ਡੀਆਰਐੱਮ ਦਫ਼ਤਰ ਫਿਰੋਜ਼ਪੁਰ ਵਿਖੇ ਸਟਾਫ਼ ਕੈਂਟੀਨ/ਕੈਫੇਟੇਰੀਆ ਦੀ ਸਹੂਲਤ
ਡੀਆਰਐੱਮ ਦਫ਼ਤਰ ਫਿਰੋਜ਼ਪੁਰ ਵਿਖੇ ਸਟਾਫ਼ ਕੈਂਟੀਨ/ਕੈਫੇਟੇਰੀਆ ਦੀ ਸਹੂਲਤ
Publish Date: Fri, 27 Mar 2026 06:22 PM (IST)
Updated Date: Fri, 27 Mar 2026 06:26 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਵੱਲੋਂ ਕਰਮਚਾਰੀਆਂ ਦੀਆਂ ਸਹੂਲਤਾਂ ਵਿਚ ਨਿਰੰਤਰ ਸੁਧਾਰ ਅਤੇ ਕੰਮ ਵਾਲੀ ਥਾਂ ਨੂੰ ਵਧੇਰੇ ਅਨੁਕੂਲ ਬਣਾਉਣ ਦੀ ਦਿਸ਼ਾ ਵਿਚ ਪਹਿਲ ਕੀਤੀ ਗਈ ਹੈ। ਇਸੇ ਲੜੀ ਤਹਿਤ ਫਿਰੋਜ਼ਪੁਰ ਕੈਂਟ ਸਥਿਤ ਮੰਡਲ ਰੇਲ ਪ੍ਰਬੰਧਕ ਦਫ਼ਤਰ ਵਿਚ ਸਟਾਫ਼ ਕੈਂਟੀਨ/ਕੈਫੇਟੇਰੀਆ ਦੀ ਸਹੂਲਤ ਰੇਲਵੇ ਬੋਰਡ ਦੀ ਐੱਨਐੱਫਆਰ ਨੀਤੀ (ਏਐੱਨਓ ਕੰਸੈਪਟ ਦੇ ਅਧਾਰ ’ਤੇ) ਦੇ ਅੰਤਰਗਤ ਉਪਲਬੱਧ ਕਰਵਾਈ ਗਈ ਹੈ। ਇਹ ਕੈਂਟੀਨ/ਕੈਫੇਟੇਰੀਆ ਰੇਲਵੇ ਬੋਰਡ ਦੀਆਂ ਨੀਤੀਆਂ ਦੇ ਅਨੁਸਾਰ ਸਥਾਪਿਤ ਕੀਤਾ ਗਿਆ ਹੈ ਅਤੇ ਇਸਦਾ ਸੰਚਾਲਨ ਤਿੰਨ ਸਾਲਾਂ ਦੇ ਇਕਰਾਰਨਾਮੇ (ਕੰਟਰੈਕਟ) ਦੇ ਅਧਾਰ ’ਤੇ ਕੀਤਾ ਜਾਵੇਗਾ। ਵਿਸ਼ੇਸ਼ ਤੌਰ ’ਤੇ ਇਸ ਸਹੂਲਤ ਦਾ ਮੁੱਖ ਉਦੇਸ਼ ਕਰਮਚਾਰੀਆਂ ਨੂੰ ਮਿਆਰੀ, ਸਵੱਛ ਅਤੇ ਕਿਫਾਇਤੀ ਖਾਣ-ਪੀਣ ਦੀਆਂ ਵਸਤੂਆਂ ਉਪਲਬੱਧ ਕਰਵਾਉਣਾ ਹੈ। ਇਸ ਨਵੀਂ ਸਹੂਲਤ ਦੇ ਸ਼ੁਰੂ ਹੋਣ ਨਾਲ ਡੀ.ਆਰ.ਐੱਮ. ਦਫ਼ਤਰ ਵਿਚ ਕੰਮ ਕਰਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹੁਣ ਆਪਣੇ ਕੰਮ ਵਾਲੀ ਥਾਂ ’ਤੇ ਹੀ ਤਾਜ਼ੇ ਅਤੇ ਪੌਸ਼ਟਿਕ ਭੋਜਨ ਦੀ ਸਹੂਲਤ ਸਹਿਜ ਰੂਪ ਵਿਚ ਪ੍ਰਾਪਤ ਹੋਵੇਗੀ। ਇਸ ਨਾਲ ਨਾ ਸਿਰਫ਼ ਉਨ੍ਹਾਂ ਦੇ ਸਮੇਂ ਦੀ ਬੱਚਤ ਹੋਵੇਗੀ, ਸਗੋਂ ਕੰਮ ਪ੍ਰਤੀ ਉਨ੍ਹਾਂ ਦੀ ਉਤਪਾਦਕਤਾ ਅਤੇ ਸੰਤੁਸ਼ਟੀ ਵਿਚ ਵੀ ਸਕਾਰਾਤਮਕ ਵਾਧਾ ਦੇਖਣ ਨੂੰ ਮਿਲੇਗਾ। ਮੰਡਲ ਰੇਲ ਪ੍ਰਬੰਧਕ ਫਿਰੋਜ਼ਪੁਰ ਸੰਜੀਵ ਕੁਮਾਰ ਨੇ ਇਸ ਮੌਕੇ ਕਿਹਾ ਕਿ ਕਰਮਚਾਰੀਆਂ ਦੀ ਸਹੂਲਤ ਅਤੇ ਭਲਾਈ ਸਾਡੀ ਤਰਜੀਹ ਹੈ। ਸਟਾਫ਼ ਕੈਂਟੀਨ/ਕੈਫੇਟੇਰੀਆ ਦੀ ਇਹ ਪਹਿਲ ਕਰਮਚਾਰੀਆਂ ਨੂੰ ਬਿਹਤਰ ਕਾਰਜ ਵਾਤਾਵਰਣ ਪ੍ਰਦਾਨ ਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ। ਇਸ ਨਾਲ ਨਾ ਸਿਰਫ਼ ਉਨ੍ਹਾਂ ਨੂੰ ਮਿਆਰੀ ਖਾਣ-ਪੀਣ ਮਿਲੇਗਾ, ਸਗੋਂ ਕੰਮ ਵਾਲੀ ਥਾਂ ’ਤੇ ਉਨ੍ਹਾਂ ਦਾ ਅਨੁਭਵ ਵੀ ਵਧੇਰੇ ਸਹਿਜ ਅਤੇ ਸੰਤੁਸ਼ਟੀਜਨਕ ਬਣੇਗਾ।