ਸ੍ਰੀ ਸਨਾਤਨ ਧਰਮ ਸਭਾ ਵੱਲੋਂ ਧਰਮ ਸੰਮੇਲਨ ਕਰਵਾਇਆ
ਸ੍ਰੀ ਸਨਾਤਨ ਧਰਮ ਸਭਾ ਵੱਲੋਂ ਧਰਮ ਸੰਮੇਲਨ ਦਾ ਆਯੋਜਨ ਕਰਵਾਇਆ
Publish Date: Tue, 10 Feb 2026 03:31 PM (IST)
Updated Date: Tue, 10 Feb 2026 03:35 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ ਮਖੂ : ਧਰਮ ਸੰਮੇਲਨ ਆਯੋਜਨ ਸਮਿਤੀ ਮਖੂ ਵੱਲੋਂ ਸ੍ਰੀ ਸਨਾਤਨ ਧਰਮ ਸਭਾ ਮਖੂ ਅਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਮਹਾਸ਼ਿਵਰਾਤਰੀ ਅਤੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸਾਲਾਨਾ ਸ਼ਹੀਦੀ ਦਿਵਸ ਨੂੰ ਸਮਰਪਿਤ ਸਾਰੇ ਸੰਤ ਸਮਾਜ ਦੇ ਆਸ਼ੀਰਵਾਦ ਅਤੇ ਸਮਾਜ ਦੀ ਸੱਜਣ ਸ਼ਕਤੀ ਦੇ ਸਹਿਯੋਗ ਨਾਲ ਪ੍ਰਾਚੀਨ ਸ਼੍ਰੀ ਕ੍ਰਿਸ਼ਨਾ ਮੰਦਰ ਮਖੂ ਵਿਖੇ ਧਾਰਮਿਕ ਅਤੇ ਸਮਾਜਿਕ ਵਿਸ਼ਿਆਂ ਨਾਲ ਸਬੰਧਤ ਧਰਮ ਸੰਮੇਲਨ ਕਰਵਾਇਆ ਗਿਆ। ਇਸ ਧਰਮ ਸੰਮੇਲਨ ਦੀ ਪ੍ਰਧਾਨਗੀ ਕਰਨਲ ਕਸ਼ਮੀਰ ਸਿੰਘ ਢਿੱਲੋਂ ਵੱਲੋਂ ਕੀਤੀ ਗਈ। ਇਸ ਧਰਮ ਸੰਮੇਲਨ ਵਿੱਚ ਵਿਧਾਇਕ ਨਰੇਸ਼ ਕਟਾਰੀਆ, ਨਗਰ ਪੰਚਾਇਤ ਮਖੂ ਦੇ ਪ੍ਰਧਾਨ ਨਰਿੰਦਰ ਕਟਾਰੀਆ, ਨਗਰ ਪੰਚਾਇਤ ਮਖੂ ਦੇ ਸਾਬਕਾ ਪ੍ਰਧਾਨ ਵਰਿੰਦਰ ਠੁਕਰਾਲ, ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਮੀਤ ਪ੍ਰਧਾਨ ਸੰਦੀਪ ਸਚਦੇਵਾ, ਦਿਵਿਆਗ ਸੈੱਲ ਭਾਜਪਾ ਪੰਜਾਬ ਦੇ ਪ੍ਰਧਾਨ ਡਾ. ਰਾਜੀਵ ਆਹੂਜਾ, ਆੜ੍ਹਤੀਆਂ ਐਸੋਸੀਏਸ਼ਨ ਮਖੂ ਦੇ ਪ੍ਰਧਾਨ ਰਿਸ਼ੂ ਖੁਰਾਣਾ, ਪ੍ਰਦੀਪ ਕੱਕੜ ਵੱਲੋਂ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਵਾਈ। ਇਸ ਮੌਕੇ ਚੰਦਰ ਕਾਂਤ ਅਖਿਲ ਭਾਰਤੀ ਗੋ-ਕਥਾਵਾਚਕ, ਮਹੰਤ ਸਵਾਮੀ ਕੋਸ਼ਲਿੰਦਰ ਪੱਟੀ ਵਾਲੇ, ਮਹੰਤ ਸਵਾਮੀ ਜਮੁਨਾ ਦਾਸ ਕੈਰੋਂ ਵਾਲੇ, ਅਨੰਤ ਸ਼ਰਨ ਵਰਿੰਦਾਵਨ ਵਾਲਿਆਂ ਵੱਲੋਂ ਆਪਣੇ ਪ੍ਰਵਚਨਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਸੰਤ ਸੰਮੇਲਨ ਵਿੱਚ ਆਏ ਹੋਏ ਸੰਤਾਂ ਮਹਾਂਪੁਰਸ਼ਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਸੰਤਾਂ ਮਹਾਂਪੁਰਸ਼ਾਂ ਦੇ ਦਰਸਾਏ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾਇਆ ਜਾ ਸਕਦਾ ਹੈ। ਇਸ ਧਰਮ ਸੰਮੇਲਨ ਵਿੱਚ ਪਹੁੰਚੀ ਹੋਈ ਸੰਗਤ ਵਿੱਚ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਸ੍ਰੀ ਸਨਾਤਨ ਧਰਮ ਸਭਾ ਮਖੂ ਦੇ ਸਰਪ੍ਰਸਤ ਸੰਜੀਵ ਆਹੂਜਾ, ਪ੍ਰਧਾਨ ਰਕੇਸ਼ ਕਾਲੜਾ, ਖਜਾਨਚੀ ਲੱਕੀ ਗਰੋਵਰ, ਸੂਚਨਾ ਮੰਤਰੀ ਚੰਦਰ ਮੋਹਨ ਗਰੋਵਰ, ਬਲਦੇਵ ਕਪੂਰ, ਸ਼ਾਮ ਲਾਲ ਛਾਬੜਾ, ਰਾਜੀਵ ਕੁੰਦਰਾ, ਭੂਸ਼ਨ ਗਰੋਵਰ, ਡਾ. ਗੋਲਡੀ ਸ਼ਰਮਾ, ਸੰਜੀਵ ਠੁਕਰਾਲ ਲੱਕੀ, ਵਿਸ਼ਾਲ ਠੁਕਰਾਲ, ਐਡਵੋਕੇਟ ਵਿਕਰਮ ਕਪੂਰ, ਨਵਜੋਤ ਠੁਕਰਾਲ, ਗਗਨ ਮੋਂਗਾ, ਵਿੱਕੀ ਗਰੋਵਰ, ਰਾਜਾ ਕੱਕੜ, ਰਾਜੀਵ ਕਪੂਰ, ਸਤਪਾਲ ਦੂਆ, ਪ੍ਰੇਮ ਗਰੋਵਰ, ਡਾ. ਰਮਨ ਸ਼ਰਮਾ, ਜਤਿੰਦਰ ਜਿਗਰ, ਰੋਹਿਤ ਕਾਲੜਾ, ਮੋਨੂੰ ਕਾਲੜਾ, ਬੌਬੀ ਗਰੋਵਰ, ਓਮ ਸ਼ਰਮਾ, ਵਾਸਦੇਵ ਮਾਨਕਟਾਲਾ, ਸੰਦੀਪ ਮਾਨਕਟਾਲਾ, ਸੋਨੂੰ ਦੱਖਣਾ, ਰਾਜ ਕੁਮਾਰ ਹਿੰਦੀ, ਸ਼ਾਮ ਕੱਕੜ ਆਦਿ ਵੱਲੋਂ ਹਾਜ਼ਰੀ ਲਵਾਈ।