ਵਿੱਦਿਆ ਦਾ ਚਾਨਣ ਵਿਖੇਰ ਰਿਹਾ ਐੱਸਐੱਸਐੱਮ ਗਰੁੱਪ ਆਫ ਸਕੂਲਜ਼
ਵਿੱਦਿਆ ਦਾ ਚਾਨਣ ਵਿਖੇਰ ਰਹੀ ਹੈ ਪਿੰਡ ਕੱਸੋਆਣਾ ਦੀ ਵਿੱਦਿਅਕ ਸੰਸਥਾ ਐੱਸਐੱਸਐੱਮ ਗਰੁੱਪ ਆਫ ਸਕੂਲਜ
Publish Date: Fri, 17 Apr 2026 06:57 PM (IST)
Updated Date: Fri, 17 Apr 2026 07:00 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ: ‘ਵਿੱਦਿਆ ਵਿਚਾਰੀ ਤਾਂ ਪਰਉਪਕਾਰੀ’ ਦੀ ਸੋਚ ਨੂੰ ਅਮਲੀ ਜਾਮਾ ਪਾਉਂਦਾ ਸਰਹਦੀ ਇਲਾਕੇ ਦੀ ਬੁੱਕਲ ਵਿਚ ਸਥਿਤ ਇਲਾਕੇ ਦੀ ਸਿਰਮੌਰ ਸੰਸਥਾ ਐੱਸਐੱਸਐੱਮ ਗਰੁੱਪ ਆਫ ਸਕੂਲਜ ਕੱਸੋਆਣਾ ਅੱਜ ਕੌਮਾਂਤਰੀ ਪੱਧਰ ਦੀ ਮਿਆਰੀ ਸਿੱਖਿਆ ਘੱਟ ਖਰਚ ’ਤੇ ਪ੍ਰਦਾਨ ਕਰਦਿਆਂ ਇਲਾਕੇ ਦੇ ਬੱਚਿਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ।ਸਕੂਲ ਦੀ ਆਲੀਸ਼ਾਨ ਇਮਾਰਤਾਂ, ਪਲੇ-ਵੇ ਲਈ ਅਲੱਗ ਸੁੰਦਰ ਬਿਲਡਿੰਗ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਇਹ ਸੰਸਥਾ ਪਹਿਲੀ ਨਜ਼ਰ ਵਿਚ ਮਹਿੰਗੀ ਲੱਗਦੀ ਹੈ, ਪਰ ਹਕੀਕਤ ਵਿੱਚ ਇਹ ਸਕੂਲ ਆਪਣੀਆਂ ਵੱਡੀਆਂ ਰਿਆਇਤਾਂ ਨਾਲ ਹਰ ਵਰਗ ਦੇ ਮਾਪਿਆਂ ਲਈ ਆਸ ਦੀ ਕਿਰਨ ਬਣਿਆ ਹੋਇਆ ਹੈ। ਸਿੱਖਿਆ ਦੇ ਖੇਤਰ ਵਿੱਚ 25 ਸਾਲ ਦਾ ਤਜਰਬਾ ਰੱਖਣ ਵਾਲੇ ਚੇਅਰਮੈਨ ਕੰਵਲਜੀਤ ਸਿੰਘ ਅਤੇ ਮੈਨੇਜਮੈਂਟ ਕਮੇਟੀ ਦੀ ਅਗਵਾਈ ਹੇਠ ਇੱਥੇ ਦਾਖਲਾ ਫੀਸ ਬਹੁਤ ਹੀ ਘੱਟ ਰੱਖੀ ਗਈ ਹੈ।ਸਕੂਲੀ ਵਾਹਨਾਂ ਦੀ ਸੁਵਿਧਾ ਵੀ ਬਹੁਤ ਹੀ ਵਾਜਬ ਖਰਚ ’ਤੇ ਉਪਲਬੱਧ ਹੈ, ਜਦਕਿ ਕਿਤਾਬਾਂ ’ਤੇ ਦਿੱਤੀਆਂ ਰਿਆਇਤਾਂ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਲਈ ਵੱਡੀ ਰਾਹਤ ਸਾਬਤ ਹੋ ਰਹੀਆਂ ਹਨ। ਸਕੂਲ ਦੇ ਐੱਲਈਡੀ ਪ੍ਰੋਜੈਕਟ ਕਲਾਸਰੂਮ ਅਤੇ ਅਤਿ ਆਧੁਨਿਕ ਲੈਬਾਂ ਕੌਮਾਂਤਰੀ ਪੱਧਰ ਦੀ ਸਿੱਖਿਆ ਦਾ ਪ੍ਰਤੀਕ ਹਨ। ਇੱਥੇ ਪਲੇ-ਵੇ ਨਰਸਰੀ ਕਲਾਸ ਤੋਂ ਦੂਜੀ ਜਮਾਤ ਤੱਕ ਦੇ ਬੱਚਿਆਂ ਲਈ ਅਲੱਗ ਸਟਾਫ ਅਤੇ ਖਾਸ ਧਿਆਨ ਦਿੱਤਾ ਜਾਂਦਾ ਹੈ, ਤਾਂ ਜੋ ਹਰ ਬੱਚੇ ਦੀ ਵਿਅਕਤੀਗਤ ਵਿਕਾਸ ਯਕੀਨੀ ਬਣਾਇਆ ਜਾ ਸਕੇ। ਐੱਸਐੱਸਐੱਮ ਗਰੁੱਪ ਆਫ ਸਕੂਲਜ ਵਿੱਚ ਵਿਦਿਆਰਥੀਆਂ ਨੂੰ ਸੀਬੀਐਸਈ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚੋਂ ਚੋਣ ਦੀ ਸੁਵਿਧਾ ਵੀ ਪ੍ਰਾਪਤ ਹੈ। ਖੇਡਾਂ ਵਿੱਚ ਨੈਸ਼ਨਲ ਪੱਧਰ ਦੀਆਂ ਉਪਲਬੱਧੀਆਂ ਅਤੇ ਪੜ੍ਹਾਈ ਵਿਚ ਸ਼ਾਨਦਾਰ ਨਤੀਜੇ ਇਸ ਸੰਸਥਾ ਦੀ ਵਿਸ਼ੇਸ਼ ਪਛਾਣ ਹਨ। ਮਾਰਚ 2025 ਵਿੱਚ 12 ਵੀਂ ਜਮਾਤ ਦੀ ਵਿਦਿਆਰਥਣ ਮਨਵੀਰ ਕੌਰ ਵੱਲੋਂ ਪੰਜਾਬ ਵਿਚ ਦੂਜਾ ਸਥਾਨ ਹਾਸਲ ਕਰਨਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਸਦਾ ਸਨਮਾਨ ਕੀਤਾ ਜਾਣਾ ਇਸ ਗੱਲ ਦਾ ਸਬੂਤ ਹੈ। ਚੇਅਰਮੈਨ ਕੰਵਲਜੀਤ ਸਿੰਘ ਨੇ ਦੱਸਿਆ ਕਿ ਗਿਆਰਵੀਂ ਅਤੇ ਬਾਰਵੀਂ ਲਈ ਮੈਡੀਕਲ, ਨਾਨ-ਮੈਡੀਕਲ, ਆਰਟਸ ਅਤੇ ਕਾਮਰਸ ਸਟ੍ਰੀਮਾਂ ਦੀ ਪੂਰੀ ਸੁਵਿਧਾ ਉਪਲਬਧ ਹੈ, ਤਾਂ ਜੋ ਵਿਦਿਆਰਥੀ ਆਪਣੀ ਰੁਚੀ ਅਨੁਸਾਰ ਚੋਣ ਕਰ ਸਕਣ। ਆਧੁਨਿਕ ਬਿਲਡਿੰਗ, ਏਸੀ ਕਲਾਸਰੂਮ, ਵਿਸ਼ਾਲ ਗਰਾਊਂਡ ਅਤੇ ਹਰ ਤਰ੍ਹਾਂ ਦੀਆਂ ਅਧੁਨਿਕ ਸਹੂਲਤਾਂ ਦੇ ਬਾਵਜੂਦ ਇਹ ਸਭ ਕੁਝ ਬਹੁਤ ਹੀ ਘੱਟ ਖਰਚ ‘ਤੇ ਉਪਲਬਧ ਕਰਵਾਉਣਾ ਇਸ ਸੰਸਥਾ ਦੀ ਸਭ ਤੋਂ ਵੱਡੀ ਖਾਸੀਅਤ ਹੈ। ਤਾਂ ਜੋ ਆਮ ਘਰਾਂ ਦੇ ਬੱਚੇ ਆਪਣੀ ਪੜ੍ਹਾਈ ਦਾ ਸੁਪਨਾ ਸਕਾਰ ਕਰ ਸਕਣ। ਇਹੀ ਕਾਰਨ ਹੈ ਕਿ ਇਲਾਕੇ ਦੇ ਲੋਕਾਂ ਵੱਲੋਂ ਇਸ ਸਕੂਲ ਨੂੰ ਭਰਪੂਰ ਸਹਿਯੋਗ ਮਿਲ ਰਿਹਾ ਹੈ।