ਮਮਦੋਟ ਨੇੜੇ ਭਿਆਨਕ ਸੜਕ ਹਾਦਸਾ, ਦੋ ਵਿਦਿਆਰਥੀ ਗੰਭੀਰ ਜ਼ਖ਼ਮੀ
ਮਮਦੋਟ ਨੇੜੇ ਭਿਆਨਕ ਸੜਕ ਹਾਦਸਾ
Publish Date: Sat, 25 Apr 2026 05:45 PM (IST)
Updated Date: Sat, 25 Apr 2026 05:49 PM (IST)
- ਛੋਟੇ ਹਾਥੀ ਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਮਮਦੋਟ ਦੇ ਨਜ਼ਦੀਕੀ ਪਿੰਡ ਖੁੰਦਰ ਉਤਾੜ ਵਿਖੇ ਇਕ ਸੜਕ ਹਾਦਸਾ ਵਾਪਰਿਆ, ਜਦੋਂ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰ ਪਰਤ ਰਹੇ ਦੋ ਵਿਦਿਆਰਥੀਆਂ ਦੀ ਟੱਕਰ ਇਕ ਛੋਟੇ ਹਾਥੀ ਨਾਲ ਹੋ ਗਈ। ਇਸ ਟੱਕਰ ’ਚ ਮੋਟਰਸਾਈਕਲ ਸਿੱਧਾ ਗੱਡੀ ਦੇ ਹੇਠਾਂ ਜਾ ਵੜਿਆ। ਘਟਨਾ ਵਾਲੀ ਥਾਂ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਟੱਕਰ ’ਚ ਮੋਟਰਸਾਈਕਲ ਗੱਡੀ ਦੇ ਹੇਠਾਂ ਬੁਰੀ ਤਰ੍ਹਾਂ ਫਸ ਚੁੱਕਾ ਸੀ। ਸਥਾਨਕ ਲੋਕਾਂ ਨੇ ਦੋਵਾਂ ਬੱਚਿਆਂ ਨੂੰ ਗੱਡੀ ਦੇ ਹੇਠੋਂ ਬਾਹਰ ਕੱਢਿਆ। ਜ਼ਖ਼ਮੀਆਂ ਦੀ ਪਛਾਣ ਅਰਸ਼ਦੀਪ ਸਿੰਘ (15) ਅਤੇ ਸੰਦੀਪ ਸਿੰਘ (16) ਵਜੋਂ ਹੋਈ ਹੈ, ਜੋ ਪਿੰਡ ਖੁੰਦਰ ਹਿਠਾੜ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਮੌਕੇ ’ਤੇ ਮੌਜੂਦ ਲੋਕਾਂ ਨੇ ਉਨ੍ਹਾਂ ਦੋਵਾਂ ਨੂੰ ਸਿਵਲ ਹਸਪਤਾਲ ਮਮਦੋਟ ਪਹੁੰਚਾਇਆ। ਉੱਥੇ ਮੌਜੂਦ ਡਾਕਟਰਾਂ ਨੇ ਬੱਚਿਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਫਿਰ ਬਿਹਤਰ ਇਲਾਜ ਲਈ ਤੁਰੰਤ ਫਿਰੋਜ਼ਪੁਰ ਰੈਫਰ ਕਰ ਦਿੱਤਾ।