ਬਾਬਾ ਬਿਧੀ ਚੰਦ ਨੂੰ ਸਮਰਪਿਤ 13ਵਾਂ ਗੁਰਮਤਿ ਸਮਾਗਮ 17 ਤੋਂ
ਬਾਬਾ ਬਿਧੀ ਚੰਦ ਸਾਹਿਬ ਦੀ ਯਾਦ ਨੂੰ ਸਮਰਪਿਤ 13ਵਾਂ ਮਹਾਨ ਗੁਰਮਤਿ ਸਮਾਗਮ 17 ਤੋਂ 19 ਫਰਵਰੀ ਤੱਕ
Publish Date: Fri, 13 Feb 2026 04:27 PM (IST)
Updated Date: Fri, 13 Feb 2026 04:30 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਮੀਰੀ-ਪੀਰੀ ਦੇ ਮਾਲਿਕ ਧੰਨ-ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅਦਭੁੱਤ ਸਿੱਖ,ਧੰਨ-ਧੰਨ ਬਾਬਾ ਬਿਧੀ ਚੰਦ ਦੀ ਪਵਿੱਤਰ ਯਾਦ ਵਿੱਚ ਅਤੇ ਉਨ੍ਹਾਂ ਦੇ 11ਵੇਂ ਜਾਨਸ਼ੀਨ ਸੱਚਖੰਡਵਾਸੀ ਸੰਤ ਬਾਬਾ ਦਯਾ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ 13ਵਾਂ ਮਹਾਨ ਗੁਰਮਤਿ ਸਮਾਗਮ ਮਿਤੀ 17,18 ਅਤੇ 19 ਫਰਵਰੀ 2026 ਨੂੰ ਦਾਣਾ ਮੰਡੀ ਮੱਲਾਂਵਾਲਾ ਖਾਸ (ਫਿਰੋਜ਼ਪੁਰ) ਵਿਖੇ ਬੜੀ ਸ਼ਰਧਾ ਅਤੇ ਗੁਰੂਮਈ ਮਾਹੌਲ ਵਿਚ ਕਰਵਾਇਆ ਜਾ ਰਿਹਾ ਹੈ। ਇਸ ਮਹਾਨ ਸਮਾਗਮ ਵਿੱਚ ਸੰਤ ਬਾਬਾ ਅਵਤਾਰ ਸਿੰਘ ਜੀ,12ਵੇਂ ਮੁਖੀ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ (ਸੁਰ ਸਿੰਘ ਵਾਲੇ) ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰਨਗੇ। ਸਮਾਗਮ ਨੂੰ ਸਫਲ ਬਣਾਉਣ ਲਈ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ, ਆੜ੍ਹਤੀਆ ਯੂਨੀਅਨ ਮੱਲਾਂਵਾਲਾ, ਨਾਨਕਸਰ ਨਗਰ ਕਮੇਟੀ ਅਤੇ ਹੋਰ ਗੁਰਸਿੱਖ ਸੰਸਥਾਵਾਂ ਵੱਲੋਂ ਸਾਂਝੇ ਤੌਰ ’ਤੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਸਬੰਧੀ ਮੀਟਿੰਗ ਬਾਬਾ ਨਿਹਾਲ ਸਿੰਘ, ਬਾਬਾ ਮਲੂਕ ਸਿੰਘ, ਸੀਨੀਅਰ ਆਗੂ ਸੁਰਿੰਦਰ ਸਿੰਘ ਜੌੜਾ, ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਅਤੇ ਗੁਰਸੇਵਕ ਸਿੰਘ ਲਾਡੀ ਦੀ ਹਾਜ਼ਰੀ ਵਿੱਚ ਹੋਈ। ਸਰਬੱਤ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਚੜ੍ਹ ਕੇ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਬਖ਼ਸ਼ਿਸ਼ਾਂ ਪ੍ਰਾਪਤ ਕਰਨ।