ਸਵਾਮੀ ਵਿਵੇਕਾਨੰਦ ਜਯੰਤੀ ਤੇ ਸਵਦੇਸ਼ੀ ਪੰਦਰਵਾੜਾ ਮਨਾਇਆ
ਸਵਾਮੀ ਵਿਵੇਕਾਨੰਦ ਜਯੰਤੀ ਤੇ ਸਵਦੇਸ਼ੀ ਪਖਵਾੜਾ ਮਨਾਇਆ
Publish Date: Sat, 24 Jan 2026 04:04 PM (IST)
Updated Date: Sat, 24 Jan 2026 04:07 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ : ਸਰਵਹਿੱਤਕਾਰੀ ਵਿੱਦਿਆ ਮੰਦਰ ਹਾਈ ਸਕੂਲ ਮਖੂ ਵਿਖੇ ਸਵਾਮੀ ਵਿਵੇਕਾਨੰਦ ਜਯੰਤੀ ਤੇ ਸਵਦੇਸ਼ੀ ਪੰਦਰਵਾੜਾ ਮਨਾਇਆ ਗਿਆ। ਸਕੂਲ ਦੇ ਅਧਿਆਪਕਾ ਸਪਨਾ ਦੁਆਰਾ ਬੱਚਿਆਂ ਨੂੰ ਸੁਆਮੀ ਵਿਵੇਕਾਨੰਦ ਬਾਰੇ ਅਤੇ ਅਧਿਆਪਕਾਂ ਜਸਮੀਤ ਕੌਰ ਵੱਲੋਂ ਸਵਦੇਸ਼ੀ ਬਾਰੇ ਦੱਸਿਆ ਗਿਆ। ਬੱਚਿਆਂ ਵੱਲੋਂ ਸਵਾਮੀ ਵਿਵੇਕਾਨੰਦ ਤੇ ਸਵਦੇਸ਼ੀ ਸਬੰਧੀ ਕਵਿਤਾਵਾਂ ਅਤੇ ਭਾਸ਼ਣ ਪੇਸ਼ ਕੀਤੇ ਗਏ ਅਤੇ ਸਲੋਗਨ ਪ੍ਰਤਿਯੋਗਿਤਾ ਵੀ ਕਰਵਾਈ ਗਈ। ਸਵਦੇਸ਼ੀ ਦੇ ਸਬੰਧ ਵਿਚ ਬੱਚਿਆਂ ਦੀ ਦੌੜ ਲਗਵਾਈ ਗਈ ਅਤੇ ਰੈਲੀ ਕੱਢੀ ਗਈ। ਅੰਤ ਵਿਚ ਸਕੂਲ ਦੇ ਅਧਿਆਪਕ ਅਤੇ ਬੱਚਿਆਂ ਵੱਲੋਂ ਆਪਣਾ ਦੇਸ਼ ਆਪਣੀ ਸ਼ਾਨ, ਸਵਦੇਸ਼ੀ ਹੈ ਅਸਲੀ ਪਹਿਚਾਣ ਦੇ ਪ੍ਰਣ ਲਏ ਗਏ ਕਿ ਸਵਦੇਸ਼ੀ ਵਸਤੂਆਂ ਨੂੰ ਅਪਣਾਉਣਗੇ। ਇਸ ਸਕੂਲ ਦੇ ਪ੍ਰਿੰਸੀਪਲ ਅਮਨਦੀਪ ਕੌਰ, ਸਮੂਹ ਸਟਾਫ਼ ਅਤੇ ਬੱਚੇ ਸ਼ਾਮਲ ਰਹੇ।