ਸਟਰੀਮ ਲਾਈਨ ਵੈਲਫੇਅਰ ਸੋਸਾਇਟੀ ਨੇ ਮਨਾਇਆ ਗਣਤੰਤਰ ਦਿਵਸ
ਸਟਰੀਮ ਲਾਈਨ ਵੈਲਫੇਅਰ ਸੋਸਾਇਟੀ ਨੇ ਮਨਾਇਆ ਗਣਤੰਤਰ ਦਿਵਸ
Publish Date: Tue, 27 Jan 2026 03:33 PM (IST)
Updated Date: Tue, 27 Jan 2026 03:34 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਸਮਾਜ ਸੇਵੀ ਸੰਸਥਾ ਫਿਰੋਜਪੁਰ ਨੇ 77ਵਾਂ ਗੁਣਤੰਤਰ ਦਿਵਸ ਬਾਗੀ ਪਾਰਕ (ਨੇੜੇ ਬਾਬਾ ਰਾਮਦੇਵ ਚੌਕ) ਫਿਰੋਜ਼ਪੁਰ ਵਿਖੇ ਮਨਾਇਆ। ਤਿਰੰਗਾ ਝੰਡਾ ਲਹਿਰਾਉਣ ਉਪਰੰਤ ਦੀਵਾਨ ਚੰਦ ਸੁਖੀਜਾ ਚੇਅਰਮੈਨ, ਕਿਸ਼ਨ ਚੰਦ ਜਾਗੋਵਾਲੀਆ ਪ੍ਰਧਾਨ, ਪ੍ਰਵੀਨ ਕੁਮਾਰ ਜਨਰਲ ਸਕੱਤਰ, ਰਾਮ ਕਿਸ਼ੋਰ ਕੋਆਰਡੀਨੇਟਰ, ਰਮੇਸ਼ ਬਜਾਰ ਸੀਨੀਅਰ ਪ੍ਰਧਾਨ, ਪੁਸ਼ਪ ਲਤਾ ਜੁਆਇੰਟ ਸਕੱਤਰ ਨੇ ਦੱਸਿਆ ਕਿ ਭਾਰਤੀ ਸੰਵਿਧਾਨ 26 ਨਵੰਬਰ 1949 ਨੂੰ ਬਣਕੇ ਤਿਆਰ ਹੋਇਆ ਜੋ 26 ਜਨਵਰੀ 1950 ਨੂੰ ਲਾਗੂ ਹੋਇਆ। ਇਸ ਦਿਨ ਤੋਂ ਦੇਸ਼ ਦੀ ਸ਼ਾਸਨ ਪ੍ਰਣਾਲੀ ਸੰਵਿਧਾਨ ਅਨੁਸਾਰ ਚੱਲਣ ਲੱਗੀ ਅਤੇ ਇਕ ਆਰਥਿਕ ਅਤੇ ਸਭਿਆਚਾਰਕ ਬਹੁਪੱਤੀ ਆਸਾਵੇ ਮੁਲਕ ਦੇ ਲੋਕਾਂ ਨੂੰ ਬਰਾਬਰੀ, ਆਜ਼ਾਦੀ ਅਤੇ ਨਿਆ ਦੇ ਅਧਿਕਾਰ ਮਿਲੇ । ਉਨ੍ਹਾਂ ਦੱਸਿਆ ਕਿ 26 ਜਨਵਰੀ ਦਾ ਦਿਨ ਸਾਨੂੰ ਇਹ ਯਾਦ ਕਰਾਉਂਦਾ ਹੈ ਕਿ ਅਸੀਂ ਇੱਕ ਧਰਮ ਨਿਰਪੱਖ ਸੁਤੰਤਰ, ਭਾਈਚਾਰਕ ਤੇ ਜਮਹੂਰੀ ਦੇਸ਼ ਦੇ ਵਸਨੀਕ ਹਾਂ ਇਸ ਕਰਕੇ ਇਹ ਕਦਰਾਂ ਕੀਮਤਾਂ ਹਰ ਹੀਲੇ ਬਰਕਰਾਰ ਰਹਿਣੀਆਂ ਚਾਹਦੀਆ ਹਨ। ਇਸ ਮੌਕੇ ਉਘੇ ਮੈਂਬਰ ਨੰਦ ਲਾਲ, ਰੇਣੂ ਬਾਲਾ,ਮਿਸਟਰ ਭਾਟੀਆ,ਜੀਵਨ ਕਾਂਤਾ ਸਤਪਾਲ ਖੁਰਾਣਾ,ਸ਼ਾਮ ਬਿਹਾਰੀ ਵਾਜਪਾਈ ਆਦਿ ਹਾਜ਼ਰ ਸਨ।