿਸ਼ਨ ਕੁਮਾਰ ਪੂਰਨ ਸਿੰਘ ਨੇ ਖਾਦਾਂ ਨਾਲ ਬੇਲੋੜਾ ਸਮਾਨ ਜ਼ਬਰਦਸਤੀ ਦਿੱਤੇ ਜਾਣ ਦੀ ਸਮੱਸਿਆ ਉਠਾਈ। ਉਨ੍ਹਾਂ ਦੱਸਿਆ ਕਿ ਕਿਸਾਨ ਇਸ ਸਮਾਨ ਨੂੰ ਖਰੀਦਣ ਲਈ ਤਿਆਰ ਨਹੀਂ ਹੁੰਦੇ, ਜਿਸ ਨਾਲ ਦੁਕਾਨਦਾਰਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ। ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਹਰ ਵਪਾਰੀ ਦੀ ਸਮੱਸਿਆ ਦਾ ਤੁਰੰਤ ਹੱਲ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਜੋ ਮਾਮਲੇ ਮੌਕੇ ’ਤੇ ਹੱਲ ਨਹੀਂ ਹੋ ਸਕਦੇ। ਉਨ੍ਹਾਂ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਜਲਦ ਨਿਪਟਾਇਆ ਜਾਵੇਗਾ। ਐਸਡੀਐਮ ਅਰਵਿੰਦਰ ਪਾਲ ਸਿੰਘ ਨੇ ਵੀ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸ਼ਿਕਾਇਤਾਂ ਲਿਖਤੀ ਰੂਪ ਵਿਚ 22 ਮਾਰਚ ਤੱਕ ਪ੍ਰਸ਼ਾਸਨ ਨੂੰ ਦੇਣ, ਤਾਂ ਜੋ ਨਿਰਧਾਰਿਤ ਸਮੇਂ ਅੰਦਰ ਉਨ੍ਹਾਂ ਦਾ ਹੱਲ ਕੀਤਾ ਜਾ ਸਕੇ। ਇਸ ਮੌਕੇ ਵੱਖ-ਵੱਖ ਯੂਨੀਅਨਾਂ ਦੇ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਢੰਡ, ਬਲਵੰਤ ਸਿੰਘ ਢਿੱਲੋ, ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਸ਼ੰਮੀ ਜੈਨ, ਕਰਿਆਨਾ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਭਾਟੀਆ, ਨਗਰ ਕੌਂਸਲ ਜੀਰਾ ਦੇ ਪ੍ਰਧਾਨ ਸਰਬਜੀਤ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਜੱਜ, ਅਮਰੀਕ ਸਿੰਘ ਅਹੂਜਾ, ਹਰਪਾਲ ਸਿੰਘ ਦਰਗਨ, ਕੱਪੜਾ ਯੂਨੀਅਨ ਦੇ ਪ੍ਰਧਾਨ ਸੁਖਦੇਵ ਰਾਜ ਸ਼ਰਮਾ, ਵਿਪਨ ਸੇਠੀ, ਦੀਪਕ ਅਰੋੜਾ, ਯੁਧਿਸ਼ਟਰ ਅਗਰਵਾਲ, ਬਿੱਟੂ ਜੈਨ, ਅਸ਼ਵਨੀ ਗੁਪਤਾ, ਸੁਰਿੰਦਰ ਗੁਪਤਾ, ਵਰਿੰਦਰ ਜੈਨ, ਪ੍ਰਤਾਪ ਸਿੰਘ ਠੇਕੇਦਾਰ ਜਗਦੀਸ਼ ਲਾਲ, ਅਸ਼ੋਕ ਘੁਰਕੀ, ਸਨੀ ਅਨੇਜਾ, ਦੀਪਕ ਵਿੱਜ ਆਦਿ ਕਈ ਵਪਾਰੀ ਵੱਡੀ ਗਿਣਤੀ ਵਿਚ ਮੌਜ਼ੂਦ ਰਹੇ।