ਸਵਾਮੀ ਗਣੇਸ਼ ਪੁਰੀ ਦੀ 50ਵੀਂ ਬਰਸੀ ’ਤੇ ਰਮਾਇਣ ਦੇ ਪਾਠ ਸ਼ੁਰੂ
ਸਵਾਮੀ ਗਣੇਸ਼ ਪੁਰੀ ਜੀ ਮਹਾਰਾਜ ਦੀ 50ਵੀਂ ਬਰਸੀ ’ਤੇ ਸ੍ਰੀ ਅਖੰਡ ਰਮਾਇਣ ਪਾਠ ਸ਼ੁਰੂ
Publish Date: Mon, 02 Feb 2026 04:24 PM (IST)
Updated Date: Mon, 02 Feb 2026 04:25 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ: ਸ਼ਿਵ ਸ਼ਕਤੀ ਯੋਗ ਮਿਸ਼ਨ ਜੀਰਾ ਵੱਲੋਂ ਸਥਾਨਕ ਸਵਾਮੀ ਸਵਤੇ ਪ੍ਰਕਾਸ਼ ਸ਼ਿਵਾਲਾ ਮੰਦਰ ਵਿੱਚ ਅਚਾਰਿਆ ਮਹਾਂਮੰਡਲੇਸ਼ਵਰ ਸ੍ਰੀ ਸ੍ਰੀ 1008 ਸਵਾਮੀ ਆਤਮਾਨੰਦ ਪੁਰੀ ਦੀ ਅਗਵਾਈ ਹੇਠ ਬ੍ਰਹਮਲੀਨ ਮਹਾਂਤਪਸਵੀ ਸ੍ਰੀ ਸ੍ਰੀ 108 ਸਵਾਮੀ ਗਣੇਸ਼ ਪੁਰੀ ਦੀ 50ਵੀਂ ਬਰਸੀ ਨੂੰ ਸਮਰਪਿਤ ਰਮਾਇਣ ਦੇ ਪਾਠ ਆਰੰਭ ਹੋਇਆ। ਰਮਾਇਣ ਪੂਜਾ ਜਨਕ ਰਾਜ ਸ਼ਰਮਾ ਤੇ ਪਰਿਵਾਰ ਵੱਲੋਂ ਕਰਵਾਈ ਗਈ। ਪੰ. ਭੁਪਿੰਦਰ ਉਪਾਧਿਆਏ ਨੇ ਵੈਦਿਕ ਮੰਤਰਾਂ ਨਾਲ ਪੂਜਾ ਕਰਵਾਈ। ਇਸ ਮੌਕੇ ਅਚਾਰਿਆ ਸਵਾਮੀ ਆਤਮਾਨੰਦ ਪੁਰੀ ਨੇ ਆਖਿਆ ਕਿ ਸਵਾਮੀ ਗਣੇਸ਼ ਪੁਰੀ ਜੀ ਦਾ ਜੀਵਨ ਤਿਆਗ, ਸੇਵਾ ਅਤੇ ਸਿਮਰਨ ਦਾ ਪ੍ਰਤੀਕ ਸੀ। ਉਨ੍ਹਾਂ ਦੇ ਉਪਦੇਸ਼ ਅੱਜ ਵੀ ਮਨੁੱਖਤਾ ਨੂੰ ਜੋੜਨ ਅਤੇ ਆਤਮਿਕ ਸ਼ਾਂਤੀ ਵੱਲ ਲਿਜਾਣ ਦਾ ਮਾਰਗ ਦਿਖਾਉਂਦੇ ਹਨ। ਉਨ੍ਹਾਂ ਨੇ ਸੰਗਤ ਨੂੰ ਅਹੰਕਾਰ ਤਿਆਗ ਕੇ ਪਰਉਪਕਾਰ ਅਤੇ ਪ੍ਰੇਮ ਦੇ ਰਾਹ ‘ਤੇ ਤੁਰਨ ਦੀ ਅਪੀਲ ਕੀਤੀ। ਇਸ ਮੌਕੇ ਸਵਾਮੀ ਮੁਕਤੇਸ਼ਵਰ ਗਿਰੀ, ਓਮ ਪ੍ਰਕਾਸ਼ ਪੁਰੀ, ਗੁਲਸ਼ਨ ਸ਼ਰਮਾ, ਸਤਿੰਦਰ ਸੱਚਦੇਵਾ ਸਟੇਟ ਉਪ ਪ੍ਰਧਾਨ ਭਾਵਿਪ, ਸਤੀਸ਼ ਮੋਹਨ ਦੇਵਗਨ ਪ੍ਰਧਾਨ ਜਨ ਕਲਿਆਣ ਸੰਮਤੀ , ਜਨਕ ਰਾਜ ਝਾਂਬ, ਸ਼ਿਵ ਕੁਮਾਰ ਸ਼ਰਮਾ, ਰਾਜੇਸ਼ ਮੈਣੀ ਲੱਕੀ, ਬਲਵੰਤ ਚੌਧਰੀ, ਜੋਗਿੰਦਰ ਸਿੰਘ, ਜੁਗਲ ਕਿਸ਼ੋਰ, ਮੋਨੂੰ ਜਨੇਜਾ, ਪਵਨ ਬਾਂਸਲ, ਦਾਰਾ, ਅਨੂੰ ਆਧੇ ਤੋਂ ਇਲਾਵਾ ਭਾਰੀ ਸੰਖਿਆ ਵਿੱਚ ਸ਼ਰਧਾਲੂ ਹਾਜ਼ਰ ਸਨ। ਇਸ ਦੌਰਾਨ ਅਟੁੱਟ ਲੰਗਰ ਵਰਤਾਇਆ ਗਿਆ।