ਸ੍ਰੀ ਆਤਮ ਵੱਲਭ ਜੈਨ ਵਿਦਿਆ ਮੰਦਰ ਨਤੀਜਾ ਸੌ ਫ਼ੀਸਦ
ਸ੍ਰੀ ਆਤਮ ਵੱਲਭ ਜੈਨ ਵਿਦਿਆ ਮੰਦਰ ਨਤੀਜਾ 100 ਪ੍ਰਤੀਸ਼ਤ ਰਿਹਾ
Publish Date: Fri, 27 Mar 2026 05:34 PM (IST)
Updated Date: Fri, 27 Mar 2026 05:38 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਸੀਬੀਐੱਸਈ ਨਾਲ ਸਬੰਧਤ ਇਲਾਕੇ ਦੀ ਪ੍ਰਸਿੱਧ ਸਿੱਖਿਆ ਸੰਸਥਾ ਸ੍ਰੀ ਆਤਮ ਵੱਲਭ ਜੈਨ ਵਿੱਦਿਆ ਮੰਦਰ, ਜ਼ੀਰਾ ਵੱਲੋਂ ਸੈਸ਼ਨ 2025-26 ਦਾ ਸਲਾਨਾ ਨਤੀਜਾ ਐਲਾਨਿਆ ਗਿਆ, ਜਿਸ ਵਿਚ ਸਕੂਲ ਨੇ 100 ਪ੍ਰਤੀਸ਼ਤ ਨਤੀਜਾ ਪ੍ਰਾਪਤ ਕਰਕੇ ਇਲਾਕੇ ਵਿਚ ਆਪਣੀ ਉੱਚ ਸਿੱਖਿਆ ਮਿਆਰ ਦੀ ਇਕ ਵਾਰ ਫਿਰ ਮਜ਼ਬੂਤ ਮਿਸਾਲ ਕਾਇਮ ਕੀਤੀ। ਵਿਦਿਆਰਥੀਆਂ ਵੱਲੋਂ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨਾਂ ਹਾਸਲ ਕਰਨਾ ਸਕੂਲ ਦੀ ਮਿਹਨਤ ਅਤੇ ਗੁਣਵੱਤਾ ਭਰੀ ਪੜ੍ਹਾਈ ਦਾ ਸਪਸ਼ਟ ਪ੍ਰਤੀਕ ਹੈ। ਇਸ ਮੌਕੇ ਮੈਨੇਜਰ ਹਰੀਸ਼ ਜੈਨ ਗੋਗਾ ਅਤੇ ਐਕਟਿਵ ਮੈਨੇਜਰ ਅਰਚਨਾ ਜੈਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਲਗਨ, ਅਧਿਆਪਕਾਂ ਦੀ ਨਿਸ਼ਠਾ ਅਤੇ ਮਾਪਿਆਂ ਦੇ ਸਹਿਯੋਗ ਦਾ ਸਾਂਝਾ ਪਰਿਣਾਮ ਹਨ। ਪ੍ਰਿੰਸੀਪਲ ਕਿਰਨ ਅਗਰਵਾਲ ਅਤੇ ਡਾ. ਸ਼ਾਲੂ ਸੂਦ ਨੇ ਵੀ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਨਵੇਂ ਟੀਚਿਆਂ ਵੱਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਫਲਤਾ ਸਿਰਫ਼ ਮੰਜ਼ਿਲ ਨਹੀਂ, ਸਗੋਂ ਨਿਰੰਤਰ ਮਿਹਨਤ ਦਾ ਨਤੀਜਾ ਹੁੰਦੀ ਹੈ। ਇਸ ਮੌਕੇ ਮਾਪਿਆਂ ਅਤੇ ਅਧਿਆਪਕਾਂ ਨੇ ਵੀ ਸਕੂਲ ਦੀ ਉੱਤਮ ਸਿੱਖਿਆ ਪ੍ਰਣਾਲੀ ਅਤੇ ਵਿਦਿਆਰਥੀਆਂ ਦੀ ਉਪਲਬਧੀਆਂ ਦੀ ਪ੍ਰਸੰਸਾ ਕੀਤੀ।