ਪ੍ਰਾਚੀਨ ਸ਼੍ਰੀ ਸ਼ਿਵਾਲਾ ਮੰਦਰ ਵਿਖੇ ਮੂਰਤੀ ਸਥਾਪਨਾ ਦਿਵਸ ਮਨਾਇਆ
ਪ੍ਰਾਚੀਨ ਸ਼੍ਰੀ ਸ਼ਿਵਾਲਾ ਮੰਦਰ ਵਿਖੇ ਮੂਰਤੀ ਸਥਾਪਨਾ ਦਿਵਸ ਮਨਾਇਆ
Publish Date: Mon, 09 Feb 2026 04:08 PM (IST)
Updated Date: Mon, 09 Feb 2026 04:11 PM (IST)
ਕੇਵਲ ਆਹੂਜਾ, ਪੰਜਾਬੀ ਜਾਗਰਣ ਮਖੂ : ਪ੍ਰਾਚੀਨ ਸ਼੍ਰੀ ਸ਼ਿਵਾਲਾ ਮੰਦਰ ਮਖੂ ਵਿਖੇ ਸੰਗਤਾਂ ਵੱਲੋਂ ਮੂਰਤੀ ਸਥਾਪਨਾ ਦਿਵਸ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸੰਗਤਾਂ ਵੱਲੋਂ ਸਵੇਰੇ 9 ਵਜੇ ਤੋਂ ਦੇਰ ਸ਼ਾਮ ਤੱਕ ਓਮ ਨਮੋ ਸ਼ਿਵਾਏ ਦਾ ਜਾਪ ਕੀਤਾ ਗਿਆ। ਮੰਦਰ ਦੇ ਪੁਜਾਰੀ ਪੰਡਤ ਸਿਆ ਰਾਮ ਵੱਲੋਂ ਸੰਗਤਾਂ ਕੋਲੋਂ ਸ਼ਿਵਲਿੰਗ ’ਤੇ ਰੁਦਰ ਅਭਿਸ਼ੇਕ ਅਤੇ ਮੂਰਤੀ ਪੂਜਨ ਬਹੁਤ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਸ੍ਰੀ ਸਨਾਤਨ ਧਰਮ ਸਭਾ ਮਖੂ ਦੇ ਸਰਪ੍ਰਸਤ ਸੰਜੀਵ ਆਹੂਜਾ, ਪ੍ਰਧਾਨ ਰਕੇਸ਼ ਕਾਲੜਾ ਨੇ ਕਿਹਾ ਕਿ ਅੱਜ ਦਿਨ 9 ਫਰਵਰੀ ਨੂੰ ਪ੍ਰਾਚੀਨ ਸ਼੍ਰੀ ਸ਼ਿਵਾਲਾ ਮੰਦਰ ਮਖੂ ਵਿਖੇ ਭਗਵਾਨ ਸ਼੍ਰੀ ਸ਼ਿਵ ਪਰਿਵਾਰ, ਸ਼ਿਵਲਿੰਗ, ਸ਼੍ਰੀ ਹਨੂੰਮਾਨ ਜੀ, ਸ੍ਰੀ ਬਾਬਾ ਬਾਲਕ ਨਾਥ ਜੀ ਦੀਆਂ ਮੂਰਤੀਆਂ ਦੀ ਸਥਾਪਨਾ ਕੀਤੀਆਂ ਗਈਆਂ ਸਨ। ਇਸ ਮੌਕੇ ਸ੍ਰੀ ਸਨਾਤਨ ਧਰਮ ਸਭਾ ਮਖੂ ਦੇ ਸਰਪ੍ਰਸਤ ਸੰਜੀਵ ਅਹੂਜਾ, ਪ੍ਰਧਾਨ ਰਕੇਸ਼ ਕਾਲੜਾ, ਖਜਾਨਚੀ ਲੱਕੀ ਗਰੋਵਰ, ਸੂਚਨਾ ਮੰਤਰੀ ਚੰਦਰ ਮੋਹਨ ਗਰੋਵਰ, ਨਵਜੋਤ ਠੁਕਰਾਲ, ਬਲਦੇਵ ਕਪੂਰ, ਸ਼ਾਮ ਲਾਲ ਛਾਬੜਾ, ਪ੍ਰੇਮ ਗਰੋਵਰ, ਰਾਜੀਵ ਕੁੰਦਰਾ, ਭੂਸ਼ਨ ਗਰੋਵਰ, ਗਗਨ ਮੋਂਗਾ, ਵਿੱਕੀ ਗਰੋਵਰ, ਸੁਭਾਸ਼ ਮਨਚੰਦਾ, ਸੰਜੂ ਖੁਰਾਣਾ, ਗੌਤਮ ਗਰੋਵਰ, ਰਾਜਨ ਬਜਾਜ, ਸੰਗਮ ਸਚਦੇਵਾ, ਸੁਭਾਸ਼ ਗਰੋਵਰ, ਟੋਨੀ ਕਟਾਰੀਆ, ਬੋਬੀ ਗਰੋਵਰ ਆਦਿ ਹਾਜ਼ਰ ਸਨ।