ਪ੍ਰਿਥਵੀ ਦਿਵਸ ਮੌਕੇ ਵਾਤਾਵਰਣ ਸੰਭਾਲ ਦਾ ਦਿੱਤਾ ਸੰਦੇਸ਼
ਪ੍ਰਿਥਵੀ ਦਿਵਸ ਮੌਕੇ ਵਿਦਿਆਰਥੀਆਂ ਵੱਲੋਂ ਵਾਤਾਵਰਣ ਸੰਭਾਲ ਦਾ ਸੰਦੇਸ਼
Publish Date: Wed, 22 Apr 2026 05:46 PM (IST)
Updated Date: Wed, 22 Apr 2026 05:49 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰੂਹਰਸਹਾਏ : ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਗੁਰੂਹਰ ਸਹਾਏ ਵਿਚ ਪ੍ਰਿਥਵੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਜਮਾਤ ਦੂਜੀ ਤੇ ਤੀਜੀ ਦੇ ਵਿਦਿਆਰਥੀਆਂ ਨੇ ਲੀਫ ਬੁੱਕਮਾਰਕ ਬਣਾਉਣ, ਜਮਾਤ ਚੌਥੀ ਤੇ ਪੰਜਵੀਂ ਨੇ ਬੈਸਟ ਆਉਟ ਆਫ ਵੇਸਟ (ਪੈੱਨਸਿਲ ਹੋਲਡਰ ਬਣਾਉਣ), ਜਮਾਤ ਛੇਵੀਂ ਅਤੇ ਸੱਤਵੀਂ ਨੇ ਇਕੋ ਬੈਜ/ਕੀਚੇਨ ਬਣਾਉਣ, ਜਮਾਤ ਅੱਠਵੀਂ ਨੇ ਮਿੰਨੀ ਪੌਦਾ ਗਮਲਾ ਸਜਾਵਟ, ਅਤੇ ਜਮਾਤ ਨੌਵੀਂ ਅਤੇ ਦਸਵੀਂ ਨੇ ਪਲਾਂਟੇਸ਼ਨ ਡਰਾਈਵ ਵਿੱਚ ਭਾਗ ਲੈ ਕੇ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਦਿੱਤਾ। ਸਕੂਲ ਦੀ ਪ੍ਰਿੰਸੀਪਲ ਡਾ. ਵੰਦਨਾ ਧਵਨ ਨੇ ਕਿਹਾ ਪ੍ਰਿਥਵੀ ਦੀ ਰੱਖਿਆ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਛੋਟੇ ਯਤਨ ਵੀ ਵੱਡਾ ਬਦਲਾਅ ਲਿਆ ਸਕਦੇ ਹਨ। ਚੇਅਰਮੈਨ ਮਹੀਪਾਲ ਸਿੰਘ ਅਤੇ ਮੈਨੇਜਰ ਹਰਬੀਰ ਸਿੰਘ ਨੇ ਵਿਦਿਆਰਥੀਆਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਵਿਚ ਪ੍ਰਕਿਰਤੀ ਪ੍ਰਤੀ ਜਾਗਰੂਕਤਾ ਪੈਦਾ ਕਰਦੇ ਹਨ। ਇਸ ਮੌਕੇ ’ਤੇ ਕੋਆਰਡੀਨੇਟਰ ਅਭੈ ਬਜਾਜ, ਸੰਦੀਪ ਅਤੇ ਰਚਨਾ ਮੋਂਗਾ ਅਤੇ ਐਕਟੀਵਿਟੀ ਇੰਚਾਰਜ਼ ਮਿਸ. ਮਨਪ੍ਰੀਤ ਦੀ ਹਾਜ਼ਰੀ ਵਿਚ ਪ੍ਰੋਗਰਾਮ ਸਫਲਤਾਪੂਰਵਕ ਸੰਪੂਰਨ ਹੋਇਆ।